ਮਨੁੱਖ ਨੇ ਆਪਣੀ ਸਹੂਲਤ ਲਈ ਕੁਦਰਤ ਨਾਲ ਛੇੜਖਾਨੀ ਕੀਤੀ ਹੈ, ਤੇ ਇਸ ਦਾ ਹਰਜਾਨਾ ਅੱਜ ਇਨਸਾਨ ਖੁਦ ਭਰ ਰਿਹਾ ਹੈ। ਦੁਨੀਆ ਦੇ ਕੁਝ ਹਿੱਸਿਆਂ ਵਿੱਚ ਜਿਥੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ, ਜਿਨ੍ਹਾਂ ਵਿੱਚ ਭਾਰਤ ਤੇ ਚੀਨ ਵੀ ਸ਼ਾਮਲ ਹਨ, ਉਥੇ ਹੀ ਗੁਆਂਢੀ ਦੇਸ਼ ਈਰਾਨ ‘ਚ ਗਰਮੀ ਕਾਰਨ ‘ਲਾਕਡਾਊਨ’ ਲਗਾਇਆ ਗਿਆ ਹੈ।
ਦੇਸ਼ ‘ਚ ਪੈ ਰਹੀ ਕਹਿਰ ਦੀ ਗਰਮੀ ਕਾਰਨ ਦੋ ਦਿਨ ਦੀ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਕਾਰਨ ਬੁੱਧਵਾਰ ਅਤੇ ਵੀਰਵਾਰ ਨੂੰ ਸਾਰੇ ਸਕੂਲ, ਬੈਂਕ ਅਤੇ ਸਰਕਾਰੀ ਦਫਤਰ ਬੰਦ ਰਹਿਣਗੇ। ਸਰਕਾਰੀ ਏਜੰਸੀਆਂ ਦਾ ਕਹਿਣਾ ਹੈ ਕਿ ਕੜਾਕੇ ਦੀ ਗਰਮੀ ਕਾਰਨ ਲੋਕਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਇਸ ਤੋਂ ਇਲਾਵਾ ਖਪਤ ਜ਼ਿਆਦਾ ਹੋਣ ਕਾਰਨ ਬਿਜਲੀ ਦੀ ਕਮੀ ਆ ਜਾਂਦੀ ਹੈ ਅਤੇ ਵੱਡੇ ਪੱਧਰ ‘ਤੇ ਕੱਟ ਲਗਾਉਣੇ ਪੈਂਦੇ ਹਨ।
ਈਰਾਨ ਦੇ ਦੱਖਣੀ ਸ਼ਹਿਰਾਂ ਵਿੱਚ ਤਾਪਮਾਨ 50 ਡਿਗਰੀ ਸੈਲਸੀਅਸ ਤੱਕ ਪਹੁੰਚ ਰਿਹਾ ਹੈ। ਮੰਗਲਵਾਰ ਨੂੰ ਤਹਿਰਾਨ ਸਮੇਤ ਕਈ ਵੱਡੇ ਸ਼ਹਿਰਾਂ ‘ਚ ਤਾਪਮਾਨ 40 ਡਿਗਰੀ ਸੈਲਸੀਅਸ ਦੇ ਨੇੜੇ ਸੀ। ਈਰਾਨ ਦੇ ਸਰਕਾਰੀ ਬੁਲਾਰੇ ਨੇ ਕਿਹਾ, ‘ਆਉਣ ਵਾਲੇ ਦਿਨਾਂ ‘ਚ ਬੇਮਿਸਾਲ ਗਰਮੀ ਪੈਣ ਦੀ ਸੰਭਾਵਨਾ ਹੈ। ਇਸ ਕਾਰਨ ਸਰਕਾਰ ਨੇ ਦੋ ਦਿਨ ਦੇ ਦੇਸ਼ ਵਿਆਪੀ ਬੰਦ ਦਾ ਫੈਸਲਾ ਕੀਤਾ ਹੈ।’ ਮੰਗਲਵਾਰ ਨੂੰ ਤਹਿਰਾਨ ਸਮੇਤ ਦੇਸ਼ ਦੇ ਇਕ ਦਰਜਨ ਸ਼ਹਿਰਾਂ ਵਿਚ ਤਾਪਮਾਨ 50 ਡਿਗਰੀ ਸੈਲਸੀਅਸ ਤੋਂ ਜ਼ਿਆਦਾ ਸੀ। ਈਰਾਨ ਦਾ ਜ਼ਿਆਦਾਤਰ ਹਿੱਸਾ ਪਹਾੜੀ ਅਤੇ ਨੀਵਾਂ ਹੈ। ਇਸ ਕਾਰਨ ਇੱਥੇ ਤਾਪਮਾਨ ਕਦੇ ਵੀ ਜ਼ਿਆਦਾ ਨਹੀਂ ਹੁੰਦਾ। ਅਜਿਹੇ ‘ਚ ਇੱਥੇ ਤਾਪਮਾਨ ਵਧਣਾ ਅਤੇ ਗਰਮੀ ਕਾਰਨ ਦੇਸ਼ ਭਰ ‘ਚ ਬੰਦ ਹੋਣਾ ਹੈਰਾਨੀਜਨਕ ਵਰਤਾਰਾ ਹੈ।
ਇਹ ਵੀ ਪੜ੍ਹੋ : ਵਿਆਹ ਲਈ ਆਨਲਾਈਨ ਲੱਭੀ ਕੁੜੀ! ਪਹਿਲੀ ਕਾਲ ‘ਚ ਕੀਤਾ ਸ਼ਰਮਨਾਕ ਕਾਰਾ ਤੇ ਲੁੱਟ ਲੈ ਗਈ ਕਰੋੜਾਂ ਰੁਪਏ
ਇਹ ਆਮ ਤੌਰ ‘ਤੇ ਤਹਿਰਾਨ ਅਤੇ ਇਸਦੇ ਆਲੇ-ਦੁਆਲੇ ਦੇ ਕੁਝ ਖੇਤਰਾਂ ਵਿੱਚ ਗਰਮ ਹੁੰਦਾ ਹੈ। ਇਸ ਦੇ ਨਾਲ ਹੀ ਜ਼ਿਆਦਾਤਰ ਇਲਾਕਿਆਂ ‘ਚ ਤਾਪਮਾਨ 22 ਤੋਂ 26 ਡਿਗਰੀ ਸੈਲਸੀਅਸ ਦੇ ਦਾਇਰੇ ‘ਚ ਬਣਿਆ ਹੋਇਆ ਹੈ। ਈਰਾਨ ਵਿੱਚ ਬਰਸਾਤ ਦਾ ਮੌਸਮ ਨਵੰਬਰ ਤੋਂ ਮਈ ਤੱਕ ਰਹਿੰਦਾ ਹੈ, ਜਦੋਂ ਕਿ ਗਰਮੀਆਂ ਮਈ ਤੋਂ ਅਕਤੂਬਰ ਤੱਕ ਰਹਿੰਦੀਆਂ ਹਨ। ਪਰ ਇਸ ਵਾਰ ਬਹੁਤ ਗਰਮੀ ਪੈ ਰਹੀ ਹੈ। ਆਮ ਤੌਰ ‘ਤੇ ਈਰਾਨ ਵਿੱਚ ਗਰਮੀਆਂ ਦੇ ਮੌਸਮ ਵਿੱਚ ਤਾਪਮਾਨ 26 ਤੋਂ 32 ਡਿਗਰੀ ਸੈਲਸੀਅਸ ਜਾਂ ਵੱਧ ਤੋਂ ਵੱਧ 35 ਹੁੰਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਇਸ ਸਾਲ ਚੀਨ, ਅਮਰੀਕਾ, ਕੈਨੇਡਾ, ਆਸਟ੍ਰੇਲੀਆ ਅਤੇ ਯੂਰਪ ਵਰਗੇ ਖੇਤਰਾਂ ਵਿੱਚ ਸਖ਼ਤ ਗਰਮੀ ਪੈ ਰਹੀ ਹੈ, ਜਿੱਥੇ ਆਮ ਤੌਰ ‘ਤੇ ਸਰਦੀਆਂ ਦਾ ਮੌਸਮ ਲੰਬਾ ਅਤੇ ਗਰਮੀਆਂ ਦੇ ਦਿਨ ਛੋਟੇ ਹੁੰਦੇ ਹਨ।
ਵੀਡੀਓ ਲਈ ਕਲਿੱਕ ਕਰੋ -: