ਪੰਜਾਬ ਵਿੱਚ ਚੋਰਾਂ ਵੱਲੋਂ ਲਗਾਤਾਰ ਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਤਾਜ਼ਾ ਮਾਮਲਾ ਲੁਧਿਆਣਾ ‘ਤੋਂ ਸਾਹਮਣੇ ਆਇਆ ਹੈ। ਇਥੇ ਘਰ ਦੇ ਬਾਹਰ ਖੜੀ ਇਨੋਵਾ ਕਾਰ ਗਾਇਬ ਹੋ ਗਈ। ਕਾਰ ਦੇ ਮਾਲਕ ਨੇ ਇਸ ਨੂੰ ਆਮ ਵਾਂਗ ਘਰ ਦੇ ਨੇੜੇ ਖੜ੍ਹਾ ਕੀਤਾ ਸੀ। ਪਰ ਸਵੇਰੇ ਜਦੋਂ ਉਹ ਉੱਠਿਆ ਤਾਂ ਕਾਰ ਗਾਇਬ ਸੀ। ਜਾਂਚ ਲਈ ਜਦੋਂ ਨੇੜੇ ਲੱਗੇ CCTV ਕੈਮਰੇ ਚੈੱਕ ਕੀਤੇ ਗਏ ਤਾਂ ਚੋਰੀ ਦਾ ਖੁਲਾਸਾ ਹੋਇਆ। ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਘਟਨਾ ਸਬੰਧੀ ਪਿੰਡ ਭੌਰਾ ਵਿਚ ਗੁਰਦੁਆਰਾ ਸ੍ਰੀ ਰਵਿਦਾਸ ਜੀ ਦੇ ਨੇੜੇ ਰਹਿੰਦੇ ਬਲਦੇਵ ਸਿੰਘ ਨੇ ਦੱਸਿਆ ਕਿ ਇਲਾਕੇ ਦੇ ਲੋਕ ਆਪਣੇ ਵਾਹਨ ਗਲੀ ਵਿੱਚ ਹੀ ਪਾਰਕ ਕਰਦੇ ਹਨ। ਉਸ ਨੇ ਵੀ ਰੋਜ਼ ਵਾਂਗ ਆਪਣੀ ਕਾਰ ਘਰ ਨੇ ਬਾਹਰ ਖੜੀ ਕੀਤੀ ਸੀ। ਪਰ ਜਦੋਂ ਉਸ ਨੇ ਸਵੇਰੇ ਉੱਠ ਕੇ ਦੇਖਇਆ ‘ਤਾ ਉਸ ਦੀ ਕਾਰ ਭਰ ਨਹੀਂ ਸੀ। ਪਤਾ ਲਗਾਉਣ ਲਈ ਜਦੋ CCTV ਚੈੱਕ ਕੀਤੇ ਗਏ ‘ਤਾਂ ਇੱਕ ਚੋਰ ਇੱਕ ਕਾਰ ਵਿੱਚ ਆਇਆ ਅਤੇ ਉਸ ਦੀ ਇਨੋਵਾ ਕਾਰ ਨੂੰ ਚਾਬੀ ਨਾਲ ਖੋਲ੍ਹ ਕੇ ਚੋਰੀ ਕਰ ਕੇ ਲੈ ਗਿਆ।
ਇਹ ਵੀ ਪੜ੍ਹੋ : ਅੰਮ੍ਰਿਤਸਰ ‘ਚ ਨੂੰਹ ਦਾ ਖੌਫ਼ਨਾਕ ਕਾਰਾ, ਜ਼ਮੀਨ ਲਈ ਸੱਸ ਦੀ ਕੀਤੀ ਰੂਹ ਕੰਬਾਊ ਹੱਤਿਆ
ਬਲਦੇਵ ਸਿੰਘ ਦਾ ਕਹਿਣਾ ਹੈ ਕਿ ਬਦਮਾਸ਼ ਨੇ ਪਹਿਲਾਂ ਆਪਣੀ ਕਾਰ ਨਾਲ ਗਲੀ ਦੀ ਰੇਕੀ ਕੀਤੀ। ਇਸ ਤੋਂ ਬਾਅਦ ਉਹ ਆਪਣੀ ਕਾਰ ਪਿੱਛੇ ਖੜ੍ਹੀ ਕਰ ਕੇ ਉਸਦੀ ਇਨੋਵਾ ਕਾਰ ਲੈ ਕੇ ਫਰਾਰ ਹੋ ਗਿਆ। ਉਨ੍ਹਾਂ ਕਿਹਾ ਕਿ ਪੁਲਿਸ ਵੱਲੋਂ ਰਾਤ ਦੀ ਗਸ਼ਤ ਨਾ ਹੋਣ ਕਾਰਨ ਪਿੰਡ ਭੌਰਾ ਵਿੱਚ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਇਸ ਨੂੰ ਲੈ ਕੇ ਬਲਦੇਵ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਇਲਾਕੇ ਵਿੱਚ ਪੁਲਿਸ ਗਸ਼ਤ ਨੂੰ ਵਧਾਉਣ ‘ਤਾਂ ਜੋ ਅਜਿਹੀਆਂ ਘਟਨਾਵਾਂ ਨਾ ਵਾਪਰ ਸਕੇ।
ਵੀਡੀਓ ਲਈ ਕਲਿੱਕ ਕਰੋ -: