ਇਨਵਰਟਰ ਇਸ ਵੇਲੇ ਹਰ ਘਰ ਦੀ ਜ਼ਰੂਰਤ ਹੋ ਚੁੱਕਾ ਹੈ। ਅਚਾਨਕ ਜੇ ਬਿਜਲੀ ਚਲੀ ਜਾਵੇ ਤੇ ਰਾਤ ਦੇ ਵੇਲੇ ਇਨਵਰਟਰ ਖਰਾਬ ਹੋ ਜਾਵੇ ਤਾਂ ਤੁਸੀਂ ਮਹਿਸੂਸ ਕਰ ਸਕਦੇ ਹੋ ਕਿ ਇਹ ਕਿਸੇ ਲਈ ਵੀ ਕਿੰਨੀ ਵੱਡੀ ਸਮੱਸਿਆ ਬਣ ਸਕਦਾ ਹੈ। ਤੁਹਾਨੂੰ ਦੱਸ ਦਈਏ ਕਿ ਕਿਸੇ ਨਾਲ ਵੀ ਅਜਿਹਾ ਹੋ ਸਕਦਾ ਹੈ, ਕਿਉਂਕਿ ਕਈ ਵਾਰ ਇਨਵਰਟਰ ਦੇ ਨਾਲ ਥੋੜ੍ਹੀ ਜਿਹੀ ਲਾਪਰਵਾਹੀ ਇਸ ਦੀ ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਇਨਵਰਟਰ ਦੀ ਬੈਟਰੀ ਬੈਕਅੱਪ ਕਰਨਾ ਬੰਦ ਕਰ ਸਕਦੀ ਹੈ।
ਜੇ ਤੁਸੀਂ ਆਪਣੀ ਇਨਵਰਟਰ ਬੈਟਰੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਇੱਥੇ ਅਸੀਂ ਤੁਹਾਨੂੰ ਆਪਣੀ ਇਨਵਰਟਰ ਬੈਟਰੀ ਨੂੰ ਸਿਹਤਮੰਦ ਰੱਖਣ ਲਈ ਕੁਝ ਸੁਝਾਅ ਦੇਣ ਜਾ ਰਹੇ ਹਾਂ, ਜਿਸ ਦੀ ਵਰਤੋਂ ਕਰਕੇ ਤੁਸੀਂ ਆਪਣੇ ਇਨਵਰਟਰ ਦੀ ਬੈਟਰੀ ਨੂੰ ਪੂਰੀ ਤਰ੍ਹਾਂ ਨਾਲ ਠੀਕ ਰੱਖ ਸਕਦੇ ਹੋ, ਨਾਲ ਹੀ ਇਨਵਰਟਰ ਦੀ ਬੈਟਰੀ ਵੀ ਤੁਹਾਨੂੰ ਵਧੀਆ ਬੈਕਅਪ ਦੇਵੇਗੀ।
ਲੋਕ ਇਨਵਰਟਰ ਦੀ ਬੈਟਰੀ ਵਿੱਚ RO, ਮੀਂਹ ਅਤੇ ਏਅਰ ਕੰਡੀਸ਼ਨਰ ਦਾ ਪਾਣੀ ਪਾਉਣ ਦੀ ਸਲਾਹ ਦਿੰਦੇ ਹਨ। ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਸਾਵਧਾਨ ਰਹਿਣਾ ਚਾਹੀਦਾ ਹੈ, ਕਿਉਂਕਿ ਅਜਿਹਾ ਕਰਨ ਨਾਲ ਤੁਹਾਡੇ ਇਨਵਰਟਰ ਦੀ ਬੈਟਰੀ ਖਰਾਬ ਹੋ ਸਕਦੀ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਦੱਸ ਦੇਈਏ ਕਿ ਤੁਹਾਨੂੰ ਹਮੇਸ਼ਾ ਇਨਵਰਟਰ ਵਿੱਚ ਡਿਸਟਿਲ ਵਾਟਰ ਦੀ ਵਰਤੋਂ ਕਰਨੀ ਚਾਹੀਦੀ ਹੈ।
ਹੁਣ ਸਵਾਲ ਇਹ ਹੈ ਕਿ ਬੈਟਰੀ ਵਿੱਚ ਪਾਣੀ ਕਦੋਂ ਪਾਉਣਾ ਚਾਹੀਦਾ ਹੈ ਤਾਂ ਇਸ ਦਾ ਜਵਾਬ ਇਹ ਹੈ ਕਿ ਇਨਵਰਟਰ ਦੀ ਪਾਣੀ ਪਾਉਣ ਵਾਲੀ ਬੈਟਰੀ ਦੇ ਢੱਕਣ ਅੰਦਰ ਲੈਵਲ ਲਈ ਇੱਕ ਪਲਾਸਟਿਕ ਦੀ ਰਾਡ ਹੁੰਦੀ ਹੈ। ਜਦੋਂ ਅਸੀਂ ਬੈਟਰੀ ਚਾਰਜ ਕਰਦੇ ਹਾਂ ਤਾ ਬੈਟਰੀ ਅੰਦਰ ਪਲੇਟ ਗਰਮ ਹੁੰਦੀ ਹੈ ਤੇ ਬੈਟਰੀ ਵਿੱਚ ਐਸਿਡ ਵਾਲਾ ਪਾਣੀ ਹੁੰਦਾ ਹੈ, ਪਲੇਟ ਗਰਮ ਹੋਣ ਨਾਲ ਪਾਣੀ ਹੌਲੀ-ਹੌਲੀ ਗਰਮ ਹੋ ਕੇ ਭਾਫ ਬਣ ਕੇ ਉੱਡਦਾ ਰਹਿੰਦਾ ਹੈ। ਉਦੋਂ ਪਾਣੀ ਦਾ ਲੈਵਲ ਘੱਟ ਹੋਣ ‘ਤੇ ਇਹ ਪਲਾਸਟਿਕ ਦੀ ਰਾਡ ਹੌਲੀ-ਹੌਲੀ ਹੇਠਾਂ ਖਿਸਕਦੀ ਹੈ ਤੇ ਪਾਣੀ ਉਡਣ ਕਰੇਕ ਐਸਿਡ ਦੀ ਮਾਤਰਾ ਵੱਧ ਜਾਂਦੀ ਹੈ ਜੋ ਬੈਟਰੀ ਦੀ ਪਲੇਟ ਨੂੰ ਤੇਜ਼ੀ ਨਾਲ ਖਰਾਬ ਕਰਦਾ ਹੈ। ਪਲਾਸਟਿਕ ਦੀ ਰਾਡ ਦਾ ਲਾਲ ਨਿਸ਼ਾਨ ਟੌਪ ਦੇ ਹੋਵੇ ਤਾਂ ਇਸ ਦਾ ਮਤਲਬ ਹੈ ਕਿ ਇਸ ਵਿੱਚ ਲੋੜੀਂਦਾ ਪਾਣੀ ਹੈ, ਜੇ ਅੱਧਾ ਹੋ ਜਾਵੇ ਤਾਂ ਤੁਸੀਂ ਪਾਣੀ ਪਾ ਕੇ ਉਸ ਨੂੰ ਫਿਰ ਟੌਪ ‘ਤੇ ਕਰ ਦਿਓ।
ਇਹ ਵੀ ਪੜ੍ਹੋ : ਡਾਕਟਰਾਂ ਨਾਲ ਬਦਸਲੂਕੀ ਕਰਨੀ ਪਊ ਭਾਰੀ! ਇਲਾਜ ਤੋਂ ਕਰ ਦੇਣਗੇ ਮਨ੍ਹਾ, NMC ਨੇ ਦਿੱਤੀ ਖੁੱਲ੍ਹੀ ਛੁੱਟੀ
ਜਦੋਂ ਬੈਟਰੀ ਵਿਚ ਐਸਿਡ ਦਾ ਲੈਵਲ ਘੱਟ ਜਾਂਦਾ ਹੈ, ਤਾਂ ਤੁਸੀਂ ਇਨਵਰਟਰ ਬੈਟਰੀ ਨੂੰ 4 ਤੋਂ 5 ਘੰਟਿਆਂ ਲਈ ਚਾਰਜ ਕਰਦੇ ਹੋ, ਫਿਰ ਇਹ ਸਿਰਫ 1 ਘੰਟੇ ਤੋਂ ਵੱਧ ਬੈਕਅਪ ਨਹੀਂ ਦਿੰਦਾ ਹੈ। ਅਜਿਹੀ ਸਥਿਤੀ ਵਿੱਚ, ਤੁਹਾਨੂੰ ਆਪਣੀ ਇਨਵਰਟਰ ਬੈਟਰੀ ਦਾ ਐਸਿਡ ਪੱਧਰ ਹਮੇਸ਼ਾ ਸਹੀ ਰੱਖਣਾ ਚਾਹੀਦਾ ਹੈ।
ਜੇ ਤੁਸੀਂ ਐਸਿਡ ਲੈਵਲ ਚੈੱਕ ਕਰਨ ਤੋਂ ਡਰਦੇ ਹੋ ਤਾਂ ਇਸ ਦੇ ਲਈ ਤੁਸੀਂ ਕਿਸੇ ਮਾਹਿਰ ਦੀ ਮਦਦ ਲੈ ਸਕਦੇ ਹੋ। ਮਾਹਿਰ ਬਿਨਾਂ ਬਹੁਤਾ ਬਿਨਾਂ ਦੱਸੇਗਾ ਕਿ ਬੈਟਰੀ ਵਿੱਚ ਐਸਿਡ ਦਾ ਪੱਧਰ ਠੀਕ ਹੈ ਜਾਂ ਨਹੀਂ।
ਵੀਡੀਓ ਲਈ ਕਲਿੱਕ ਕਰੋ -: