ਜ਼ਖਮੀ ਭਾਰਤੀ ਪਰਬਾਤਰੋਹੀ ਅਨੁਰਾਗ ਮਾਲੂ ਦਾ ਪਰਿਵਾਰ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਨੇਪਾਲ ਤੋਂ ਨਵੀਂ ਦਿੱਲੀ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ ਕਿਉਂਕਿ ਉਨ੍ਹਾਂ ਦੇ ਸਰੀਰ ਵਿਚ ਇੰਫੈਕਸ਼ਨ ਫੈਲ ਰਿਹਾ ਹੈ। ਅਨੁਰਾਗ ਦੇ ਕਜ਼ਨ ਭਰਾ ਸੁਧੀਰ ਨੇ ਦੱਸਿਆ ਕਿ ਪਰਿਵਾਰ ਉੁਨ੍ਹਾਂ ਨੂੰ ਇਲਾਜ ਲਈ ਨਵੀਂ ਦਿੱਲੀ ਲਿਜਾਣ ਦੀ ਯੋਜਨਾ ਬਣਾ ਰਿਹਾ ਹੈ ਪਰ ਜਦੋਂ ਤੱਕ ਸਾਰੇ ਇੰਤਜ਼ਾਮ ਨਹੀਂ ਹੋ ਜਾਂਦੇ, ਉਦੋਂ ਤੱਕ ਕੁਝ ਨਹੀਂ ਕਹਿ ਸਕਦੇ। ਸੇਵਨ ਸਮਿਤ ਟਰੈਕ ਦੇ ਇਕ ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਦਾ ਇੰਫੈਕਸ਼ਨ ਫੈਲ ਗਿਆ ਹੈ ਤੇ ਅੱਗੇ ਦੇ ਇਲਾਜ ਦੀ ਜ਼ਰੂਰਤ ਹੈ, ਇਸ ਲਈ ਉਨ੍ਹਾਂ ਨੂੰ ਜਲਦ ਦਿੱਲੀ ਲਿਜਾਇਆ ਜਾਵੇਗਾ।
ਅਧਿਕਾਰੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਦੀ ਕੋਈ ਜਾਣਕਾਰੀ ਨਹੀਂ ਹੈ ਕਿ ਭਾਰਤੀ ਪਰਬਾਤਰੋਹੀ ਨੂੰ ਕਦੋਂ ਕਾਠਮੰਡੂ ਹਸਪਤਾਲ ਤੋਂ ਛੁੱਟੀ ਦਿੱਤੀ ਜਾਵੇਗੀ ਤੇ ਨਵੀਂ ਦਿੱਲੀ ਲਿਜਾਇਆ ਜਾਵੇਗਾ। ਇਸ ਤੋਂ ਪਹਿਲਾਂ ਡਾਕਟਰਾਂ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਵਿਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ। ਹਾਲਾਂਕਿ ਉਨ੍ਹਾਂ ਦੀ ਹਾਲਤ ਖਤਰੇ ਤੋਂ ਬਾਹਰ ਨਹੀਂ ਹੈ।
ਰਾਜਸਥਾਨ ਦੇ ਕਿਸ਼ਨਗੜ੍ਹ ਵਾਸੀ ਮਾਲੂ (34) ਕੈਂਪ ਤਿੰਨ ਤੋਂ ਉਤਰਦੇ ਸਮੇਂ ਲਗਭਗ 6000 ਮੀਟਰ ਦੀ ਉਚਾਈ ਤੋਂ ਡਿਗਣ ਦੇ ਬਾਅਦ ਲਾਪਤਾ ਹੋ ਗਏ ਸਨ। ਅੰਨਪੂਰਨਾ ਪਰਬਤ ਦੁਨੀਆ ਦੀ 10ਵੀਂ ਸਭ ਤੋਂ ਉੱਚੀ ਪਰਬਤ ਚੋਟੀ ਹੈ। ਉਨ੍ਹਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ ਸੀ।
ਇਹ ਵੀ ਪੜ੍ਹੋ : ਲਾਂਚ ਤੋਂ ਪਹਿਲਾਂ ਲੀਕ ਹੋ ਗਏ Google Pixle Tablet ਦੇ ਸਾਰੇ ਫੀਚਰਸ ਤੇ ਕੀਮਤ
ਬਚਾਅ ਕਰਮੀਆਂ ਦੀ ਇਕ ਟੀਮ ਵੱਲੋਂ ਤਿੰਨ ਦਿਨਾਂ ਦੀ ਲਗਾਤਾਰ ਭਾਲ ਦੇ ਬਾਅਦ 20 ਅਪ੍ਰੈਲ ਨੂੰ ਉਨ੍ਹਾਂ ਨੂੰ ਲਗਭਗ 6000 ਮੀਟਰ ਦੀ ਉਚਾਈ ‘ਤੇ ਇਕ ਡੂੰਘੀ ਦਰਾਰ ਵਿਚ ਜੀਵਤ ਪਾਇਆ ਗਿਆ। ਉਨ੍ਹਾਂ ਨੂੰ ਪੋਖਰਾ ਦੇ ਮਣੀਪਾਲ ਹਸਪਤਾਲ ਲਿਜਾਇਆ ਗਿਆ ਤੇ ਫਿਰ ਅੱਗੇ ਇਲਾਜ ਲਈ ਕਾਠਮੰਡੂ ਭੇਜਿਆ ਗਿਆ।
ਵੀਡੀਓ ਲਈ ਕਲਿੱਕ ਕਰੋ -: