ਮੁੰਬਈ ਤਟ ‘ਤੇ ਦੋ ਦਿਨ ਪਹਿਲਾਂ ਹੋਈ ਦੁਰਘਟਨਾ ਦੇ ਬਾਅਦ ਰੱਖਿਆ ਬਲਾਂ ਨੇ ਏਐੱਲਐੱਚ ਧਰੁਵ ਹੈਲੀਕਾਪਟਰਾਂ ਦੇ ਉਡਾਣ ਭਰਨ ‘ਤੇ ਰੋਕ ਲਗਾ ਦਿੱਤੀ ਹੈ। ਇਹ ਰੋਕ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜਾਂਚਕਰਤਾਵਾਂ ਨੂੰ ਹੈਲੀਕਾਪਟਰ ਦੁਰਘਟਨਾ ਦਾ ਕਾਰਨ ਪਤਾ ਨਹੀਂ ਚੱਲ ਜਾਂਦਾ ਹੈ। ਏਐੱਲਐੱਚ ਹੈਲੀਕਾਪਟਰ ਭਾਰਤੀ ਤਟਰੱਖਿਅਕ ਬਲ ਦੇ ਨਾਲ ਫੌਜ, ਸਮੁੰਦਰੀ ਫੌਜ ਤੇ ਹਵਾਈ ਫੌਜ ਵੱਲੋਂ ਸੰਚਾਲਿਤ ਕੀਤੇ ਜਾਂਦੇ ਹਨ। ਫੌਜ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਤੱਕ ਜਾਂਚਕਰਤਾਵਾਂ ਨੂੰ ਮੁੰਬਈ ਤੱਟ ‘ਤੇ ਹੋਈ ਹੈਲੀਕਾਪਟਰ ਘਟਨਾ ਦੇ ਕਾਰਨ ਦਾ ਪਤਾ ਨਹੀਂ ਚੱਲਦਾ ਤੇ ਅਹਿਤਿਆਤੀ ਜਾਂਚ ਪੂਰੀ ਹੋਣ ਤੱਕ ਇਸ ਦਾ ਪਰਿਚਾਲਨ ਰੋਕ ਦਿੱਤਾ ਗਿਆ ਹੈ।
ਐਡਵਾਂਸ ਲਾਈਟ ਹੈਲੀਕਾਪਟਰ ਧਰੁਵ ਹਿੰਦੋਸਤਾਨ ਏਰੋਨਾਟਿਕਸ ਲਿਮਟਿਡ ਵੱਲੋਂ ਨਿਰਮਿਤ ਬਹੁਉਦੇਸ਼ੀ ਹੈਲੀਕਾਪਟਰ ਹੈ। ਇਸ ਦਾ ਇਸਤੇਮਾਲ ਫੌਜ ਦੇ ਜਵਾਨਾਂ ਤੇ ਸਮੱਗਰੀ ਦੀ ਆਵਾਜਾਈ ਸਣਏ ਕਈ ਭੂਮਿਕਾਵਾਂ ਵਿੱਚ ਵਰਤਿਆ ਜਾਂਦਾ ਹੈ। ਐਚਏਐਲ ਅਧਿਕਾਰੀਆਂ ਨੇ ਮੀਡੀਆ ਨੂੰ ਦੱਸਿਆ ਕਿ ਕੰਪਨੀ ਗਾਹਕਾਂ ਨਾਲ ਮਿਲ ਕੇ ਕੰਮ ਕਰੇਗੀ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਹੈਲੀਕਾਪਟਰ ਕੰਮ ਕਰਨਾ ਬੰਦ ਨਾ ਕਰਨ।
ਦੱਸ ਦੇਈਏ ਕਿ ਬੁੱਧਵਾਰ ਨੂੰ ਸਮੁੰਦਰੀਫੌਜ ਦੇ ਏਐੱਲਐੱਚ ਧਰੁਵ ਹੈਲੀਕਾਪਟਰ ਨੇ ਤਕਨੀਕੀ ਖਰਾਬੀ ਦੇ ਬਾਅਦ ਸਮੁੰਦਰੀ ਤੱਟ ਦੇ ਕੋਲ ਅਰਬ ਸਾਗਰ ਵਿਚ ਪਾਣੀ ‘ਤੇ ਐਮਰਜੈਂਸੀ ਲੈਂਡਿੰਗ ਕੀਤੀ ਸੀ। ਇਸ ਦੇ ਬਾਅਦ ਕਰੂਅ ਦੇ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ ਸੀ। ਭਾਰਤੀ ਸਮੁੰਦਰੀ ਫੌਡ ਦੇ ਐਡਵਾਂਸ ਲਾਈਟ ਹੈਲੀਕਾਪਟਰ ਨੇ ਮੁੰਬਈ ਤੋਂ ਨਿਯਮਿਤ ਉਡਾਣ ਭਰੀ ਸੀ ਇਸ ਦੌਰਾਨ ਇਹ ਤਟ ਕੋਲ ਦੁਰਘਟਨਾ ਦਾ ਸ਼ਿਕਾਰ ਹੋ ਗਿਆ ਸੀ। ਤਤਕਾਲ ਖੋਜ ਤੇ ਬਚਾਅ ਮੁਹਿੰਮ ਦੀ ਵਜ੍ਹਾ ਨਾਲ ਸਮੁੰਦਰੀ ਫੌਜ ਦੇ ਗਸ਼ਤੀ ਜਹਾਜ ਨੇ ਚਾਲਕ ਦਲ ਦੇ ਤਿੰਨ ਮੈਂਬਰਾਂ ਨੂੰ ਸੁਰੱਖਿਅਤ ਬਚਾ ਲਿਆ ਸੀ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਦਿੱਤੀ ਮਨਜ਼ੂਰੀ, 2023-24 ‘ਚ 9754 ਕਰੋੜ ਜੁਟਾਉਣ ਦਾ ਟੀਚਾ
ਏਐੱਲਐੱਚ ਧਰੁਵ ਫੌਜ ਦੇ ਤਿੰਨੋਂ ਅੰਗਾਂ ਦੇ ਹੈਲੀਕਾਪਟਰ ਮਿਸ਼ਨ ਵਿਚ ਮਹੱਤਵਪੂਰਨ ਮੰਨਿਆ ਜਾਂਦਾ ਹੈ। ਇਸ ਨੂੰ ਵੱਖ-ਵੱਖ ਇਲਾਕਿਆਂ ਵਿਚ ਤਾਇਨਾਤ ਕੀਤਾ ਗਿਆ ਹੈ। ਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਬਹੁਤ ਜਲਦ ਏਐੱਲਐੱਚ ਧਰੁਵ ਦੇ ਫਿਰ ਤੋਂ ਪਰਿਚਾਲਨ ਸ਼ੁਰੂ ਕਰਨ ਦੀ ਉਮੀਦ ਹੈ।
ਵੀਡੀਓ ਲਈ ਕਲਿੱਕ ਕਰੋ -: