ਜ਼ਿਲ੍ਹਾ ਹੁਸ਼ਿਆਰਪੁਰ ’ਚ ਪੈਂਦੇ ਗੜ੍ਹਦੀਵਾਲਾ ’ਚ ਇਕ 6 ਸਾਲਾ ਬੱਚੇ ਦੇ ਬੋਰਵੈੱਲ ’ਚ ਡਿੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਘਟਨਾ ਬੈਰਮਪੁਰ ’ਚ ਵਾਪਰੀ। ਉਕਤ ਬੱਚਾ ਪ੍ਰਵਾਸੀ ਮਜ਼ਦੂਰ ਦਾ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀ ਆਪਣੇ ਪੱਧਰ ’ਤੇ ਫਿਲਹਾਲ ਬੱਚੇ ਨੂੰ ਕੱਢਣ ਦੇ ਉੱਦਮ ਕਰ ਰਹੇ ਹਨ। ਮਿਲੀ ਜਾਣਕਾਰੀ ਮੁਤਾਬਕ 6 ਸਾਲਾਂ ਦਾ ਬੱਚਾ ਕਿਸੇ ਕੁੱਤੇ ਤੋਂ ਬਚਦਾ ਹੋਇਆ ਬੋਰਵੈੱਲ ’ਚ ਜਾ ਡਿੱਗਿਆ।
ਸੂਚਨਾ ਮਿਲਣ ’ਤੇ ਆਸਰਾ ਸੰਸਥਾ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਅਤੇ ਹੋਰ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਬਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਇਸ ਦੇ ਨਾਲ ਹੀ ਪੁਲਸ ਪ੍ਰਸ਼ਾਸਨ ਨੂੰ ਵੀ ਇਸ ਘਟਨਾ ਸਬੰਧੀ ਜਾਣਕਾਰੀ ਦੇ ਦਿੱਤੀ ਗਈ। ਉਥੇ ਹੀ ਮੌਕੇ ’ਤੇ ਪੁਲਸ ਪ੍ਰਸ਼ਾਸਨ ਵੀ ਪਹੁੰਚ ਚੁੱਕਾ ਹੈ। ਦੱਸਿਆ ਜਾ ਰਿਹਾ ਹੈ ਕਿ ਜਿੱਸ ਬੋਰਵੈੱਲ ’ਚ 6 ਸਾਲਾ ਮਾਸੂਮ ਜ਼ਿੰਦਗੀ ਅਤੇ ਮੌਤ ਦੀ ਲੜ੍ਹਾਈ ਲੜ ਰਿਹਾ ਹੈ, ਉਹ ਲਗਭਗ 100 ਫੁੱਟ ਡੂੰਘਾ ਹੈ। ਮੌਕੇ ’ਤੇ ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਵੀ ਪਹੁੰਚ ਚੁੱਕੇ ਹਨ।
ਵੀਡੀਓ ਲਈ ਕਲਿੱਕ ਕਰੋ -: