ਜ਼ਲ੍ਹਿਆਂਵਾਲਾ ਬਾਗ ਕਤਲੇਆਮ ਦਾ ਬਦਲਾ ਲੈਣ ਲਈ ਇਕ ਵਿਅਕਤੀ ਬ੍ਰਿਟੇਨ ਦੀ ਮਹਾਰਾਣੀ ਕਵੀਨ ਏਲਿਜਾਬੇਥ ਦੂਜੀ ਦੇ ਮਹੱਲ ਵਿਚ ਤੀਰ ਕਮਾਨ ਲੈ ਕੇ ਵੜ ਗਿਆ। ਬ੍ਰਿਟਿਸ਼ ਮਹਾਰਾਣੀ ਏਲਿਜਾਬੇਥ ਕ੍ਰਿਸਮਸ ਮਨਾਉਣ ਲਈ ਵਿੰਡਸਰ ਕੈਸਲ ਪਹੁੰਚੀ ਸੀ। ਇਹ ਹਮਲਾਵਰ ਜਸਵੰਤ ਸਿੰਘ ਚੈਲ 19 ਸਾਲ ਦਾ ਹੈ ਅਤੇ ਸਾਲ 1919 ਵਿਚ ਹੋਏ ਅੰਮ੍ਰਿਤਸਰ ਕਤਲੇਆਮ ਦਾ ਬਦਲਾ ਲੈਣ ਲਈ ਮਹਾਰਾਣੀ ਨੂੰ ਮਾਰਨ ਪੁੱਜਾ ਸੀ। ਪੁਲੀਸ ਨੇ ਉਸ ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰ ਕਰ ਲਿਆ ਹੈ। ਬ੍ਰਿਟਿਸ਼ ਮੀਡੀਆ ਮੁਤਾਬਕ ਇਸ 19 ਸਾਲਾ ਨੌਜਵਾਨ ਦਾ ਨਾਂ ਜਸਵੰਤ ਸਿੰਘ ਹੈ। ਕ੍ਰਿਸਮਿਸ ਵਾਲੇ ਦਿਨ ਵਾਪਰੀ ਇਸ ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ।
ਲੰਡਨ ਪੁਲਿਸ ਉਸ ਦੇ ਮਾਨਸਿਕ ਸਿਹਤ ਦੀ ਜਾਂਚ ਕਰਵਾ ਰਹੀ ਹੈ। ਜਸਵੰਤ ਸਿੰਘ ਨੂੰ ਚਕਿਤਸਕਾਂ ਦੀ ਨਿਗਰਾਨੀ ਵਿਚ ਰੱਖਿਆ ਗਿਆ ਹੈ। ਇਸ ਘਟਨਾ ਦਾ ਇੱਕ ਹੈਰਾਨ ਦੇਣ ਵਾਲਾ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਹਮਲਾਵਰ ਜਸਵੰਤ ਸਿੰਘ ਤੀਰ ਕਮਾਨ ਨਾਲ ਲੈੱਸ ਨਜ਼ਰ ਆ ਰਿਹਾ ਹੈ। ਜਸਵੰਤ ਸਿੰਘ ਨੇ ਕ੍ਰਿਸਮਸ ਦੇ ਦਿਨ ਸਨੈਪਚੈਟ ‘ਤੇ ਸਵੇਰੇ 8.06 ‘ਤੇ ਇਕ ਵੀਡੀਓ ਅਪਲੋਡ ਕੀਤਾ ਸੀ। ਉਸ ਨੂੰ ਵਿੰਡਸਰ ਕੈਸਲ ਦੇ ਅੰਦਰ ਤੋਂ ਹਿਰਾਸਤ ‘ਚ ਲਿਆ ਗਿਆ ਹੈ।
ਜਸਵੰਤ ਨੇ ਆਪਣੀ ਆਵਾਜ਼ ਨੂੰ ਲੁਕਾਉਣ ਲਈ ਫਿਲਟਰ ਦਾ ਇਸਤੇਮਾਲ ਕੀਤਾ ਸੀ। ਉਸ ਨੇ ਹੂਡੀ ਤੇ ਮਾਸਕ ਪਹਿਨਿਆ ਹੋਇਆ ਸੀ। ਉਸ ਦਾ ਕੱਪੜਾ ਸਟਾਰ ਵਾਰਸ ਫਿਲਮ ਤੋਂ ਪ੍ਰੇਰਿਤ ਲੱਗ ਰਿਹਾ ਸੀ। ਉਸ ਨੇ ਵੀਡੀਓ ‘ਚ ਕਿਹਾ, ‘ਮੈਨੂੰ ਮੁਆਫ ਕਰੋ। ਮੈਂ ਜੋ ਕੁਝ ਕੀਤਾ ਉਸ ਲਈ ਮੁਆਫ ਕਰੋ ਤੇ ਮੈਂ ਜੋ ਕੁਝ ਕਰਾਂਗਾ ਉਸ ਲਈ ਵੀ ਮੁਆਫ ਕਰੋ। ਮੈਂ ਕਵੀਨ ਏਲਿਜ਼ਾਬੇਥ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕਰਾਂਗਾ। ਇਹ 1919 ਦੇ ਜ਼ਲ੍ਹਿਆਂਵਾਲਾ ਬਾਗ ਕਤਲੇਆਮ ਵਿਚ ਮਾਰੇ ਗਏ ਲੋਕਾਂ ਦਾ ਬਦਲਾ ਹੈ।
ਜਸਵੰਤ ਨੇ ਕਿਹਾ ‘ਇਹ ਉਨ੍ਹਾਂ ਲੋਕਾਂ ਦਾ ਬਦਲਾ ਹੈ ਜੋ ਜ਼ਲ੍ਹਿਆਂਵਾਲਾ ਬਾਗ ‘ਚ ਮਾਰੇ ਗਏ ਸਨ। ਉਨ੍ਹਾਂ ਦੀ ਨਸਲ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਗਿਆ ਤੇ ਭੇਦਭਾਵ ਕੀਤਾ ਗਿਆ। ਮੈਂ ਇੱਕ ਭਾਰਤੀ ਸਿੱਖ ਹਾਂ। ਮੇਰਾ ਨਾਂ ਜਸਵੰਤ ਸਿੰਘ ਚੈਲ ਹੈ। ਮੇਰਾ ਨਾਂ ਡਾਰਥ ਜੋਨਸ ਹੈ। ਦੱਸ ਦੇਈਏ ਕਿ ਜ਼ਲ੍ਹਿਆਂਵਾਲਾ ਬਾਗ ਕਤਲੇਆਮ ‘ਚ 379 ਲੋਕਾਂ ਨੂੰ ਅੰਗਰੇਜ਼ਾਂ ਨੇ ਗੋਲੀਆਂ ਨਾਲ ਭੁੰਨ ਦਿੱਤਾ ਸੀ ਤੇ 1200 ਤੋਂ ਵੱਧ ਜ਼ਖਮੀ ਹੋਏ ਸਨ। ਇਸ ਵੀਡੀਓ ਤੋਂ ਇਲਾਵਾ ਸਨੈਪਚੈਟ ‘ਤੇ ਇੱਕ ਸੰਦੇਸ਼ ਵੀ ਦਿੱਤਾ ਗਿਆ ਸੀ। ਇਸ ਵਿਚ ਕਿਹਾ ਗਿਆ ਸੀ ‘ਜਿਹੜੇ ਲੋਕਾਂ ਨਾਲ ਮੈਂ ਗਲਤ ਕੀਤਾ ਜਾਂ ਉਨ੍ਹਾਂ ਨਾਲ ਝੂਠ ਬੋਲਿਆ, ਉਹ ਲੋਕ ਮੈਨੂੰ ਮੁਆਫ ਕਰਨ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਜਸਵੰਤ ਨੇ ਕਿਹਾ, ਜੇਕਰ ਤੁਹਾਨੂੰ ਇਹ ਮਿਲ ਗਿਆ ਹੈ ਤਾਂ ਜਾਨ ਲੋ ਕਿ ਮੇਰੀ ਮੌਤ ਨਜ਼ਦੀਕ ਹੈ। ਕ੍ਰਿਪਾ ਕਰਕੇ ਇਸ ਖਬਰ ਨੂੰ ਉਨ੍ਹਾਂ ਲੋਕਾਂ ਤੱਕ ਪਹੁੰਚਾਓ ਅਤੇ ਜੇਕਰ ਸੰਭਵ ਹੋਵੇ ਤਾਂ ਉਨ੍ਹਾਂ ਨੂੰ ਦੱਸੋ ਜੋ ਇਸ ਵਿਚ ਦਿਲਚਸਪੀ ਰੱਖਦੇ ਹਨ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੂੰ ਸੀ. ਸੀ. ਟੀ. ਵੀ. ‘ਚ ਮਹੱਲ ਦੇ ਗਾਰਡਨ ਵਿਚ ਟਹਿਲਦੇ ਹੋਏ ਫੜਿਆ ਗਿਆ ਸੀ। ਉਹ ਬਾਹਰੀ ਦੀਵਾਰ ਟੱਪ ਕੇ ਅੰਦਰ ਦਾਖਲ ਹੋਇਆ ਸੀ। ਬ੍ਰਿਟਿਸ਼ ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ।