ਯੂਗਾਂਡਾ ਦੀ ਰਾਜਧਾਨੀ ਕੰਪਾਲਾ ਵਿੱਚ ਇੱਕ ਆਫ-ਡਿਊਟੀ ਪੁਲਿਸ ਕਰਮਚਾਰੀ ਨੇ ਇੱਕ 39 ਸਾਲਾਂ ਭਾਰਤੀ ਲੈਣਦਾਰ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ। ਘਟਨਾ 12 ਮਈ ਦੀ ਦੱਸੀ ਜਾ ਰਹੀ ਹੈ। ਖਬਰਾਂ ਮੁਤਾਬਕ 46,000 ਰੁਪਏ ਦੇ ਕਰਜ਼ੇ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ।
ਮ੍ਰਿਤਕ ਦਾ ਨਾਂ ਉੱਤਮ ਭੰਡਾਰੀ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਹਮਲਾਵਰ ਨੇ ਕਤਲ ਲਈ ਚੋਰੀ ਦੀ ਏ.ਕੇ.-47 ਅਸਾਲਟ ਰਾਈਫਲ ਦੀ ਵਰਤੋਂ ਕੀਤੀ। ਇਹ ਸਾਰੀ ਘਟਨਾ ਕਮਰੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਕਰਜ਼ਾ ਦੇਣ ਵਾਲੇ ‘ਤੇ 13 ਰਾਉਂਡ ਫਾਇਰ ਕੀਤੇ।
ਭੰਡਾਰੀ ਤੋਂ ਕਰਜ਼ੇ ਵਜੋਂ ਲਈ ਗਈ ਰਕਮ ਮੋੜਨ ਨੂੰ ਲੈ ਕੇ 12 ਮਈ ਨੂੰ ਹਮਲਾਵਰ ਇਵਾਨ ਵੈਬਵਾਇਰ ਨਾਲ ਬਹਿਸ ਹੋਈ। ਕੰਪਾਲਾ ਪੁਲਿਸ ਅਧਿਕਾਰੀ ਪੈਟ੍ਰਿਕ ਓਨਯਾਂਗੋ ਮੁਤਾਬਕ ਵਾਬਵਾਇਰ ਦਾ ਦੋਸ਼ ਹੈ ਕਿ ਭੰਡਾਰੀ ਨੇ ਉਸ ਨੂੰ ਹਿਸਾਬ ਨਾਲੋਂ ਵੱਧ ਕਰਜ਼ਾ ਵਾਪਿਸ ਕਰਨ ਲਈ ਕਿਹਾ ਸੀ।
ਵੀਡੀਓ ‘ਚ ਦੋਹਾਂ ਵਿਚਕਾਰ ਝਗੜਾ ਹੁੰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਬਾਅਦ ਵਾਬਵਾਇਰ ਬੰਦੂਕ ਨੂੰ ਹਵਾ ਵਿੱਚ ਫਾਇਰ ਕਰਦਾ ਹੈ। ਇਸ ਦੌਰਾਨ ਕਮਰੇ ‘ਚ ਮੌਜੂਦ ਲੋਕ ਚੀਕਣ ਅਤੇ ਭੱਜਣ ਲੱਗੇ। ਵਾਬਵਾਇਰ ਭੰਡਾਰੀ ‘ਤੇ ਲਗਾਤਾਰ ਗੋਲੀਆਂ ਚਲਾਉਂਦਾ ਰਹਿੰਦਾ ਹੈ। ਉਹ ਲੋਕਾਂ ਨੂੰ ਬਾਹਰ ਲੈ ਜਾਂਦਾ ਹੈ ਅਤੇ ਕੁਝ ਸਮੇਂ ਬਾਅਦ ਵਾਪਸ ਆਉਂਦਾ ਹੈ। ਭੰਡਾਰੀ ਦੇ ਸਰੀਰ ‘ਚ ਹਿਲਜੁਲ ਦੇਖ ਕੇ ਉਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਹ ਕੁਝ ਕਾਗਜ਼ ਲੈ ਕੇ ਚਲਾ ਜਾਂਦਾ ਹੈ।
ਇਹ ਵੀ ਪੜ੍ਹੋ : ਅਮਰਨਾਥ ਯਾਤਰਾ ਨੂੰ ਲੈ ਕੇ ਬਣੇ ਨਵੇਂ ਨਿਯਮ, ਇਸ ਉਮਰ ਦੇ ਲੋਕ ਨਹੀਂ ਕਰ ਸਕਣਗੇ ਬਾਬਾ ਬਰਫ਼ਾਨੀ ਦੇ ਦਰਸ਼ਨ
ਕੰਪਾਲਾ ਪੁਲਿਸ ਦੇ ਬੁਲਾਰੇ ਪੈਟ੍ਰਿਕ ਓਨਯਾਂਗੋ ਨੇ ਦੱਸਿਆ ਕਿ ਭੰਡਾਰੀ ਨੂੰ ਗੋਲੀ ਮਾਰਨ ਤੋਂ ਬਾਅਦ ਵਾਬਵਾਇਰ ਆਪਣੀ ਏਕੇ-47 ਰਾਈਫਲ ਛੱਡ ਕੇ ਭੱਜ ਗਿਆ। ਪੁਲਿਸ ਮੁਤਾਬਕ ਵਾਬਵਾਇਰ ਪਹਿਲਾਂ ਵੀ ਮਾਨਸਿਕ ਤੌਰ ‘ਤੇ ਅਸਥਿਰ ਸੀ। ਦੋ ਵਾਰ ਹਸਪਤਾਲ ਵਿਚ ਦਾਖਲ ਹੋਣ ਤੋਂ ਬਾਅਦ ਉਸ ‘ਤੇ ਹਥਿਆਰ ਰੱਖਣ ਲਈ ਪੰਜ ਸਾਲ ਦੀ ਪਾਬੰਦੀ ਲਗਾਈ ਗਈ ਸੀ। ਪੁਲਿਸ ਨੇ ਕਿਹਾ ਕਿ ਵਾਬਵਾਇਰ ਨੇ ਆਪਣੇ ਰੂਮਮੇਟ ਦੀ ਬੰਦੂਕ ਚੋਰੀ ਕਰ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: