ਰਾਜਸਥਾਨ ਦੇ ਬਾੜਮੇਰ ਵਿਚ ਭਾਰਤੀ ਹਵਾਈ ਫੌਜ ਦਾ ਮਿਗ-21 ਜਹਾਜ਼ ਕ੍ਰੈਸ਼ ਹੋ ਗਿਆ ਹੈ। ਬਾੜਮੇਰ ਦੇ ਭੀਮੜਾ ਪਿੰਡ ਵਿਚ ਮਿਗ-21 ਕ੍ਰੈਸ਼ ਹੋਇਆ ਹੈ। ਜ਼ੋਰਦਾਰ ਧਮਾਕੇ ਨਾਲ ਲੋਕਾਂ ਨੂੰ ਅੱਗ ਦੀਆਂ ਲਪਟਾਂ ਦਿਖਾਈ ਦਿੱਤੀਆਂ ਹਨ। ਮਿਗ-21 ਕ੍ਰੈਸ਼ ਦੀ ਸੂਚਨਾ ਨਾਲ ਪਿੰਡ ਵਿਚ ਹਫੜਾ-ਦਫੜੀ ਮਚ ਗਈ। ਜਹਾਜ਼ ਦਾ ਮਲਬਾ ਵੀ ਅੱਧਾ ਕਿਲੋਮੀਟਰ ਦੇ ਦਾਇਰੇ ਵਿਚ ਫੈਲ ਗਿਆ। ਮੌਕੇ ਲਈ ਪ੍ਰਸ਼ਾਸਨ ਰਵਾਨਾ ਹੋਇਆ ਹੈ। ਹਾਦਸੇ ਵਿਚ ਦੋਵੇਂ ਪਾਇਲਟ ਸ਼ਹੀਦ ਹੋ ਗਏ ਹਨ।
ਦੁਰਘਟਨਾ ਦੇ ਬਾਅਦ ਕ੍ਰੈਸ਼ ਦਾ ਭਿਆਨਕ ਵੀਡੀਓ ਵੀ ਸਾਹਮਣੇ ਆਇਆ ਹੈ। ਹਵਾਈ ਫੌਜ ਨੇ ਕਿਹਾ ਕਿ ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਬਾੜਮੇਰ ਦੇ ਜ਼ਿਲ੍ਹਾ ਕੁਲੈਕਟਰ ਨੇ ਦੱਸਿਆ ਕਿ ਇਹ ਹਵਾਈ ਫੌਜ ਦਾ ਜਹਾਜ਼ ਸੀ ਜੋ ਭੀਮੜਾ ਪਿੰਡ ਦੇ ਕੋਲ ਦੁਰਘਟਨਾਗ੍ਰਸਤ ਹੋ ਗਿਆ।
ਭਾਰਤੀ ਫੌਜ ਨੇ ਕਿਹਾ ਕਿ ਦੁਰਘਟਨਾ ਵਿਚ ਮਿਗ-21 ਟ੍ਰੇਨਰ ਜਹਾਜ਼ ਦੇ ਦੋਵੇਂ ਪਾਇਲਟਾਂ ਦੀ ਜਾਨ ਚਲੀ ਗਈ। ਭਾਰਤੀ ਹਵਾਈ ਫੌਜ ਨੂੰ ਅਫਸੋਸ ਹੈ ਤੇ ਪੀੜਤ ਪਰਿਵਾਰਾਂ ਨਾਲ ਮਜ਼ਬੂਤੀ ਨਲਾ ਖੜ੍ਹਾ ਹੈ। ਦੁਰਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਕੋਰਟ ਆਫ ਇਨਕੁਆਰੀ ਦੇ ਹੁਕਮ ਦਿੱਤੇ ਗਏ ਹਨ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੜਾਕੂ ਜਹਾਜ਼ ਦੇ ਦੁਰਘਟਨਾਗ੍ਰਸਤ ਹੋਣ ‘ਤੇ ਭਾਰਤੀ ਫੌਜ ਮੁਖੀ ਏਅਰ ਚੀਫ ਮਾਰਸ਼ਲ ਵੀਆਰਚੌਧਰੀ ਨਾਲ ਗੱਲ ਕੀਤੀ। ਫੌਜ ਮੁਖੀ ਨੇ ਉਨ੍ਹਾਂ ਨੂੰ ਘਟਨਾ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ।
ਇਹ ਵੀ ਪੜ੍ਹੋ : 2006 ‘ਚ ਨੇਪਾਲ ਦੇ ਰਸਤਿਓਂ ਭਾਰਤ ਆਇਆ ਸੀ ਪਾਕਿਸਤਾਨੀ ਜਾਸੂਸ , 16 ਸਾਲ ਬਾਅਦ ਹੋਈ ਵਤਨ ਵਾਪਸੀ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਹਾਦਸੇ ‘ਤੇ ਦੁੱਖ ਪ੍ਰਗਟਾਇਆ ਹੈ। ਉਨ੍ਹਾਂ ਟਵੀਟ ਕਰਕੇ ਲਿਖਿਆ ਕਿ ਰਾਜਸਥਾਨ ਵਿਚ ਬਾੜਮੇਰ ਕੋਲ ਭਾਰਤੀ ਹਵਾਈ ਫੌਜ ਦੇ ਮਿਗ-21 ਟ੍ਰੇਨਰ ਜਹਾਜ਼ ਦੇ ਦੁਰਘਟਨਾ ਵਿਚ ਦੋ ਹਵਾਈ ਯੋਧਿਆਂ ਨੂੰ ਗੁਆਉਣ ਨਾਲ ਡੂੰਘਾ ਦੁੱਖ ਹੋਇਆ। ਰਾਸ਼ਟਰ ਪ੍ਰਤੀ ਉਨ੍ਹਾਂ ਦੀ ਸੇਵਾ ਨੂੰ ਕਦੇ ਭੁਲਾਇਆ ਨਹੀਂ ਜਾ ਸਕੇਗਾ। ਦੁੱਖ ਦੀ ਇਸ ਘੜੀ ਵਿਚ ਮੇਰੀਆਂ ਸੰਵੇਦਨਾਵਾਂ ਪੀੜਤ ਪਰਿਵਾਰਾਂ ਨਾਲ ਹਨ।
ਵੀਡੀਓ ਲਈ ਕਲਿੱਕ ਕਰੋ -: