ਭਾਰਤ ਨੇ 22 ਸਾਲ ਪਹਿਲਾਂ ਜੋ ਸੁਪਨਾ ਦੇਖਿਆ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਇੰਨੇ ਸਾਲਾਂ ਦੀ ਮਿਹਨਤ ਦੇ ਬਾਅਦ ਏਅਰਫੋਰਸ ਨੂੰ ਸਵਦੇਸ਼ੀ ਲਾਈਟ ਕਾਮਬੈਟ ਹੈਲੀਕਾਪਟਰ ਮਿਲ ਗਿਆ ਹੈ। ਇਸ ਦੀ ਕੈਨਨ ਤੋਂ ਹਰ ਮਿੰਟ 750 ਗੋਲੀਆਂ ਦਾਗੀਆਂ ਜਾ ਸਕਦੀਆਂ ਹਨ। ਇਸ ਦੀਆਂ ਖਾਸੀਅਤਾਂ ਦੀ ਵਜ੍ਹਾ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਨੂੰ ਪ੍ਰਚੰਡ ਨਾਂ ਦਿੱਤਾ ਹੈ।
ਅੱਜ ਅਸ਼ਟਮੀ ਦੇ ਦਿਨ ਪ੍ਰਚੰਡ ਏਅਰਫੋਰਸ ਦੇ ਬੇੜੇ ਵਿਚ ਸ਼ਾਮਲ ਹੋਇਆ। ਰਾਜਨਾਥ ਸਿੰਘ ਨੇ ਇਸ ਹੈਲੀਕਾਪਟਰ ਵਿਚ ਉਡਾਣ ਭਰ। ਉਨ੍ਹਾਂ ਕਿਹਾ ਕਿ ਪ੍ਰਚੰਡ ਨੂੰ ਵਾਯੂ ਸੈਨਾ ਵਿਚ ਸ਼ਾਮਲ ਕਰਨ ਲਈ ਨਰਾਤਿਆਂ ਤੋਂ ਚੰਗਾ ਸਮਾਂ ਤੇ ਰਾਜਸਥਾਨ ਦੀ ਧਰਤੀ ਤੋਂ ਚੰਗੀ ਜਗ੍ਹਾ ਨਹੀਂ ਹੋ ਸਕਦੀ ਹੈ। ਇਹ ਭਾਰਤ ਦਾ ਵਿਜੇ ਰੱਥ ਹੈ। LCH ਸਾਰੀਆਂ ਚੁਣੌਤੀਆਂ ‘ਤੇ ਖਰਾ ਉਤਰਿਆ ਹੈ। ਦੁਸ਼ਮਣਾਂ ਨੂੰ ਆਸਾਨੀ ਨਾਲ ਚਕਮਾ ਦੇ ਸਕਦਾ ਹੈ।
ਇਹ ਵੀ ਪੜ੍ਹੋ : 5,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ
ਇਹ ਹੈਲੀਕਾਪਟਰ ਤਪਦੇ ਰੇਗਿਸਤਾਨ, ਬਰਫੀਲੇ ਪਹਾੜਾਂ ਸਣੇ ਹਰ ਕੰਡੀਸ਼ਨ ਵਿਚ ਦੁਸ਼ਮਣਾਂ ‘ਤੇ ਹਮਲਾ ਕਰਨ ਦੀ ਤਾਕਤ ਰੱਖਦਾ ਹੈ। ਇਸ ਦੀ ਕੈਨਨ ਤੋਂ ਹਰ ਮਿੰਟ ਵਿਚ 750 ਗੋਲੀਆਂ ਦਾਗੀਆਂ ਜਾ ਸਕਦੀਆਂ ਹਨ। ਇਹ ਐਂਟੀ ਟੈਂਕ ਤੇ ਹਵਾ ਵਿਚ ਮਾਰਨ ਵਾਲੀ ਮਿਜ਼ਾਈਲਾਂ ਨਾਲ ਵੀ ਲੈਸ ਕੀਤਾ ਜਾ ਸਕਦਾ ਹੈ।
1999 ਵਿਚ ਕਾਰਗਿਲ ਯੁੱਧ ਦੌਰਾਨ ਫੌਜ ਨੂੰ ਵਧ ਉਚਾਈ ਵਾਲੇ ਸਥਾਨ ‘ਤੇ ਹਮਲਾ ਕਰਨ ਵਾਲੇ ਹੈਲੀਕਾਪਟਰਾਂ ਦੀ ਬਹੁਤ ਕਮੀ ਮਹਿਸੂਸ ਹੋਈ ਸੀ। ਜੇਕਰ ਉਸ ਦੌਰ ਵਿਚ ਅਜਿਹੇ ਹੈਲੀਕਾਪਟਰ ਹੁੰਦੇ ਤਾਂ ਫੌਜ ਪਹਾੜਾਂ ਦੀ ਚੋਟੀ ‘ਤੇ ਬੈਠੀ ਪਾਕਿ ਫੌਜ ਦੇ ਬੰਕਰਾਂ ਨੂੰ ਉਡਾ ਸਕਦੀ ਸੀ।
ਵੀਡੀਓ ਲਈ ਕਲਿੱਕ ਕਰੋ -: