ਸੂਡਾਨ ਵਿਚ ਛਿੜੇ ਗ੍ਰਹਿਯੁੱਧ ਵਿਚ ਸੂਡਾਨ ਫੌਜ ਦੂਜੇ ਦੇਸ਼ਾਂ ਦੇ ਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਲਈ ਤਿਆਰ ਹੋ ਗਈ ਹੈ। ਫੌਜ ਮੁਖੀ ਅਬਦੁਲ ਫਤੇਹ-ਅਲ-ਬੁਰਹਾਨ ਦਾ ਇਹ ਬਿਆਨ ਆਰਐੱਸਐੱਫ ਮੁਖੀ ਮੁਹੰਮਦ ਹਮਦਾਨ ਦਗੋਲਾ ਉਰਫ ਹੇਮੇਦਤੀ ਦੇ ਜੰਗਬੰਦੀ ਦੇ ਭਰੋਸੇ ਦੇ ਬਾਅਦਆਇਆ ਹੈ। ਫੌਜ ਤੇ ਆਰਐੱਸਐੱਫ ਨੇ ਸਾਂਝੇ ਤੌਰ ‘ਤੇ ਈਦ ‘ਤੇ ਸ਼ੁੱਕਰਵਾਰ ਤੋਂ ਤਿੰਨ ਦਿਨ ਦੀ ਜੰਗਬੰਦੀ ਦਾ ਐਲਾਨ ਕੀਤਾ ਹੈ। ਜੰਗਬੰਦੀ ਦੌਰਾਨ ਵਿਦੇਸ਼ੀ ਨਾਗਰਿਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਹਵਾਈ ਅੱਡਿਆਂ ਨੂੰ ਖੋਲ੍ਹਿਆ ਜਾ ਸਕੇਗਾ।
ਸੂਡਾਨ ਦੀ ਫੌਜ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਾ ਕਿ ਅਮਰੀਕਾ ਸਣੇ ਹੋਰ ਦੇਸ਼ ਆਉਣ ਵਾਲੇ ਕੁਝ ਘੰਟਿਆਂ ਵਿਚ ਆਪਣੇ ਨਾਗਰਿਕਾਂ ਨੂੰ ਖਾਰਤੂਮ ਤੋਂ ਸੁਰੱਖਿਅਤ ਬਾਹਰ ਕੱਢ ਲੈਣਗੇ। ਫੌਜ ਨੇ ਦੱਸਿਆ ਕਿ ਸਾਊਦੀ ਅਰਬ ਦੇ ਨਾਗਰਿਕਾਂ ਨੂੰ ਪੋਰਟ ਸੂਡਾਨ ਵੱਲੋਂ ਪਹਿਲਾਂ ਹੀ ਬਾਹਰ ਕੱਢਿਆ ਜਾ ਚੁੱਕਾ ਹੈ।
ਇਸੇ ਤਰ੍ਹਾਂ ਜਾਰਡਨ ਵੀ ਆਪਣੇ ਨਾਗਰਿਕਾਂ ਨੂੰ ਬਾਹਰ ਕੱਢੇਗਾ। ਆਰਐੱਸਐੱਫ ਮੁਖੀ ਹੇਮੇਦਤੀ ਨੇ ਫੇਸਬੁੱਕ ‘ਤੇ ਕਿਹਾ ਕਿ ਉਨ੍ਹਾਂ ਨੂੰ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੀਨਿਓ ਗੁਟੇਰਸ ਦਾ ਫੋਨ ਆਇਆ ਜਿਸ ਵਿਚ ਉਨ੍ਹਾਂ ਨੇ ਪੂਰਨ ਜੰਗਬੰਦੀ ਦਾ ਪਾਲਣ ਕਰਨ ਤੇ ਮਨੁੱਖੀ ਤੇ ਚਕਿਤਸਾ ਮੁਲਾਜ਼ਮਾਂ ਨੂੰ ਸੁਰੱਖਿਆ ਦੇਣ ਦੀ ਲੋੜ ‘ਤੇ ਜ਼ੋਰ ਦਿੱਤਾ।
ਇਹ ਵੀ ਪੜ੍ਹੋ : ਅਮਰੀਕੀ ਪ੍ਰੋਫੈਸਰ ਨੂੰ ਚੀਨ ਨਾਲ ਸਬੰਧਤ ਰੱਖਣ ‘ਤੇ ਹੋਵੇਗੀ ਸਜ਼ਾ, ਬੋਲਿਆ-‘ਮੈਨੂੰ ਕੈਂਸਰ ਹੈ, ਜੇਲ੍ਹ ਨਹੀਂ ਜਾਣਾ ਚਾਹੁੰਦਾ’
ਆਰਐੱਸਐੱਫ ਨੇ ਕਿਹਾ ਕਿ ਵਿਦੇਸ਼ੀ ਨਾਗਰਿਕਾਂ ਦੀ ਸੁਰੱਖਿਆ ਲਈ ਹਵਾਈ ਅੱਡਿਆਂ ਨੂੰ ਖੋਲ੍ਹ ਦਿੱਤਾ ਗਿਆ ਹੈ। ਅਮਰੀਕਾ ਨੇ ਕਿਹਾ ਸੀ ਕਿ ਅਮਰੀਕੀ ਨਾਗਰਿਕਾਂ ਦੀ ਨਿਕਾਸੀ ਲਈ ਸਰਕਾਰ ਮਦਦ ਨਹੀਂ ਕਰ ਰਹੀ ਹੈ ਤੇ ਤਕਰੀਬਨ 16000 ਅਮਰੀਕੀ ਨਾਗਰਿਕ ਸੂਡਾਨ ਵਿਚ ਫਸੇ ਹੋਏ ਹਨ। ਦੱਸ ਦੇਈਏ ਕਿ ਜਾਰੀ ਗ੍ਰਹਿਯੁੱਧ ਵਿਚ ਹੁਣ ਤੱਕ 423 ਲੋਕਾਂ ਦੀ ਮੌਤ ਹੋ ਚੁੱਕੀ ਹੈ ਤੇ 3551 ਲੋਕ ਜ਼ਖਮੀ ਹੋ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: