ਪੰਜ ਸੂਬਿਆਂ ਦੀਆਂ ਚੋਣਾਂ ਖਤਮ ਹੋਣ ਤੋਂ ਬਾਅਦ ਹੁਣ ਮਹਿੰਗਾਈ ਵਧਣੀ ਸ਼ੁਰੂ ਹੋ ਗਈ ਹੈ। ਤੇਲ ਕੰਪਨੀਆਂ ਨੇ ਘਰੇਲੂ ਗੈਸ ਸਿਲੰਡਰਾਂ ਦੀ ਕੀਮਤ ਵਿਚ ਵੀ 50 ਰੁਪਏ ਦਾ ਵਾਧਾ ਕੀਤਾ ਹੈ। ਇਸ ਨਾਲ ਬਿਹਾਰ, ਮੱਧਪ੍ਰਦੇਸ਼, ਝਾਰਖੰਡ, ਉੱਤਰ ਪ੍ਰਦੇਸ਼ ਤੇ ਛੱਤੀਸਗੜ੍ਹ ਵਿਚ 14.2 ਕਿਲੋ ਦਾ ਬਿਨਾਂ ਸਬਸਿਡੀ ਵਾਲਾ ਸਿਲੰਡਰ 1 ਹਜ਼ਾਰ ਰੁਪਏ ਦੇ ਉਪਰ ਹੋ ਗਿਆ ਹੈ। ਪਟਨਾ ਵਿਚ 1048 ਰੁਪਏ ਦਾ ਮਿਲ ਰਿਹਾ ਹੈ। ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਇਥੇ ਹੁਣ 14.2 ਕਿਲੋ ਦਾ ਬਿਨਾਂ ਸਬਸਿਡੀ ਵਾਲਾ ਸਿਲੰਡਰ 949.50 ਰੁਪਏ ਵਿਚ ਮਿਲੇਗਾ।
ਦਿੱਲੀ ਵਿਚ 1 ਮਾਰਚ 2021 ਨੂੰ ਘਰੇਲੂ ਗੈਸ ਸਿਲੰਡਰ ਦੀ ਕੀਮਤ 819 ਰੁਪਏ ਸੀ ਜੋ ਹੁਣ 949.50 ਰੁਪਏ ‘ਤੇ ਪਹੁੰਚ ਗਈ ਹੈ। ਮਤਲਬ ਬੀਤੇ ਇੱਕ ਸਾਲ ‘ਚ ਘਰੇਲੂ ਗੈਸ ਸਿਲੰਡਰ ਦੀ ਕੀਮਤ 130.50 ਵਧੀ ਹੈ। ਇਸ ‘ਤੇ ਮਿਲਣ ਵਾਲੀ ਸਬਸਿਡੀ ਵੀ ਖਤਮ ਕਰ ਦਿੱਤੀ ਗਈ ਹੈ। ਪਿਛਲੇ 8 ਸਾਲਾਂ ਵਿਚ ਘਰੇਲੂ ਗੈਸ ਸਿਲੰਡਰ ਦੀ ਕੀਮਤ ਦੁੱਗਣੀ ਹੋ ਕੇ 949.50 ਰੁਪਏ ਪ੍ਰਤੀ ਸਿਲੰਡਰ ਹੋ ਗਈ ਹੈ। 1 ਮਾਰਚ 2014 ਨੂੰ 14.2 ਕਿਲੋ ਦੇ ਘਰੇਲੂ ਗੈਸ ਸਿਲੰਡਰ ਦੀ ਕੀਮਤ 410.5 ਰੁਪਏ ਸੀ ਜੋ ਹੁਣ 949.50 ਰੁਪਏ ਹੈ।
ਜਿਹੜੇ 11 ਸ਼ਹਿਰਾਂ ਵਿਚ ਗੈਸ ਸਿਲੰਡਰ ਦੀ 1000 ਤੋਂ ਪਾਰ ਹੋਈ ਹੈ, ਉਹ ਹਨ : ਮੱਧ ਪ੍ਰਦੇਸ਼ : ਭਿੰਡ (1031 ਰੁ.), ਗਵਾਲੀਅਨ (1033.50 ਰੁ.) ਅਤੇ ਮੂਰੈਨਾ (1033 ਰੁ.), ਬਿਹਾਰ : ਪਟਨਾ (1048 ਰੁ.), ਭਾਗਲਪੁਰ (1047.50 ਰੁ.) ਅਤੇ ਔਰੰਗਾਬਾਦ (1046 ਰੁ.), ਝਾਰਖੰਡ : ਦੁਕਮਾ (1007 ਰੁ.) ਅਤੇ ਰਾਂਚੀ (1007 ਰੁ.), ਛੱਤੀਸਗੜ੍ਹ : ਕਾਂਕੇਰ (1038 ਰੁ.) ਅਤੇ ਰਾਏਪੁਰ (1021 ਰੁ.), ਉੱਤਰ ਪ੍ਰਦੇਸ਼ : ਸੋਨਭੱਦਰ (1019 ਰੁ.)
ਵੀਡੀਓ ਲਈ ਕਲਿੱਕ ਕਰੋ -:
“ਮਸ਼ਹੂਰ Youtuber “Candy Saab” ਨੇ ਪਹਿਲੀ ਵਾਰ ਕੈਮਰੇ ‘ਤੇ ਕੀਤੀਆਂ ਦਿਲ ਦੀਆਂ ਗੱਲਾਂ, ਸੁਣੋ ਤੁਹਾਡਾ ਵੀ ਹਾਸਾ ਨਹੀਂ..”
ਪੈਟਰੋਲ, ਡੀਜ਼ਲ ਤੇ ਘਰੇਲੂ ਐੱਲਪੀਜੀ ਸਿਲੰਡਰ ਦੇ ਰੇਟ ਵਿਚ ਲੰਬੇ ਸਮੇਂ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ। ਪੈਟਰੋਲ ਤੇ ਡੀਜ਼ਲ ਦੇ ਰੇਟ 4 ਨਵੰਬਰ 2021 ਤੋਂ ਬਾਅਦ ਨਹੀਂ ਵਧੇ ਸਨ। ਘਰੇਲੂ LPG ਸਿਲੰਡਰ ਦੇ ਰੇਟ ਵਿਚ ਵੀ 6 ਅਕਤੂਬਰ 2021 ਦੇ ਬਾਅਦ ਤੋਂ ਕੋਈ ਬਦਲਾਅ ਨਹੀਂ ਹੋਇਆ ਸੀ। ਦੂਜੇ ਪਾਸੇ ਰੂਸ-ਯੂਕਰੇਨ ਯੁੱਧ ਕਾਰਨ ਕੌਮਾਂਤਰੀ ਬਾਜ਼ਾਰ ‘ਚ ਕੱਚੇ ਤੇਲ ਦੇ ਰੇਟ ਵਿਚ 40 ਫੀਸਦੀ ਤੱਕ ਦਾ ਉਛਾਲ ਆ ਗਿਆ ਸੀ। ਇਸੇ ਕਾਰਨ ਤੇਲ ਕੰਪਨੀਆਂ ‘ਤੇ ਇਸ ਦੇ ਰੇਟ ਵਧਾਉਣ ਨੂੰ ਲੈ ਕੇ ਦਬਾਅ ਸੀ।
ਇਹ ਵੀ ਪੜ੍ਹੋ : ਲੋਕ ਸਭਾ ‘ਚ ਗਡਕਰੀ ਬੋਲੇ, ‘ਖਤਮ ਨਹੀਂ ਹੋਵੇਗਾ ਟੋਲ, GPS ਸਿਸਟਮ ਨਾਲ ਹੋਵੇਗੀ ਟੈਕਸ ਵਸੂਲੀ’
ਦੇਸ਼ਭਰ ਵਿਟ ਪੈਟਰੋਲ ਤੇ ਡੀਜ਼ਲ ਦੇ ਰੇਟ ਵਿਚ 80 ਪੈਸੇ ਪ੍ਰਤੀ ਲੀਟਰ ਦਾ ਵਾਧਾ ਹੋਇਆ। ਇਸ ਨਾਲ ਦਿੱਲੀ ਵਿਚ ਪੈਟਰੋਲ ਦੀ ਕੀਮਤ 95.41 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 96.21 ਰੁਪਏ ਪ੍ਰਤੀ ਲੀਟਰ ਹੋ ਗਈ। ਦੂਜੇ ਪਾਸੇ ਇੱਕ ਲੀਟਰ ਡੀਜ਼ਲ ਦਾ ਰੇਟ 86.67 ਰੁਪਏ ਪ੍ਰਤੀ ਲੀਟਰ ਤੋਂ ਵੱਧ ਕੇ 87.47 ਰੁਪਏ ਪ੍ਰਤੀ ਲੀਟਰ ਤੱਕ ਪਹੁੰਚ ਗਿਆ।