ਚਰਨਜੀਤ ਸਿੰਘ ਚੰਨੀ ਜਦੋਂ ਮੁੱਖ ਮੰਤਰੀ ਬਣੇ ਸਨ ਉਦੋਂ ਉਨ੍ਹਾਂ ਐਲਾਨ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਮ ਆਦਮੀ ਦੀ ਸਰਕਾਰ ਹੋਵੇਗੀ ਤੇ ਜੋ ਵੀ ਕੰਮ ਕੀਤਾ ਜਾਵੇਗਾ ਉਹ ਆਮ ਲੋਕਾਂ ਲਈ ਹੀ ਕੀਤਾ ਜਾਵੇਗਾ ਤੇ ਆਮ ਲੋਕਾਂ ਲਈ ਹੋਵੇਗਾ। ਸੂਬੇ ‘ਤੇ ਵਾਧੂ ਵਿੱਤੀ ਬੋਝ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਪਰ ਇਨ੍ਹਾਂ ਦਾਅਵਿਆਂ ਦੇ ਬਿਲਕੁਲ ਉਲਟ ਮੰਤਰੀਆਂ ਦੇ ਸੈਰ-ਸਪਾਟਿਆਂ ਲਈ ਲਗਜ਼ਰੀ ਗੱਡੀਆਂ ਖਰੀਦ ਕੇ ਵਾਧੂ ਬੋਝ ਪਾਇਆ ਜਾ ਰਿਹਾ ਹੈ।
ਡਾਊਨਲੋਡ- ਡੇਲੀ ਪੋਸਟ ਪੰਜਾਬੀ ਐਪ
ਪੰਜਾਬ ਭਾਵੇਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ ਪਰ ਮੰਤਰੀਆਂ ਦੇ ਐਸ਼ੋ-ਆਰਾਮ ਵਿਚ ਕੋਈ ਕਮੀ ਨਾ ਰਹਿ ਜਾਵੇ, ਇਸ ਦਾ ਪੂਰਾ ਇੰਤਜ਼ਾਮ ਕਰਨ ਵਿਚ ਚੰਨੀ ਸਰਕਾਰ ਲੱਗੀ ਹੋਈ ਹੈ। ਉਂਝ ਤਾਂ ਸਰਕਾਰ ਕੋਲ ਸਿਰਫ ਪੰਜ ਮਹੀਨੇ ਹੀ ਬਚੇ ਹਨ ਪਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਮੰਤਰੀਆਂ ਲਈ ਕਰੋੜਾਂ ਰੁਪਏ ਖਰਚ ਕੇ ਨਵੀਆਂ ਗੱਡੀਆਂ ਦਾ ਇੰਤਜ਼ਾਮ ਕਰ ਰਹੇ ਹਨ। ਚੰਨੀ ਨੇ 4.25 ਕਰੋੜ ਰੁਪਏ ਖਰਚ ਕੇ 26 ਨਵੀਆਂ ਇਨੋਵਾ ਗੱਡੀਆਂ ਖਰੀਦੀਆਂ ਹਨ। ਮੋਹਾਰੀ ਆਰ. ਟੀ. ਓ. ਦਫਤਰ ਵਿਚ ਇਨ੍ਹਾਂ ਨਵੀਆਂ ਗੱਡੀਆਂ ਦਾ ਰਜਿਸਟ੍ਰੇਸ਼ਨ ਵੀ ਸ਼ੁਰੂ ਹੋ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਜਲਦੀ ਸਿਹਤਯਾਬ ਹੋਣ ਦੀ ਕੀਤੀ ਕਾਮਨਾ
ਵਿੱਤ ਵਿਭਾਗ ਨੂੰ ਨਵੀਂ ਸਰਕਾਰ ਵੱਲੋਂ 27 ਨਵੀਆਂ ਇਨੋਵਾ ਗੱਡੀਆਂ ਖਰੀਦਣ ਦਾ ਪ੍ਰਸਤਾਵ ਭੇਜਿਆ ਗਿਆ ਸੀ। ਵਿੱਤ ਵਿਭਾਗ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਇਹ ਕਹਿ ਕੇ ਠੁਕਾਰ ਦਿੱਤਾ ਸੀ ਕਿ ਅਜੇ ਸੂਬੇ ਵਾਧੂ ਵਿੱਤੀ ਸੰਕਟ ਨਾਲ ਜੂਝ ਰਿਹਾ ਹੈ ਇਸ ਲਈ ਨਵੀਆਂ ਗੱਡੀਆਂ ਨਹੀਂ ਖਰੀਦੀਆਂ ਜਾ ਸਕਦੀਆਂ ਪਰ ਨਵੇਂ CM ਦੇ ਦਬਾਅ ਤੋਂ ਬਾਅਦ ਵਿੱਤ ਵਿਭਾਗ ਨੇ ਇਸ ਨੂੰ ਮਨਜ਼ੂਰੀ ਦਿੰਦੇ ਹੋਏ 4.25 ਕਰੋੜ ਰੁਪਏ ਦਾ ਬਜਟ ਤਿਆਰ ਕੀਤਾ। ਇਸ ‘ਚ 26 ਲਗਜ਼ਰੀ ਗੱਡੀਆਂ ਆਈਆਂ ਹਨ। ਗੱਡੀਆਂ ਦੀ ਰਜਿਸਟ੍ਰੇਸ਼ਨ ਦਾ ਕੰਮ ਸ਼ੁਰੂ ਹੋ ਗਿਆ ਹੈ। ਸੂਤਰਾਂ ਮੁਤਾਬਕ ਨਵੇਂ ਵਾਹਨਾਂ ਨੂੰ ਮੁਖ ਮੰਤਰੀ ਚੰਨੀ, ਦੋ ਉਪ ਮੁੱਖ ਮੰਤਰੀ ਤੇ ਕੈਬਨਿਟ ਮੰਤਰੀਆਂ ਦੇ ਕਾਫਲੇ ਵਿਚ ਸ਼ਾਮਲ ਕੀਤਾ ਜਾਵੇਗਾ।
ਦੇਖੋ ਵੀਡੀਓ : Sooji Parshad | Sooji Halwa | ਸੂਜ਼ੀ ਦਾ ਦਾਣੇਦਾਰ ਪ੍ਰਸ਼ਾਦ | Semolina Halwa | Ashtami Recipe
ਜਦੋਂ ਮਨਿਸਟਰ ਕਾਰ ਵਿੰਗ ਦਫਤਰ ਦੇ ਅਧਿਕਾਰੀਆਂ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਦਾ ਜਵਾਬ ਸੀ ਕਿ ਪੰਜ ਸਾਲ ਤੱਕ ਪੁਰਾਣੇ ਵਾਹਨਾਂ ਦੀ ਵਿਕਰੀ ਆਸਾਨੀ ਨਾਲ ਹੋ ਜਾਂਦੀ ਹੈ ਤੇ ਬਾਜ਼ਾਰ ਵਿਚ ਮੁੱਲ ਚੰਗਾ ਮਿਲ ਜਾਂਦਾ ਹੈ। ਇਸ ਲਈ ਹਰ ਸਾਲ ਮੁੱਖ ਮੰਤਰੀ ਅਤੇ ਮੰਤਰੀਆਂ ਦੇ ਕਾਫਲੇ ਦੇ ਵਾਹਨਾਂ ਨੂੰ ਬਦਲ ਦਿੱਤਾ ਜਾਂਦਾ ਹੈ। ਗੌਰਤਲਬ ਹੈ ਕਿ ਪੰਜਾਬ ‘ਤੇ ਇਸ ਸਮੇਂ ਵੱਡਾ ਕਰਜ਼ਾ ਹੈ, ਇਸ ਦੇ ਬਾਵਜੂਦ ਖ਼ਜ਼ਾਨੇ ‘ਤੇ ਬੋਝ ਪਾਇਆ ਜਾ ਰਿਹਾ ਹੈ।