ਆਈਪੀਐੱਲ ਸੁਖਚੈਨ ਗਿੱਲ ਨੂੰ ਨੋਡਲ ਅਫਸਰ ਬਣਾਇਆ ਗਿਆ ਹੈ। ਸੁਖਚੈਨ ਸਿੰਘ ਗਿੱਲ ਹੀ ਪੁਲਿਸ ਦੇ ਆਲ-ਇਨ-ਆਲ ਹੋਣਗੇ। ਉਹ ਪੁਲਿਸ ਦੇ ਹਰ ਮਾਮਲੇ ਦੀ ਜਾਣਕਾਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਦੇਣਗੇ ।
ਪੰਜਾਬ ਵਿਚ ਵਿਗੜਦੀ ਕਾਨੂੰਨ ਵਿਵਸਥਾ ਨੂੰ ਲੈ ਕੇ ਸੂਬਾ ਸਰਕਾਰ ਵੱਲੋਂ ਇਹ ਵੱਡਾ ਕਦਮ ਚੁੱਕਿਆ ਗਿਆ ਹੈ। ਆਈਪੀਐੱਸ ਸੁਖਚੈਨ ਗਿੱਲ ਲਾਅ ਐਂਡ ਆਰਡਰ ਦੀ ਮਿੰਟ ਟੂ ਮਿੰਟ ਦੀ ਜਾਣਕਾਰੀ ਮੁੱਖ ਮੰਤਰੀ ਨੂੰ ਦੇਣਗੇ। ਸਰਕਾਰ ਤੇ ਪੁਲਿਸ ਵਿਚ ਸੰਪਰਕ ਨਾ ਹੋਣ ਦੀ ਵਜ੍ਹਾ ਨਾਲ ਸਰਕਾਰ ਵਿਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਜਿਸ ਨੂੰ ਲੈ ਕੇ ਵਿਰੋਧੀ ਧਿਰ ਵੱਲੋਂ ਸਰਕਾਰ ‘ਤੇ ਸਵਾਲ ਚੁੱਕਣ ਦਾ ਮੌਕਾ ਮਿਲ ਜਾਂਦਾ ਹੈ।
ਇਸੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੁਖਚੈਨ ਸਿੰਘ ਗਿੱਲ ਨੂੰ ਨੋਡਲ ਅਫਸਰ ਨਿਯੁਕਤ ਕੀਤਾ ਗਿਆ ਹੈ ਤੇ ਬਿਨਾਂ ਆਈਪੀਐੱਸ ਸੁਖਚੈਨ ਸਿੰਘ ਗਿੱਲ ਦੀ ਸਹਿਮਤੀ ਤੋਂ ਕੋਈ ਨਵਾਂ ਹੁਕਮ ਲਾਗੂ ਨਹੀਂ ਕੀਤਾ ਜਾ ਸਕੇਗਾ।
ਵੀਡੀਓ ਲਈ ਕਲਿੱਕ ਕਰੋ -: