ਰਸੋਈ ਗੈਸ ਦੇ ਖਪਤਕਾਰਾਂ ਨੂੰ ਗੈਸ ਪਾਈਪ ਹੁਣ ਬਦਲਵਾਉਣਾ ਹੋਵੇਗਾ ਨਹੀਂ ਤਾਂ ਐੱਲਪੀਜੀ ਕਨੈਕਸ਼ਨ ਨਾਲ ਜੁੜਿਆ ਬੀਮਾ ਰੱਦ ਹੋ ਜਾਵੇਗਾ। ਇਸ ਸਬੰਧੀ ਇੰਡੀਅਨ ਆਇਲ ਦੇ ਅਧਿਕਾਰੀਆਂ ਨੇ ਗੈਸ ਏਜੰਸੀਆਂ ਨੂੰ ਨਿਰਦੇਸ਼ ਜਾਰੀ ਕੀਤੇ ਹਨ। ਇਹ ਨਿਰਦੇਸ਼ ਇੰਡੇਨ ਗੈਸ ਦੇ ਪੰਜ ਸਾਲ ਪੁਰਾਣੇ ਉਪਭੋਗਤਾਵਾਂ ‘ਤੇ ਲਾਗੂ ਹੁੰਦੇ ਹਨ। ਜੇਕਰ ਤੁਸੀਂ ਬਾਜ਼ਾਰ ਤੋਂ ਪਾਈਪ ਖਰੀਦ ਕੇ ਇਸਤੇਮਾਲ ਕਰ ਰਹੇ ਹਨ ਤਾਂ ਹਾਦਸਾ ਹੋਣ ਦੀ ਸਥਿਤੀ ਵਿਚ ਕੰਪਨੀ ਤੋਂ ਕਿਸੇ ਤਰ੍ਹਾਂ ਦਾ ਕਲੇਮ ਨਹੀਂ ਮਿਲੇਗਾ। ਉਪਭੋਗਤਾ ਗੈਸ ਏਜੰਸੀ ਤੋਂ ਪਾਈਪ 190 ਰੁਪਏ ਵਿਚ ਖਰੀਦ ਸਕਦੇ ਹੋ। ਗਾਹਕ ਨੂੰ ਸਿਰਫ ਸੁਰੱਖਿਆ ਦੀ ਕੀਮਤ ਦੇਣੀ ਹੈ, ਇਸ ਤੋਂ ਇਲਾਵਾ ਕੋਈ ਸਰਵਿਸ ਚਾਰਜ ਨਹੀਂ ਦੇਣਾ ਹੈ।
ਇੰਡੀਅਨ ਆਇਲ ਮੁਤਾਬਕ ਸੁਰੱਖਿਆ ਹੌਜ ਪਾਈਪ ਦੀ ਉਮਰ ਲਗਭਗ 5 ਸਾਲ ਹੁੰਦੀ ਹੈ। ਇਸ ਨੂੰ ਦੇਖਦੇ ਹੋਏ ਵੱਡੇ ਪੱਧਰ ‘ਤੇ ਸੁਰੱਖਿਆ ਹੌਜ ਰਿਪਲੇਸਮੈਂਟ ਡਰਾਈਵ ਚਲਾਈ ਜਾ ਰਹੀ ਹੈ। ਡਿਸਟ੍ਰੀਬਿਊਟਰ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਘਰ-ਘਰ ਜਾ ਕੇ ਅਜਿਹੇ ਗਾਹਕ ਜਿਨ੍ਹਾਂ ਦੀ ਸੁਰੱਖਿਆ ਹੌਜ ਪਾਈਪ ਨੂੰ 5 ਸਾਲ ਹੋ ਗਏ ਹਨ, ਬਦਲਣ ਲਈ ਪ੍ਰੇਰਿਤ ਕਰਨ।
ਇਹ ਵੀ ਪੜ੍ਹੋ : ਵੱਡੀ ਖਬਰ : ਪੰਜਾਬ ਪੁਲਿਸ ਨੇ ਜਾਰੀ ਕੀਤੀਆਂ ਅੰਮ੍ਰਿਤਪਾਲ ਸਿੰਘ ਦੀਆਂ ਕੁਝ ਤਸਵੀਰਾਂ
ਅਧਿਕਾਰੀਆਂ ਅਨੁਸਾਰ ਗੈਸ ਸਿਲੰਡਰ ਨਾਲ ਹੋਣ ਵਾਲੇ ਹਾਦਸੇ ‘ਤੇ 10 ਲੱਖ ਤੱਕ ਦਾ ਮੁਆਵਜ਼ਾ ਮਿਲਦਾ ਹੈ। ਹਾਦਸੇ ਅਨੁਸਾਰ ਰਕਮ ਵੱਧ ਤੇ ਘੱਟ ਸਕਦੀ ਹੈ। ਮਿਆਦ ਖਤਮ ਹੋ ਚੁੱਕੇ ਸੁਰੱਖਿਆ ਹੌਜ ਪਾਈਪ ਦੌਰਾਨ ਕੋਈ ਹਾਦਸਾ ਹੁੰਦਾ ਹੈ ਤਾਂ ਕਲੇਮ ਨਹੀਂ ਮਿਲੇਗਾ।
ਵੀਡੀਓ ਲਈ ਕਲਿੱਕ ਕਰੋ -: