ਭਾਰਤੀ ਅਮਰੀਕੀ ਸ਼ੋਹਿਨੀ ਸਿਨ੍ਹਾ ਨੂੰ ਐੱਫਬੀਆਈ ਦੇ ਸਾਲਟ ਲੇਕ ਸਿਟੀ ਫੀਲਡ ਦਫਤਰ ਦੇ ਇੰਚਾਰਜ ਵਿਸ਼ੇਸ਼ ਏਜੰਟ ਵਜੋਂ ਕੰਮ ਕਰਨ ਲਈ ਚੁਣਿਆ ਗਿਆ ਹੈ। ਇਸ ਤੋਂ ਪਹਿਲਾਂ ਸ਼ੋਹਿਨੀ ਸਿਨ੍ਹਾ ਵਾਸ਼ਿੰਗਟਨ ਡੀਸੀ ਵਿਚ FBI ਮੁੱਖ ਦਫਤਰ ਵਿਚ ਡਾਇਰੈਕਟਰ ਦੇ ਕਾਰਜਕਾਰੀ ਵਿਸ਼ੇਸ਼ ਸਹਾਇਕ ਵਜੋਂ ਕੰਮ ਕਰ ਰਹੀ ਸੀ। ਸ਼ੋਹਿਨੀ ਦੀ ਅਮਰੀਕਾ ਵਿਚ ਅੱਤਵਾਦ ਵਿਰੋਧੀ ਜਾਂਚ ‘ਤੇ ਆਪਣੇ ਕੰਮ ਲਈ ਜਾਣਿਆ ਜਾਂਦਾ ਹੈ।
ਸ਼ੋਹਿਨੀ ਸਿਨ੍ਹਾ ਨੂੰ ਅੱਤਵਾਦ ਵਿਰੋਧੀ ਜਾਂਚ ਨੂੰ ਲੈ ਕੇ ਟਰੈਕ ਰਿਕਾਰਡ ਤੇ ਏਜੰਸੀ ਵਿਚ ਵਿਆਪਕ ਤਜਰਬੇ ਨੂੰ ਦੇਖਦੇ ਹੋਏ ਇਹ ਨਿਯੁਕਤੀ ਕੀਤੀ ਗਈ ਹੈ। ਸੋਮਵਾਰ ਨੂੰ ਜਾਰੀ ਪ੍ਰੈੱਸ ਨੋਟ ਵਿਚ ਕਿਹਾ ਗਿਆ ਕਿ 2001 ਵਿਚ ਇਕ ਖਾਸ ਏਜੰਟ ਵਜੋਂ FBI ਵਿਚ ਸ਼ਾਮਲ ਹੋਣ ਦੇ ਬਾਅਦ ਸ਼ੋਹਿਨੀ ਦਾ ਕਰੀਅਰ ਸ਼ਲਾਘਾਯੋਗ ਰਿਹਾ ਹੈ। ਉਨ੍ਹਾਂ ਦੀ ਯਾਤਰਾ ਮਿਲਵੌਕੀ ਫੀਲਡ ਆਫਿਸ ਤੋਂ ਸ਼ੁਰੂ ਹੋਈ ਜਿਥੇ ਉਨ੍ਹਾਂ ਨੇ ਅੱਤਵਾਦ ਵਿਰੋਧੀ ਜਾਂਚ ਲਈ ਕਾਫੀ ਯੋਗਦਾਨ ਦਿੱਤੇ। ਉਨ੍ਹਾਂ ਨੇ ਗਵਾਂਤਾਨਾਮੋ ਬੇ ਨੇਵਲ ਬੇਸ, ਲੰਦਨ ਵਿਚ FBI ਲੀਗਲ ਅਤਾਸ਼ੇ ਦਫਤਰ ਤੇ ਬਗਦਾਦ ਆਪ੍ਰੇਸ਼ਨਸ ਸੈਂਟਰ ਵਿਚ ਅਸਥਾਈ ਨਿਯੁਕਤੀਆਂ ‘ਤੇ ਵੀ ਕੰਮ ਕੀਤਾ।
ਸਿਨ੍ਹਾ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦੇ ਹੋਏ 2009 ਵਿਚ ਉਨ੍ਹਾਂ ਨੇ ਵਿੱਚ ਸੁਪਰਵਾਈਜ਼ਰੀ ਸਪੈਸ਼ਲ ਏਜੰਟ ਵਜੋਂ ਤਰੱਕੀ ਦਿੱਤੀ ਗਈ ਸੀ ਅਤੇ ਵਾਸ਼ਿੰਗਟਨ, ਡੀ.ਸੀ. ਵਿੱਚ ਅੱਤਵਾਦ ਵਿਰੋਧੀ ਡਵੀਜ਼ਨ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। ਉੱਥੇ, ਉਸਨੇ ਵਾਸ਼ਿੰਗਟਨ, ਡੀ.ਸੀ. ਵਿੱਚ ਸਥਿਤ ਕੈਨੇਡੀਅਨ ਸੰਪਰਕ ਅਫਸਰਾਂ ਨਾਲ ਸਹਿਯੋਗ ਨੂੰ ਉਤਸ਼ਾਹਤ ਕਰਦੇ ਹੋਏ, ਕੈਨੇਡਾ-ਅਧਾਰਤ ਸਟੀਕ ਜਾਂਚਾਂ ਲਈ ਪ੍ਰੋਗਰਾਮ ਮੈਨੇਜਰ ਦੀ ਭੂਮਿਕਾ ਨਿਭਾਈ।
2015 ਵਿਚ ਉਨ੍ਹਾਂ ਨੇ ਡੈਟ੍ਰਾਇਟ ਫੀਲਡ ਆਫਿਸ ਵਿਚ ਫੀਲਡ ਸੁਪਰਵਾਈਜ਼ਰ ਵਜੋਂ ਤਰੱਕੀ ਦਿੱਤੀ ਗਈ ਤੇ ਕੌਮਾਂਤਰੀ ਅੱਤਵਾਦ ਦੀ ਜਾਂਚ ਕਰਨ ਵਾਲੇ ਦਸਤੇ ਦੀ ਅਗਵਾਈ ਕੀਤੀ। 2020 ਦੀ ਸ਼ੁਰੂਆਤ ਵਿਚ ਸ਼ੋਹਿਨੀ ਸਿਨ੍ਹਾ ਸਾਈਬਰ ਕ੍ਰਾਈਮ ਨਾਲ ਜੁੜੇ ਦਲ ਵਿਚ ਸ਼ਾਮਲ ਹੋ ਗਈ। ਇਸ ਦੇ ਬਾਅਦ 2020 ਵਿਚ ਉਹ ਪੋਰਟਲੈਂਡ ਫੀਲਡ ਆਫਿਸ ਵਿਚ ਸ਼ਾਮਲ ਹੋ ਗਈ ਤੇ ਅਪਰਾਧਿਕ ਮਾਮਲਿਆਂ ਦੀ ਜਾਂਚ ਤੋਂ ਪਹਿਲਾਂ ਉਨ੍ਹਾਂ ਨੇ ਕੌਮੀ ਸੁਰੱਖਿਆ ਮਾਮਲਿਆਂ ਦੇ ਇੰਚਾਰਜ ਸਹਾਇਕ ਵਿਸ਼ੇਸ਼ ਏਜੰਟ ਵਜੋਂ ਤਰੱਕੀ ਦਿੱਤੀ ਗਈ।
ਇਹ ਵੀ ਪੜ੍ਹੋ: ਰਿਸ਼ਵਤ ਲੈਂਦੀ ਮਹਿਲਾ ASI ਵਿਜੀਲੈਂਸ ਨੇ ਕੀਤੀ ਕਾਬੂ, NRI ਪਤੀ ‘ਤੇ ਕੇਸ ਦਰਜ ਕਰਨ ਬਦਲੇ ਮੰਗੇ ਸਨ ਪੈਸੇ
ਨਾਲ ਹੀ ਮੋਹਿਨੀ ਸਿਨ੍ਹਾ ਨੂੰ 2021 ਵਿਚ ਡਾਇਰੈਕਟਰ ਦੇ ਕਾਰਜਕਾਰੀ ਵਿਸ਼ੇਸ਼ ਸਹਾਇਕ ਵਜੋਂ ਸੇਵਾ ਦੇਣ ਲਈ ਚੁਣਿਆ ਗਿਆ। ਉਨ੍ਹਾਂ ਨੇ ਮਨੋਵਿਗਿਆਨ ਵਿੱਚ ਬੈਚਲਰ ਡਿਗਰੀ ਅਤੇ ਇੰਡੀਆਨਾ ਵਿੱਚ ਪਰਡਿਊ ਯੂਨੀਵਰਸਿਟੀ ਤੋਂ ਮਾਨਸਿਕ ਸਿਹਤ ਸਲਾਹ ਵਿੱਚ ਮਾਸਟਰ ਦੀ ਡਿਗਰੀ ਪ੍ਰਾਪਤ ਕੀਤੀ ਹੈ।
ਵੀਡੀਓ ਲਈ ਕਲਿੱਕ ਕਰੋ -: