ਇੰਦੌਰ ਟੈਸਟ ਵਿਚ ਆਸਟ੍ਰੇਲੀਆ ਨੇ ਭਾਰਤ ਨੂੰ 9 ਵਿਕਟਾਂ ਨਾਲ ਹਰਾ ਦਿੱਤਾ। ਭਾਰਤ ਨੇ 76 ਦੌੜਾਂ ਦਾ ਟਾਰਗੈੱਟ ਦਿੱਤਾ ਸੀ ਜਿਸ ਨੂੰ ਆਸਟ੍ਰੇਲੀਆ ਨੇ ਖੇਡ ਸ਼ੁਰੂ ਹੋਣ ਦੇ 75ਵੇਂ ਮਿੰਟ ਵਿਚ ਹੀ ਹਾਸਲ ਕਰ ਲਿਆ। ਟ੍ਰੈਵਿਸ ਹੇਡ ਨੇ 49 ਦੌੜਾਂ ਦੀ ਪਾਰੀ ਖੇਡੀ। ਇਸ ਜਿੱਤ ਨਾਲ ਕੰਗਾਰੂ ਟੀਮ ਨੇ ਚਾਰ ਮੁਕਾਬਲਿਆਂ ਦੀ ਸੀਰੀਜ ਵਿਚ 2-1 ਨਾਲ ਵਾਪਸੀ ਕੀਤੀ। ਸੀਰੀਜ ਦਾ ਆਖਰੀ ਮੁਕਾਬਲੇ 9 ਤੋਂ 13 ਮਾਰਚ ਤੱਕ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਜਾਵੇਗਾ।
ਹਾਰ ਦੇ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਕਿਹਾ ਕਿ ਸਪਿਨ ਫ੍ਰੈਂਡਲੀ ਪਿਚ ‘ਤੇ ਖੇਡਣ ਦਾ ਫੈਸਲਾ ਟੀਮ ਦਾ ਸੀ। ਅਸੀਂ ਜਾਣਦੇ ਸੀ ਕਿ ਇਹ ਸਾਡੇ ਬੱਲੇਬਾਜ਼ਾਂ ਲਈ ਚੈਲੇਂਜਿੰਗ ਹੋਵੇਗਾ ਪਰ ਅਸੀਂ ਇਸ ਦੇ ਪੂਰੀ ਤਰ੍ਹਾਂ ਤਿਆਰ ਸੀ। ਹਾਲਾਂਕਿ ਪਾਰੀ ਵਿਚ ਬਭਾਰਤੀ ਬੱਲੇਬਾਜ ਚੰਗੀ ਬੈਟਿੰਗ ਨਹੀਂ ਕਰ ਸਕੇ।
ਤੀਜੇ ਦਿਨ ਆਸਟ੍ਰੇਲੀਆ ਨੂੰ 76 ਦੌੜਾਂ ਦਾ ਛੋਟਾ ਜਿਹਾ ਟਾਰਗੈੱਟ ਮਿਲਿਆ ਸੀ। ਹਾਲਾਂਕਿ ਅਸ਼ਵਿਨ ਨੇ ਦਿਨ ਦੀ ਦੂਜੀ ਹੀ ਗੇਂਦ ‘ਤੇ ਉਸਮਾਨ ਖਵਾਜਾ ਨੂੰ ਜ਼ੀਰੋ ‘ਤੇ ਆਊਟ ਕਰਕੇ ਭਾਰਤੀ ਫੈਨਸ ਦੀਆਂ ਉਮੀਦਾਂ ਜਗਾ ਦਿੱਤੀਆਂ। ਭਾਰਤੀ ਸਪਿਨਰਸ ਸ਼ੁਰੂ ਦੇ 11 ਓਵਰ ਪ੍ਰਭਾਵੀ ਵੀ ਰਹੇ ਪਰ 12ਵੇਂ ਓਵਰ ਵਿਚ ਗੇਂਦ ਬਦਲਦੇ ਹੀ ਹਾਲਾਤ ਬਦਲ ਗਏ। ਇਸਤੋਂ ਪਹਿਲਾਂ ਕੰਗਾਰੂਆਂ ਨੇ 13 ਦੌੜਾਂ ਬਣਾਏ ਸਨ। ਨਵੀਂ ਗੇਂਦ ‘ਤੇ ਆਸਟ੍ਰੇਲੀਆਈ ਬੱਲੇਬਾਜ਼ਾੰ ਨੇ 7 ਓਵਰਾਂ ਵਿਚ ਬਾਕੀ 63 ਦੌੜਾਂ ਬਣਾਈਆਂ। ਮਾਰਨਸ ਲਾਬੁਸ਼ੇਨ ਨੇ ਅਸ਼ਵਿਨ ਦੀ ਗੇਂਦ ‘ਤੇ ਚੌਕਾ ਲਗਾ ਕੇ ਟੀਮ ਨੂੰ ਜਿਤਾਇਆ।
ਇਸ ਤੋਂ ਪਹਿਲਾਂ ਭਾਰਤ ਨੇ ਦੂਜੀ ਪਾਰੀ ਵਿਚ 163 ਦੌੜਾਂ ਬਣਾਉਂਦੇ ਹੋਏ 75 ਦੌੜਾਂ ਦੀ ਬੜ੍ਹਤ ਲਈ ਸੀ ਜਦੋਂ ਕਿ ਆਸਟ੍ਰੇਲੀਆ 197 ਦੌੜਾਂ ਬਣਾ ਕੇ ਪਹਿਲੀ ਵਾਰੀ ਵਿਚ 88 ਦੌੜਾਂ ਤੋਂ ਤੋਂ ਅੱਗੇ ਸੀ। ਭਾਰਤ ਪਹਿਲੀ ਪਾਰੀ ਵਿਚ 109 ਦੌੜਾਂ ‘ਤੇ ਸਿਮਟ ਗਿਆ ਸੀ।
ਦੂਜੇ ਦਿਨ ਭਾਰਤ ਦੀ ਦੂਜੀ ਪਾਰੀ 163 ਦੌੜਾਂ ‘ਤੇ ਖਤਮ ਹੋ ਗਈ। ਚੇਤੇਸ਼ਵਰ ਪੁਜਾਰਾ ਨੇ ਸਭ ਤੋਂ ਜ਼ਿਆਦਾ 59 ਸਕੋਰ ਬਣਾਏ, ਸ਼੍ਰੇਅਸ ਅਈਅਰ 26, ਰਵੀਚੰਦਰਨ ਅਸ਼ਵਿਨ 16 ਵਿਰਾਟ ਕੋਹਲੀ 13 ਤੇ ਰੋਹਿਤ ਸ਼ਰਮਾ 12 ਦੌੜਾਂ ਹੀ ਬਣਾ ਸਕੇ। ਆਸਟ੍ਰੇਲੀਆ ਤੋਂ ਨਾਥਨ ਲਾਇਨ ਨੇ ਸਭ ਤੋਂ ਵੱਧ 8 ਵਿਕਟਾਂ ਲਈਆਂ, ਇਸ ਤੋਂ ਪਹਿਲਾਂ ਆਸਟ੍ਰੇਲੀਆ ਦੀ ਪਹਿਲੀ ਪਾਰੀ 197 ਦੌੜਾਂ ‘ਤੇ ਖਤਮ ਹੋਈ। ਆਸਟ੍ਰੇਲੀਆ ਨੇ 156/4 ਦੇ ਸਕੋਰ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਓਪਨਰ ਉਸਮਾਨ ਖਵਾਜਾ ਨੇ 60 ਦੌੜਾਂ ਦੀ ਪਾਰੀ ਖੇਡੀ ਸੀ।
ਇਹ ਵੀ ਪੜ੍ਹੋ : ਸੋਨੀਆ ਗਾਂਧੀ ਦੀ ਵਿਗੜੀ ਸਿਹਤ, ਸਰ ਗੰਗਾਰਾਮ ਹਸਪਤਾਲ ਵਿਚ ਕਰਾਇਆ ਗਿਆ ਭਰਤੀ
ਇੰਦੌਰ ਟੈਸਟ ਦਾ ਪਹਿਲਾ ਦਿਨ ਕੰਗਾਰੂਆਂਦੇ ਨਾਂ ਰਿਹਾ। ਇਸ ਦਿਨ ਭਾਰਤੀ ਟੀਮ ਪਹਿਲੀ ਪਾਰੀ ਵਿਚ 109 ਦੌੜਾਂ ‘ਤੇ ਸਿਮਟ ਗਈ। ਫਿਰ ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ ਚਾਰ ਵਿਕਟ ‘ਤੇ 156 ਦੌੜਾਂ ਬਣਾਉਂਦੇ ਹੋਏ 47 ਦੌੜਾਂ ਦੀ ਬੜ੍ਹਤ ਲਈ। ਰਵਿੰਦਰ ਜਡੇਜਾ ਨੇ ਚਾਰੋਂ ਵਿਕਟਾਂਲਈਆਂ। ਉਨ੍ਹਾਂ ਦੇ ਇੰਟਰਨੈਸ਼ਨਲ ਕ੍ਰਿਕਟ ਵਿਚ 500 ਵਿਕਟਾਂ ਹੋ ਗਏ ਹਨ।
ਵੀਡੀਓ ਲਈ ਕਲਿੱਕ ਕਰੋ -: