ਪੈਟਰੋਲ ਦੀ ਕੀਮਤ ਵਿੱਚ ਤੇਜ਼ੀ ਆਉਣ ਮਗਰੋਂ ਹੁਣ ਇੰਡੀਅਨ ਆਇਲ ਕਾਰਪੋਰੇਸ਼ਨ (IOCL) ਨੇ ਇੱਕ ਨਵੀਂ ਤਰ੍ਹਾਂ ਦਾ ਪੈਟਰੋਲ ਬਾਜ਼ਾਰ ਵਿੱਚ ਉਤਾਰਿਆ ਹੈ। ਪਾਇਲਟ ਪ੍ਰਾਜੈਕਟ ਵਜੋਂ ਸ਼ੁਰੂ ਕੀਤੇ ਗਏ ਨਵੇਂ ਤਰ੍ਹਾਂ ਦੇ ਪੈਟਰੋਲ ਨਾਲ ਤੇਲ ਦੀਆਂ ਕੀਮਤਾਂ ਵਿੱਚ ਕਮੀ ਆ ਸਕਦੀ ਹੈ। ਅਸਮ ਦੇ ਤਿਨਸੁਕੀਆ ਜ਼ਿਲ੍ਹੇ ਵਿੱਚ 15 ਫੀਸਦੀ ਮੇਥਨਾਲ ਦੇ ਮਿਸ਼ਰਣ ਵਾਲੇ ਪੈਟਰੋਲ ‘ਐੱਮ15’ (M15) ਨੂੰ ਪਾਇਲਟ ਪ੍ਰਾਜੈਕਟ ਵਜੋਂ ਉਤਾਰਿਆ ਹੈ।
ਪੈਟਰੋਲੀਅਮ ਤੇ ਕੁਦਰੀਤ ਕੈਸ ਰਾਜ ਮੰਤਰੀ ਰਾਮੇਸ਼ਵਰ ਤੇਲੀ ਨੇ ਨੀਤੀ ਕਮਿਸ਼ਨ ਦੇ ਮੈਂਬਰ ਵੀਕੇ ਸਾਰਸਵਤ ਤੇ ਆਈ.ਓ.ਸੀ. ਦੇ ਚੇਅਰਮੈਨ ਐੱਸ.ਐੱਮ. ਵੈਧ ਦੀ ਮੌਜੂਦਗੀ ਵਿੱਚ ਸ਼ਨੀਵਾਰ ਨੂੰ ‘ਐੱਮ15’ ਪੈਟਰੋਲ ਜਾਰੀ ਕੀਤਾ। ਤੇਲੀ ਨੇ ਕਿਹਾ ਕਿ ਮੇਥਨਾਲ ਦੇ ਮਿਸ਼ਰਣ ਨਾਲ ਈਂਧਣ ਦੀਆਂ ਵਧਦੀਆਂ ਕੀਮਤਾਂ ਤੋਂ ਰਾਹਤ ਮਿਲੇਗੀ। ਕੀਮਤ ਵਿੱਚ ਕਮੀ ਆਉਣ ਨਾਲ ਆਮ ਆਦਮੀ ਨੂੰ ਕਾਫ਼ੀ ਰਾਹਤ ਮਿਲੇਗੀ।
ਉਨ੍ਹਾਂ ਕਿਹਾ ਕਿ ‘ਐੱਮ. 15’ ਨੂੰ ਐਕਸਪੀਰੈਮੈਂਟਲ ਤੌਰ ‘ਤੇ ਜਾਰੀ ਕਰਨਾ ਈਂਧਨ ਦੇ ਮਾਮਲੇ ਵਿੱਚ ਆਤਮਨਿਰਭਰ ਹੋਣ ਦੀ ਦਿਸ਼ਾ ਵਿੱਚ ਅਹਿਮ ਕਦਮ ਹੈ, ਇਸ ਨਾਲ ਦਰਾਮਦ ਦਾ ਬੋਝ ਵੀ ਘਟੇਗਾ। ਇੱਕ ਅਧਿਕਾਰਕ ਬਿਆਨ ਦੌਰਾਨ ਮੰਤਰੀ ਦੇ ਹਵਾਲੇ ਨਾਲ ਕਿਹਾ ਗਿਆ ਕਿ ਊਰਜਾ ਦੇ ਮਾਮਲੇ ਵਿੱਚ ਭਾਰਤ ਨੂੰ ਆਤਮ-ਨਿਰਭਰ ਬਣਾਉਣ ਲਈ ਇੰਡੀਅਨ ਆਇਲ ਇਹ ਕਦਮ ਉਠਾ ਰਹੀ ਹੈ।
ਇਸ ਪਹਿਲ ਲਈ ਤਿਨਸੁਕੀਆ ਦੀ ਚੋਣ ਇਥੇ ਮੇਥਨਾਲ ਦੀ ਆਸਾਨੀ ਨਾਲ ਮੁਹੱਈਆ ਹੋਣ ਨੂੰ ਵੇਖਦੇ ਹੋਏ ਕੀਤੀ ਗਈ। ਇਸ ਦਾ ਉਤਪਾਦਨ ਅਸਮ ਪੈਟ੍ਰੋਕੈਮੀਕਲ ਲਿਮਟਿਡ ਕਰਦੀ ਹੈ। ਤੁਹਾਨੂੰ ਦੱਸ ਦੇਈਏ ਕਿ ਦਿੱਲੀ ਵਿੱਚ ਫਿਲਹਾਲ ਪੈਟਰੋਲ ਦੀ ਕੀਮਤ 105 ਰੁਪਏ ਪ੍ਰਤੀ ਲੀਟਰ ਤੋਂ ਉਪਰ ਚੱਲ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
ਪੰਜ ਰਾਜਾਂ ਵਿੱਚ ਚੋਣਾਂ ਦੇ ਨਤੀਜੇ ਆਉਣ ਮਗਰੋਂ ਤੇਲ ਕੰਪਨੀਆਂ ਵੱਲੋਂ ਪੈਟਰੋਲ-ਡੀਜ਼ਲ ਦਾ ਰੇਟ ਵਧਾਇਆ ਗਿਆ ਸੀ। ਕੰਪਨੀਆਂ ਨੇ 22 ਮਾਰਚ ਤੋਂ ਲੈ ਕੇ 6 ਅਪ੍ਰੈਲ ਤੱਕ ਕੀਮਤ ਵਿੱਚ 10 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। 6 ਅਪ੍ਰੈਲ ਤੋਂ ਬਾਅਦ ਅਜੇ ਤੱਕ ਕੰਪਨੀਆਂ ਨੇ ਕੀਮਤ ਵਿੱਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਹੈ।