ਅਮਰੀਕਾ ਵਿਚ ਭਾਰਤੀ ਮੂਲ ਦੇ ਡੈਂਟਿਸਟ ਨੂੰ 2 ਸਾਲ ਤੱਕ ਕੋਵਿਡ-19 ਰਾਹਤ ਰਕਮ ਵਜੋਂ 5 ਲੱਖ ਡਾਲਰ ਚੋਰੀ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ।ਉਸ ਨੇ ਇਹ ਪੈਸੇ ਨੂੰ ਨਿਵੇਸ਼ ਕਰਨ ਵਰਗੇ ਗਲਤ ਨਿੱਜੀ ਖਰਚਿਆਂ ਲਈ ਇਸਤੇਮਾਲ ਕੀਤਾ। ਨਿਆਂ ਵਿਭਾਗ ਨੇ ਅਧਿਕਾਰਕ ਬਿਆਨ ਰਾਹੀਂ ਇਹ ਜਾਣਕਾਰੀ ਦਿੱਤੀ।
ਕੈਲੀਫੋਰਨੀਆ ਦੇ ਡੈਂਟਿਸਟ ਦੀ ਪ੍ਰੈਕਸਿਟ ਕਰਨ ਵਾਲੇ ਰੰਜਨ ਰਾਜਬੰਸ਼ੀ ਨੇ ਅਪ੍ਰੈਲ 2020 ਤੋਂ ਫਰਵਰੀ 2020 ਤੱਕ ਐੱਸਬੀਏ ਤੇ ਅਮਰੀਕੀ ਸਿਹਤ ਤੇ ਮਨੁੱਖੀ ਸੇਵਾ ਵਿਭਾਗ ਤੋਂ 8 ਲੱਖ 50 ਹਜ਼ਾਰ ਡਾਲਰ ਦੀ ਰਕਮ ਹਾਸਲ ਕੀਤੀ।ਉਸ ਨੂੰ ਕੋਵਿਡ-19 ਸੁਰੱਖਿਆਤਮਕ ਉਪਕਰਣਾਂ ਦੇ ਉਦੇਸ਼ ਲਈ ਇਹ ਰਕਮ ਮਿਲੀ ਸੀ।
ਨਿਆਂ ਵਿਭਾਗ ਨੇ ਕਿਹਾ ਕਿ ਰਾਜਬੰਸ਼ੀ ਨੇ ਰਾਹਤ ਰਕਮ ਵਿਚੋਂ 500,00 ਡਾਲਰ ਦਾ ਇਸਤੇਮਾਲ ਨਿਵੇਸ਼ ਵਰਗੇ ਗਲਤ ਨਿੱਜੀ ਖਰਚਿਆਂ ਕਰਨ ਦਾ ਅਪਰਾਧ ਸਵੀਕਾਰ ਕਰ ਲਿਆ।ਸਜ਼ਾ ਸੁਣਾਏ ਜਾਣ ਤੋਂ ਪਹਿਲਾਂ ਉਹ ਸਰਕਾਰ ਨੂੰ ਪੈਸਾ ਵਾਪਸ ਦੇਣ ਲਈ ਤਿਆਰ ਹੋ ਗਿਆ।
ਇਹ ਵੀ ਪੜ੍ਹੋ : ਨਸ਼ੇੜੀ ਪੁੱਤਾਂ ਨੇ ਮਾਂ ਨੂੰ ਕੁੱਟ-ਕੁੱਟ ਕੇ ਉਤਾਰਿਆ ਮੌ.ਤ ਦੇ ਘਾਟ, ਦੋਵੇਂ ਪੁਲਿਸ ਹਿਰਾਸਤ ‘ਚ
ਰਾਜਬੰਸ਼ੀ ਨੂੰ 10 ਸਾਲ ਦੀ ਜੇਲ੍ਹ ਤੇ 250,000 ਡਾਲਰ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਸਨੂ 4 ਦਸੰਬਰ ਨੂੰ ਜ਼ਿਲ੍ਹਾ ਜਸਟਿਸ ਵੱਲੋਂ ਸਜ਼ਾ ਸੁਣਾਈ ਜਾਣੀ ਹੈ। ਸਾਲ 2021 ਵਿਚ ਫਰਾਡ ਇਨਫੋਰਸਮੈਂਟ ਟਾਸਕ ਫੋਰਸ ਸਥਾਪਤ ਕੀਤਾ ਗਿਆ ਸੀ। ਇਹ ਕੋਵਿਡ-19 ਦੇ ਘਰੇਲੂ ਤੇ ਕੌਮਾਂਤਰੀ ਦੋਸ਼ੀਆਂ ਦੀ ਜਾਂਚ ਤੇ ਉਨ੍ਹਾਂ ਖਿਲਾਫ ਮੁਕੱਦਮਾ ਚਲਾਉਣ ਦੀਆਂ ਕੋਸ਼ਿਸ਼ਾਂ ਨੂੰ ਮਜ਼ਬੂਤ ਕਰਦਾ ਹੈ। ਇਹ ਮਹਾਮਾਰੀ ਨਾਲ ਸਬੰਧਤ ਧੋਖਾਦੇਹੀ ਦੇ ਮਾਮਲਿਆਂ ਨਾਲ ਨਿਪਟਣ ਤੇ ਉਨ੍ਹਾਂ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਨੂੰ ਵਧਾਉਣ ਦੇ ਲਈ ਸਥਾਪਤ ਕੀਤਾ ਗਿਆ ਸੀ। ਇਹ ਰਾਹਤ ਪ੍ਰੋਗਰਾਮਾਂ ਨੂੰ ਚਲਾਉਣ ਵਾਲੀਆਂ ਏਜੰਸੀਆਂ ਦੀ ਸਹਾਇਤਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: