ਕੇਂਦਰ ਸਰਕਾਰ ਨੇ ਦੇਸ਼ ਦੇ ਹਰੇਕ ਨਾਗਰਿਕ ਨੂੰ ਸਿਹਤ ਬੀਮਾ ਦੇਣ ਦੀ ਤਿਆਰੀ ਕਰ ਲਈ ਹੈ। ਦੁਨੀਆ ਦੀ ਇਸ ਸਭ ਤੋਂ ਵੱਡੀ ਸਿਹਤ ਬੀਮਾ ਯੋਜਨਾ ਦਾ ਮਸੌਦਾ ਤਿਆਰ ਕਰ ਲਿਆ ਗਿਆ ਹੈ। ਇਸ ਮੁਤਾਬਕੇ ਸਾਢੇ 8 ਕਰੋੜ ਨਵੇਂ ਪਰਿਵਾਰ ਆਯੁਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਲ ਕੀਤੇ ਜਾਣਗੇ। ਇਹ ਲੋਕ ਅਜੇ ਤੱਕ ਕਿਸੇ ਵੀ ਸਿਹਤ ਬੀਮਾ ਯੋਜਨਾ ਵਿਚ ਸ਼ਾਮਲ ਨਹੀਂ ਹਨ। ਕੁੱਲ 69 ਕਰੋੜ ਲੋਕ ਪਹਿਲਾਂ ਹੀ ਆਯੁਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਲ ਹਨ। ਲਗਭਗ 109 ਕਰੋੜ ਲੋਕ ਆਯੁਸ਼ਮਾਨ ਭਾਰਤ ਯੋਜਨਾ ਵਿਚ ਸ਼ਾਮਲ ਹੋਣਗੇ।
ਇਸ ਤੋਂ ਇਲਾਵਾ 26 ਕਰੋੜ ਲੋਕ ਪਹਿਲਾਂ ਤੋਂ ਹੀ ਵੱਖ-ਵੱਖ ਸਿਹਤ ਬੀਮਾ ਯੋਜਨਾਵਾਂ ਤਹਿਤ ਕਵਰ ਹਨ। ਇਸ ਤਰ੍ਹਾਂ ਭਾਰਤ 135 ਕਰੋੜ ਲੋਕਾਂ ਨੂੰ ਸਿਹਤ ਬੀਮਾ ਦੇਣ ਵਾਲਾ ਦੁਨੀਆ ਦਾ ਇਕਲੌਤਾ ਦੇਸ਼ ਬਣ ਜਾਵੇਗਾ।
ਹਰ ਜੋ ਕਿਸੇ ਵੀ ਹੈਲਥ ਬੀਮਾ ਯੋਜਨਾ ਵਿਚ ਨਹੀਂ ਹਨ, ਉਹ ਨਵੀਂ ਆਯੁਸ਼ਮਾਨ ਯੋਜਨਾ ਲਈ ਪਾਤਰ ਹੋਣਗੇ। ਦੇਸ਼ ਦੀ 70 ਫੀਸਦੀ ਆਬਾਦੀ ਕੋਈ ਨਾ ਕੋਈ ਹੈਲਥ ਇੰਸ਼ੋਰੈਂਸ ਨਾਲ ਕਵਰ ਹੈ। ਬਚੀ ਹੋਈ 30 ਫੀਸਦੀ ਆਬਾਦੀ ਨੂੰ ਨਵੀਂ ਯੋਜਨਾ ਵਿਚ ਸ਼ਾਮਲ ਕਰਨ ਦੀ ਤਿਆਰੀ ਹੈ। ਇਸ ਵਿਚ ਖੇਤੀਬਾੜੀ ਨਾਲ ਜੁੜੇ, ਨਿੱਜੀ ਕੰਮ ਕਰਨ ਵਾਲੇ ਤੇ ਰੋਜ਼ਾਨਾ ਤਨਖਾਹ ਲੈਣ ਵਾਲੇ ਵਿਅਕਤੀ ਸ਼ਾਮਲ ਹਨ।
ਵੀਡੀਓ ਲਈ ਕਲਿੱਕ ਕਰੋ -: