ਰੂਸ ਤੇ ਯੂਕਰੇਨ ਵਿਚ ਜਾਰੀ ਯੁੱਧ ਦਾ ਅਸਰ ਦਿਖਣਾ ਸ਼ੁਰੂ ਹੋ ਗਿਆ ਹੈ।ਗਲੋਬਲ ਮਾਰਕੀਟ ਵਿਚ ਕੱਚੇ ਤੇਲ ਦੇ ਰੇਟ ਵੱਧ ਕੇ 110 ਡਾਲਰ ਪ੍ਰਤੀ ਬੈਰਲ ਤੱਕ ਪਹੁੰਚ ਗਏ ਹਨ। ਇਸ ਵਿਚ ਕੌਮਾਂਤਰੀ ਊਰਜਾ ਏਜੰਸੀ ਨੇ ਦੁਨੀਆ ਵਿਚ ਐਨਰਜੀ ਸੰਕਟ ਵਧਣ ਦੀ ਚੇਤਾਵਨੀ ਦਿੱਤੀ ਹੈ। ਰੂਸ-ਯੂਕਰੇਨ ਯੁੱਧ ਦੀ ਵਜ੍ਹਾ ਨਾਲ ਰੂਸ ਕੱਚੇ ਤੇਲ ਦੀ ਸਪਲਾਈ ‘ਤੇ ਅਸਰ ਪਿਆ ਜਿਸ ਨਾਲ ਕਰੂਡ ਦੇ ਰੇਟ 2014 ਤੋਂ ਬਾਅਦ ਸਭ ਤੋਂ ਉੱਚਾਈ ‘ਤੇ ਪਹੁੰ ਗਏ। ਇਸ ਲਈ ਆਉਣ ਵਾਲੇ ਦਿਨਾਂ ਵਿਚ ਪੈਟਰੋਲ-ਡੀਜ਼ਲ ਦੇ ਰੇਟ 25 ਰੁਪਏ ਪ੍ਰਤੀ ਲੀਟਰ ਤੱਕ ਵਧ ਸਕਦੇ ਹਨ।
ਕੱਚੇ ਤੇਲ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਜਾਪਾਨ, ਅਮਰੀਕਾ ਸਣੇ IEA ਦੇ ਮੈਂਬਰਾਂ ਨੇ ਆਪਣੇ ਰਿਜ਼ਰਵ ‘ਚੋਂ 6 ਕਰੋੜ ਬੈਰਲ ਤੇਲ ਜਾਰੀ ਕਰਨ ਦੀ ਤਿਆਰੀ ਕੀਤੀ ਹੈ ਪਰ ਇਹ ਇਕ ਦਿਨ ਦੇ ਤੇਲ ਖਪਤ ਤੋਂ ਵੀ ਘੱਟ ਹੈ। ਅਜਿਹੇ ਵਿਚ ਆਉਣ ਵਾਲੇ ਦਿਨਾਂ ਵਿਚ ਕੱਚੇ ਤੇਲ ਦੀ ਕੀਮਤ ਹੋਰ ਵਧ ਸਕਦੀ ਹੈ। ਜਿਸ ਤਰ੍ਹਾਂ ਦੁਨੀਆ ਭਰ ਵਿਚ ਤੇਲ ਦੀ ਖਪਤ ਵੱਧ ਰਹੀ ਹੈ, ਰਿਜ਼ਰਵ ਵਿਚ ਰੱਖੇ ਤੇਲ ਇਸ ਲਈ ਕਾਫੀ ਨਹੀਂ ਹੋਣਗੇ।
ਗਲੋਬਲ ਫਰਮ ਗੋਲਡਮੈਨ ਸੈੜ, ਮਾਰਗਨ ਸਟੈਨਲਰੀ ਤੇ JP ਮਾਰਗਨ ਨੇ ਕੱਚੇ ਤੇਲ ਦੀਆਂ ਕੀਮਤਾਂ ‘ਤੇ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਮੁਤਾਬਕ ਕੱਚੇ ਤੇਲ ਦੇ ਰੇਟ ਜਲਦ ਹੀ 150 ਡਾਲਰ ਪ੍ਰਤੀ ਬੈਰਲ ਨੂੰ ਵੀ ਪਾਰ ਕਰ ਸਕਦੇ ਹਨ। ਹਾਲਾਂਕਿ ਰੂਸ ਨੇ ਆਪਣੇ ਕਰੂਡ ਦੇ ਰੇਟ ਰਿਕਾਰਡ ਪੱਧਰ ਤੱਕ ਘਟਾ ਦਿੱਤੇ ਹਨ ਪਰ ਅਮਰੀਕਾ ਤੇ ਯੂਰਪ ਵੱਲੋਂ ਲਗਾਏ ਗਏ ਪ੍ਰਤੀਬੰਧਾਂ ਕਾਰਨ ਕੋਈ ਵੀ ਇਸ ਨੂੰ ਖਰੀਦ ਨਹੀਂ ਰਿਹਾ।
ਪਿਛਲੇ 119 ਦਿਨਾਂ ਤੋਂ ਦੇਸ਼ ਵਿਚ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ ਹੈ ਜਦੋਂ ਕਿ ਇਸਦੌਰਾਨ ਕੱਚੇ ਤੇਲ ਦੀਆਂ ਕੀਮਤਾਂ ਵਿਚ ਤੇਜ਼ੀ ਨਾਲ ਵਾਧਾ ਹੋਇਆ ਹੈ ਤੇ ਇਹ ਦੋ ਮਹੀਨੇ ਦੇ ਉੱਚਤਮ ਪੱਧਰ ‘ਤੇ ਪਹੁੰਚ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -:
“Deep Sidhu ਦੀ ਮੌਤ ਦਾ ‘ਇਲੈਕਸ਼ਨ ਨਾਲ ਕੁਨੈਕਸ਼ਨ’, Rupinder Handa ਨੇ ਖੜ੍ਹੇ ਕੀਤੇ ਵੱਡੇ ਸਵਾਲ, ਜਦੋਂ ਸਾਰੇ ਗਾਇਕ ਇੱਕ ਪਾਸੇ ਤੇ ਉਹ ਕੱਲਾ ਪਾਸੇ ….”
ਇਹ ਵੀ ਪੜ੍ਹੋ : IAF ਦਾ ਪਹਿਲਾ C-17 ਜਹਾਜ਼ 200 ਭਾਰਤੀਆਂ ਨੂੰ ਲੈ ਕੇ ਅੱਜ ਰਾਤ 11 ਵਜੇ ਰੋਮਾਨੀਆ ਤੋਂ ਪਰਤੇਗਾ
ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰ ਪ੍ਰਦੇਸ਼ ਤੇ ਪੰਜਾਬ ਸਣੇ 5 ਰਾਜਾਂ ਵਿਚ ਚੱਲ ਰਹੀਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਮ ਆਦਮੀ ਨੂੰ ਮਹਿੰਗਾਈ ਦੇ ਮੋਰਚੇ ਤੋਂ ਬਾਅਦ ਵੱਡਾ ਝਟਕਾ ਲੱਗ ਸਕਦਾ ਹੈ। ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣ ਹਨ ਤੇ ਇਸ ਤੋਂ ਬਾਅਦ ਪੈਟਰੋਲ ਡੀਜ਼ਲ ਮਹਿੰਗੇ ਹੋ ਸਕਦੇ ਹਨ।