ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ‘ਤੇ ਹੋ ਰਹੀ ਕਾਰਵਾਈ ਦੇ ਬਾਅਦ ਪੰਜਾਬ ਵਿਚ ਸੁਰੱਖਿਆ ਵਿਵਸਥਾ ਸਖਤ ਹੈ। ਕਿਸੇ ਵੀ ਅਫਵਾਹ ਦੇ ਫੈਲਣ ਤੇ ਸਾਜਿਸ਼ ਤੋਂ ਬਚਣ ਲਈ ਪ੍ਰਸ਼ਾਸਨ ਨੇ ਪੂਰੇ ਪੰਜਾਬ ਵਿਚ ਸੁਰੱਖਿਆ ਸਖਤ ਕਰ ਦਿੱਤੀ ਹੈ। ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਪਿਛਲੇ ਇਕ ਹਫਤੇ ਤੋਂ ਠੱਪ ਸੀ ਜਿਸ ਨੂੰ ਹੁਣ ਬਹਾਲ ਕੀਤਾ ਜਾ ਰਿਹਾ ਹੈ। ਪੰਜਾਬ ਦੇ ਤਰਨਤਾਰਨ ਵਿਚ ਅੱਜ ਇੰਟਰਨੈੱਟ ਸੇਵਾ ਬਹਾਲ ਕਰ ਦਿੱਤੀ ਗਈ ਹੈ।
ਪੰਜਾਬ ਵਿਚ ਅੰਮ੍ਰਿਤਪਾਲ ਤੇ ਉਸ ਦੇ ਸਾਥੀਆਂ ਨੂੰ ਲੈ ਕੇ ਹਾਈ ਅਲਰਟ ਹੈ। ਇਸ ਦੇ ਤਰਨਤਾਰਨ ਜ਼ਿਲ੍ਹੇ ਤੋਂ ਇਲਾਵਾ ਫਿਰੋਜ਼ਪੁਰ, ਮੋਗਾ, ਸੰਗਰੂਰ ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਅਜਨਾਲਾ ਖੇਤਰ ਵਿਚ ਤਾਂ ਨਹੀਂ ਲੁਕੇ ਹੋਏ, ਇਸ ਲਈ ਪੁਲਿਸ ਵੱਲੋਂ ਲਗਾਤਾਰ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ। ਜ਼ਿਲ੍ਹਾ ਤਰਨਤਾਰਨ ਵਿਚ ਅੱਜ ਸੱਤਵੇਂ ਦਿਨ ਇੰਟਰਨੈੱਟ ਸੇਵਾ ਨੂੰ ਬਹਾਲ ਕਰ ਦਿੱਤਾ ਗਿਆ।
SSP ਗੁਰਮੀਤ ਸਿੰਘ ਚੌਹਾਨ ਵੱਲੋਂ ਤਰਨਤਾਰਨ ਜ਼ਿਲ੍ਹੇ ਨੂੰ ਚਾਰ ਜ਼ੋਨਾਂ ਵਿਚ ਵੰਡ ਕੇ ਐੱਸਪੀ, ਡੀਐੱਸਪੀ ਰੈਂਕ ਦੇ ਅਧਿਕਾਰੀਆਂ ਦੀ ਅਗਵਾਈ ਵਿਚ ਦੋਵੇਂ ਟੀਮਾਂ ਦਾ ਗਠਨ ਕੀਤਾ ਗਿਆ। ਇਸ ਟੀਮ ਨੇ ਵੀਰਵਾਰ ਨੂੰ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕਰਕੇ ਲਗਭਗ 10 ਲੋਕਾਂ ਨੂੰ ਰਾਊਂਡ ਅੱਪ ਕੀਤਾ। ਰਾਊਂਡਅੱਪ ਕੀਤੇ ਗਏ ਲੋਕਾਂ ਵਿਚ ਦੋ ਔਰਤਾਂ ਵੀ ਦੱਸੀਆਂ ਜਾਂਦੀਆਂ ਹਨ। ਹਾਲਾਂਕਿ ਇਨ੍ਹਾਂ ਸਾਰਿਆਂ ਨੂੰ ਬਾਅਦ ਦੁਪਹਿਰ ਪੁੱਛਗਿਛ ਦੇ ਬਾਅਦ ਛੱਡ ਦਿੱਤਾ ਗਿਆ।
ਇਹ ਵੀ ਪੜ੍ਹੋ : ਹਵਾ ‘ਚ ਉਡਾਣ ਭਰਨ ਦੇ 1 ਮਿੰਟ ਬਾਅਦ ਹੀ ਘਰ ਨਾਲ ਟਕਰਾਇਆ ਪਲੇਨ, ਵਾਲ-ਵਾਲ ਬਚੇ ਖੇਡ ਰਹੇ ਬੱਚੇ
ਭਗੌੜਾ ਅੰਮ੍ਰਿਤਪਾਲ ਸਿੰਘ ਤੇ ਉਸ ਦੇ ਸਾਥੀਆਂ ਦਾ ਸਬੰਧ ਤਰਨਤਾਰਨ ਨਾਲ ਜੁੜਿਆ ਹੋਇਆ ਹੈ। ਇਸ ਲਈ ਇੰਟਰਨੈੱਟ ਦੀ ਸੇਵਾ ਲਗਾਤਾਰ ਬੰਦ ਰੱਖ ਕੇ ਪੁਲਿਸ ਵੱਲੋਂ ਮੁਹਿੰਮ ਚਲਾਈ ਜਾ ਰਹੀ ਸੀ। ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਇੰਟਰਨੈੱਟ ਸੇਵਾ ਬਹਾਲ ਹੋਣ ਦੇ ਬਾਅਦ ਇੰਟਰਨੈੱਟ ਮੀਡੀਆ ‘ਤੇ ਅੰਮ੍ਰਿਤਪਾਲ ਦੇ ਪੱਖ ਵਿਚ ਲਗਾਤਾਰ ਪੋਸਟ ਪਾਈ ਜਾ ਰਹੀ ਹੈ। ਅਜਿਹੀ ਪੋਸਟ ਪਾਉਣ ਵਾਲੇ ਲੋਕ ਆਖਿਰ ਕੌਣ ਹਨ। ਇਸ ਲਈ ਖੁਫੀਆ ਏਜੰਸੀਆਂ ਵੱਲੋਂ ਇਕ ਡਾਟਾ ਤਿਆਰ ਕੀਤਾ ਜਾ ਰਿਹਾ ਹੈ।
ਤਰਨਤਾਰਨ ਸ਼ਹਿਰ ਦੇ ਇਲਾਵਾ ਪੱਟੀ, ਖੇਮਕਰਨ, ਗੋਇੰਦਵਾਲ ਸਾਹਿਬ, ਖਡੂਰ ਸਾਹਿਬ, ਚੋਹਲਾ ਸਾਹਿਬ, ਘਰਿਆਲਾ, ਭਿਖੀਵਿੰਡ, ਖਾਲੜਾ ਵਿਚ ਪੁਲਿਸ ਵੱਲੋਂ ਫਲੈਗ ਮਾਰਚ ਕੱਢੇ ਗਏ। ਫਲੈਗ ਮਾਰਚ ਵਿਚ ਪੀਸੀਆਰ, ਮਹਿਲਾ ਪੁਲਿਸ, ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਵੀ ਸ਼ਾਮਲ ਰਹੇ।
ਵੀਡੀਓ ਲਈ ਕਲਿੱਕ ਕਰੋ -: