ਕੇਂਦਰ ਦੀ ਮੋਦੀ ਸਰਕਾਰ ‘ਤੇ ਫਿਰ ਤੋਂ ਹਮਲਾ ਬੋਲਦੇ ਹੋਏ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਤੰਜ ਕੱਸਦੇ ਹੋਏ ਕਿਹਾ ਕਿ ਭਾਰਤ ਵਿਚ ਪੈਟਰੋਲ ਦੀਆਂ ਕੀਮਤਾਂ, ਬੇਰੋਜ਼ਗਾਰੀ ਤੇ ਸੰਪਰਦਾਇਕ ਹਿੰਸਾ ਦਾ ਗ੍ਰਾਫ ਸ਼੍ਰੀਲੰਕਾ ਵਰਗਾ ਦਿਖਦਾ ਹੈ।
ਰਾਹੁਲ ਗਾਂਧੀ ਨੇ ਆਪਣੇ ਟਵਿੱਟਰ ਹੈਂਡਲ ‘ਤੇ ਇੱਕ ਗ੍ਰਾਫ ਸ਼ੇਅਰ ਕੀਤਾ ਹੈ ਜਿਸ ਵਿਚ ਇਕ ਪਾਸੇ ਭਾਰਤ ਲਿਖਿਆ ਹੈ ਤੇ ਦੂਜੇ ਪਾਸੇ ਸ਼੍ਰੀਲੰਕਾ। ਰਾਹੁਲ ਗਾਂਧੀ ਸਰਕਾਰ ‘ਤੇ ਅਸਫਲਤਾਵਾਂ, ਮਹਿੰਗਾਈ, ਬੇਰੋਜ਼ਗਾਰੀ ਦੇ ਮੁੱਦਿਆਂ ਨੂੰ ਲੁਕਾਉਣ ਲਈ ਹੋਰ ਮੁੱਦਿਆਂ ਨੂੰ ਲਿਆ ਕੇ ਲੋਕਾਂ ਦਾ ਧਿਆਨ ਭਟਕਾਉਣ ਦਾ ਦੋਸ਼ ਲਗਾਉਂਦੇ ਰਹੇ ਹਨ।
ਰਾਹੁਲ ਗਾਂਧੀ ਨੇ ਪੈਟਰੋਲ ਦੀਆਂ ਕੀਮਤਾਂ, ਬੇਰੋਜ਼ਗਾਰੀ ਤੇ ਦੋਵੇਂ ਦੇਸ਼ਾਂ ਵਿਚ ਸੰਪਰਦਾਇਕ ਹਿੰਸਾ ਦੀ ਤੁਲਨਾ ਕਰਦੇ ਹੋਏ ਇੱਕ ਗ੍ਰਾਫ ਸਾਂਝਾ ਕਰਦੇ ਹੋਏ ਟਵੀਟ ਕੀਤਾ ਕਿ ਲੋਕਾਂ ਦਾ ਧਿਆਨ ਭਟਕਾਉਣ ਨਾਲ ਤੱਥ ਨਹੀਂ ਬਦਲਣਗੇ। ਭਾਰਤ ਕਾਫੀ ਹੱਦ ਤੱਕ ਸ਼੍ਰੀਲੰਕਾ ਵਰਗਾ ਦਿਖਦਾ ਹੈ।
ਕਾਂਗਰਸ ਨੇਤਾ ਨੇ ਮਹਿੰਗਾਈ ਤੇ ਵਧਦੀ ਬੇਰੋਜ਼ਗਾਰੀ ਦੇ ਮੁੱਦੇ ‘ਤੇ ਸਰਕਾਰ ‘ਤੇ ਹਮਲਾ ਬੋਲਿਆ ਤੇ ਕਿਹਾ ਕਿ ਦੇਸ਼ ਵਿਚ ਸਥਿਤੀ ਸ਼੍ਰੀਲੰਕਾ ਵੱਲ ਜਾ ਰਹੀ ਹੈ, ਜਿਥੇ ਸਭ ਤੋਂ ਖਰਾਬ ਆਰਥਿਕ ਸੰਕਟ ਵਿਚ ਪ੍ਰਧਾਨ ਮੰਤਰੀ ਨੂੰ ਅਸਤੀਫਾ ਦੇਣ ਲਈ ਮਜਬੂਰ ਹੋਣਾ ਪਿਆ ਸੀ।
ਵੀਡੀਓ ਲਈ ਕਲਿੱਕ ਕਰੋ -: