ਵਰਲਡ ਕੱਪ 2023 ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਇਸ ਸਾਲ ਅਕਤੂਬਰ-ਨਵੰਬਰ ਵਿਚ 50 ਓਵਰ ਵਰਲਡ ਕੱਪ ਦਾ ਆਯੋਜਨ ਹੋਣਾ ਹੈ ਤੇ ਖਬਰ ਹੈ ਕਿ ਟੂਰਨਾਮੈਂਟ ਦੌਰਾਨ ਹੋਣ ਵਾਲੇ ਭਾਰਤ ਬਨਾਮ ਪਾਕਿਸਤਾਨ ਲੀਗ ਮੈਚ ਦੀ ਮੇਜ਼ਬਾਨੀ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਮਿਲ ਸਕਦੀ ਹੈ। ਭਾਰਤ ਤੇ ਪਾਕਿਸਤਾਨ ਨੂੰ ਦੇਖਣ ਲਈ ਫੈਨਸ ਦੀ ਭੀੜ ਲੱਗੀ ਰਹਿੰਦੀ ਹੈ। ਦੇਸ਼-ਵਿਦੇਸ਼ ਦੇ ਲੋਕ ਵੀ ਇਸ ਮੈਚ ਨੂੰ ਦੇਖਣ ਲਈ ਆਉਂਦੇ ਹਨ। ਅਜਿਹੇ ਵਿਚ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਇਸ ਨੂੰ ਦੇਸ਼ ਦੇ ਸਭ ਤੋਂ ਵੱਡੇ ਸਟੇਡੀਅਮ ਵਿਚ ਆਯੋਜਿਤ ਕਰਨ ‘ਤੇ ਵਿਚਾਰ ਕਰ ਰਿਹਾ ਹੈ।
ਰਿਪੋਰਟ ਮੁਤਾਬਕ ਭਾਰਤ ਬਨਾਮ ਪਾਕਿਸਤਾਨ ਹਾਈਵੋਲਟੇਜ ਮੁਕਾਬਲੇ ਦੀ ਮੇਜ਼ਬਾਨੀ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਯਾਨੀ ਬੀਸੀਸੀਆਈ ਨੇ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਨੂੰ ਸੌਂਪਣ ਦਾ ਫੈਸਲਾ ਕੀਤਾ ਹੈ। ਇਸ ਸਟੇਡੀਅਮ ਵਿਚ ਫੈਨਸ ਦੇ ਬੈਠਣ ਦੀ ਸਮਰੱਥਾ 1 ਲੱਖ ਦੀ ਹੈ ਤੇ ਇਹ ਦੇਸ਼ ਦਾ ਸਭ ਤੋਂ ਵੱਡਾ ਸਟੇਡੀਅਮ ਹੈ।
ਇਹ ਵੀ ਪੜ੍ਹੋ : ਜੰਮੂ ਕਸ਼ਮੀਰ : ਰਾਜੌਰੀ ਵਿਚ ਅੱਤਵਾਦੀਆਂ ਨਾਲ ਮੁਕਾਬਲੇ ਦੌਰਾਨ 2 ਜਵਾਨ ਸ਼ਹੀਦ ਤੇ 4 ਜ਼ਖਮੀ
ਇੰਡੀਅਨ ਪ੍ਰੀਮੀਅਰ ਲੀਗ ਯਾਨੀ IPL 2023 ਦੇ ਖਤਮ ਹੋਣ ਦੇ ਬਾਅਦ ਬੀਸੀਸੀਆਈ ਵਰਲਡ ਕੱਪ 2023 ਦੇ ਸ਼ੈਡਿਊਲ ਦਾ ਐਲਾਨ ਕਰੇਗਾ। ਸਭ ਕੁਝ ਸਹੀ ਰਿਹਾ ਤਾਂ ਵਰਲਡ ਕੱਪ 2023 ਦਾ ਆਗਾਜ਼ 5 ਅਕਤੂਬਰ ਤੋਂ ਹੋ ਸਕਦਾ ਹੈ। ਇਸ ਵੱਡੇ ਟੂਰਨਾਮੈਂਟ ਲਈ 12 ਵੈਨਿਊ ਸ਼ਾਰਟਲਿਸਟ ਕੀਤੇ ਗਏ ਹਨ ਜਿਨ੍ਹਾਂ ਵਿਚ ਨਾਗਪੁਰ, ਬੰਗਲੌਰ, ਤ੍ਰਿਵੇਂਦਰਮ ਨਾਲ ਮੁੰਬਈ, ਦਿੱਲੀ, ਲਖਨਊ, ਗੁਹਾਟੀ, ਹੈਦਰਾਬਾਦ, ਕੋਲਕਾਤਾ, ਰਾਜਕੋਟ, ਇੰਦੌਰ ਤੇ ਧਰਮਸ਼ਾਲਾ ਸ਼ਾਮਲ ਹੈ। ਇਨ੍ਹਾਂ ਮੈਦਾਨਾਂ ‘ਤੇ ਪ੍ਰੈਕਟਿਸ ਮੈਚ ਵੀ ਖੇਡੇ ਜਾਣਗੇ।
ਵੀਡੀਓ ਲਈ ਕਲਿੱਕ ਕਰੋ -: