ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਵੱਲੋਂ ਵਸਾਈ ਗਈ ਪਵਿੱਤਰ ਧਰਤੀ ਨਗਰੀ ਸ੍ਰੀ ਕਰਤਾਰਪੁਰ ਸਾਹਿਬ ਜਿਥੇ ਅਕਸਰ ਵੰਡ ਸਮੇਂ ਵਿਛੜੇ ਲੋਕਾਂ ਨੂੰ ਦਹਾਕਿਆਂ ਬਾਅਦ ਮਿਲਦੇ ਹੋਏ ਦੇਖਿਆ ਜਾਂਦਾ ਹੈ, ਉਸੇ ਪਵਿੱਤਰ ਧਰਤੀ ‘ਤੇ ਭਾਰਤ ਤੇ ਪਾਕਿਸਤਾਨ ਦੇ ਪੰਜਾਬ ਦੇ ਪਹਿਲਵਾਨਾਂ ਦੀ ਮਿਲਣੀ ਦਾ ਅਦਭੁੱਤ ਨਜ਼ਾਰਾ ਦੇਖਣ ਨੂੰ ਮਿਲਿਆ। ਸਾਲਾਂ ਬਾਅਦ ਸ੍ਰੀ ਕਰਤਾਰਪੁਰ ਸਾਹਿਬ ਵਿਚ ਦੋਵੇਂ ਪੰਜਾਬਾਂ ਦੇ ਪਹਿਲਵਾਨਾਂ ਦੀ ਮਿਲਣੀ ਹੋਈ।
ਪੰਜਾਬ ਵੱਲੋਂ ਪਦਮ ਸ਼੍ਰੀ ਪਹਿਲਵਾਨ ਅਤੇ ਸਾਬਕਾ ਆਈਜੀ ਕਰਤਾਰ ਸਿੰਘ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਪੈਟਰਨ ਸਾਬਕਾ ਡੀਜੀਪੀ ਐੱਸੈਐੱਸ ਭੁੱਲਰ, ਕੌਮਾਂਤਰੀ ਖਿਾਡਰੀ ਸਾਬਕਾ ਐੱਸਪੀ ਸਰਵਣ ਸਿੰਘ, ਪੰਜਾਬ ਰੈਸਲਿੰਗ ਐਸੋਸੀਏਸ਼ਨ ਦੇ ਚੇਅਰਮੈਨ ਸ਼ਿਵ ਦਿਆਲ ਮਾਲੀ, ਨਿੰਮੀ ਮਾਲੀ, ਗੁਰਦਾਸਪੁਰ ਮੈਂਬਰ ਸਰਦੂਲ ਸਿੰਘ ਤੇ ਪਠਾਨਕੋਟ ਤੋਂ ਵਾਈਸ ਚੇਅਰਮੈਨ ਅਮਨਦੀਪ ਸਿੰਘ ਨੇ ਪਾਕਿਸਤਾਨ ਦੇ ਪਹਿਲਵਾਨਾਂ ਨੂੰ ਅਗਲੇ ਸਾਲ ਮਾਰਚ ਮਹੀਨੇ ਵਿਚ ਹੋਣ ਵਾਲੇ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਪ੍ਰੋਗਰਾਮ ਦਾ ਸੱਦਾ ਦਿੱਤਾ।
ਸ੍ਰੀ ਕਰਤਾਰਪੁਰ ਸਾਹਿਬ ਵਿਚ ਹੋਈ ਚੜ੍ਹਦਾ ਤੇ ਲਹਿੰਦਾ ਪੰਜਾਬ ਦੀ ਰੈਸਲਿੰਗ ਐਸੋਸੀਏਸ਼ਨ ਦੀ ਬੈਠਕ ਵਿਚ ਰੁਸਤਮ-ਏ-ਹਿੰਦ ਗਾਮਾ ਪਹਿਲਵਾਨ ਪੜਪੋਤਾ ਅਤੇ ਰੁਸਤਮ-ਏ-ਹਿੰਦ ਜੁਬੇਰ ਪਹਿਲਵਾਨ ਦਾ ਬੇਟਾ ਵੀ ਸ਼ਾਮਲ ਹੋਏ। ਇਸ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਗੁਜਰਾਂਵਾਲਾ ਤੇ ਲਾਹੌਰ ਤੋਂ ਵੀ ਕਈ ਪਹਿਲਵਾਨ ਸ੍ਰੀ ਕਰਤਾਰਪੁਰ ਸਾਹਿਬ ਵਿਚ ਹੋਏ ਦੋਵੇਂ ਪਾਸਿਆਂ ਦੇ ਪਹਿਲਵਾਨਾਂ ਦੀ ਮੀਟਿੰਗ ਵਿਚ ਸ਼ਾਮਲ ਹੋਏ। ਮੀਟਿੰਗ ਵਿਚ ਲਗਭਗ 60 ਤੋਂ ਵਧ ਪਹਿਲਵਾਨ ਇਕੱਠੇ ਹੋਏ ਸਨ।
ਇਹ ਵੀ ਪੜ੍ਹੋ : ਸੰਸਦ ‘ਚ ਹਰਸਿਮਰਤ ਬਾਦਲ ਨੇ ਘੇਰੀ ਸਰਕਾਰ, ਬੋਲੇ, ‘ਕਿਸਾਨਾਂ ਦੀ ਆਮਦਨੀ ਦੀ ਥਾਂ ਲਾਗਤ ਦੁੱਗਣੀ ਕਰ ‘ਤੀ’
ਸਪੋਰਟਸ ਲਵ ਸਾਬਕਾ ਡੀਜੀਪੀ ਐੱਮਐੱਸ ਭੁੱਲਰ ਨੇ ਕਿਹਾ ਕਿ ਅਗਲੇ ਸਾਲ ਮਾਰਚ ਮਹੀਨੇ ਵਿਚ ਸ਼ਹੀਦ ਭਗਤ ਸਿੰਘ ਸਪੋਰਟਸ ਐਂਡ ਕਲਚਰ ਮੀਟ ਕਰਵਾਈ ਜਾ ਰਹੀ ਹੈ। 2009 ਤੋਂ ਕਰਵਾਈ ਜਾ ਰਹੀ ਇਸ ਸਪੋਰਟਸ ਵਿਚ ਤਿੰਨ ਸਾਲ ਦਾ ਗੈਪ ਪਿਆ। ਦੋ ਸਾਲ ਕੋਰੋਨਾ ਕਾਰਨ ਖੇਡ ਨਹੀਂ ਕਰਵਾਏ ਜਾ ਸਕੇ ਤੇ ਉਸ ਦੇ ਬਾਅਦ ਮੌਜੂਦਾ ਸਾਲ ਵਿਚ ਸੰਦੀਪ ਨੰਗਲ ਅੰਬੀਆ ਦੀ ਹੱਤਿਆ ਕਾਰਨ ਖੇਡ ਨਹੀਂ ਹੋ ਸਕੇ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਪਦਮਸ਼੍ਰੀ ਪਹਿਲਵਾਨ ਕਰਤਾਰ ਸਿੰਘ ਨੇ ਕਿਹਾ ਕਿ ਮਾਰਚ ਮਹੀਨੇ ਵਿਚ ਕਰਵਾਈ ਜਾ ਰਹੀਆਂ ਖੇਡਾਂ ਵਿਚ ਪਾਕਿਸਤਾਨ, ਇੰਗਲੈਂਡ, ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਤੋਂ ਖਿਡਾਰੀ ਆਉਣਗੇ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਚੰਡੀਗੜ੍ਹ ਤੇ ਹਰਿਆਣਾ ਤੋਂ ਵੀ ਪਹਿਲਵਾਨ ਖੇਡ ਵਿਚ ਹਿੱਸਾ ਲੈਣਗੇ। ਉਨ੍ਹਾਂ ਕਿਹਾ ਕਿ ਤਿੰਨ ਸਾਲ ਦੇ ਗੈਪ ਦੇ ਬਾਅਦ ਵੱਡੇ ਪੱਧਰ ‘ਤੇ ਖੇਡਾਂ ਦਾ ਆਯੋਜਨ ਕਰਵਾਇਆ ਜਾ ਰਿਹਾ ਹੈ। ਕਰਤਾਰ ਸਿੰਘ ਨੇ ਕਿਹਾ ਕਿ ਪਾਕਿਸਤਾਨ ਵਿਚ ਪਹਿਲਵਾਨਾਂ ਨੇ ਉਨ੍ਹਾਂ ਨੂੰ ਖੂਬ ਪਿਆਰ ਦਿੱਤਾ ਸਾਰਾ ਕੁਝ ਠੀਕ ਰਿਹਾ ਤਾਂ ਅਗਲੇ ਸਾਲ ਦੋਵੇਂ ਦੇਸ਼ਾਂ ਦੇ ਪਹਿਲਵਾਨਾਂ ਦੇ ਰੌਚਕ ਮੁਕਾਬਲੇ ਦੇਖਣ ਨੂੰ ਮਿਲਣਗੇ।