ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਐੱਸਸੀ ਭਾਈਚਾਰੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲੈ ਕੇ ਕੀਤੀ ਗਈ ਗਲਤ ਬਿਆਨਬਾਜ਼ੀ ਨੂੰ ਲੈ ਕੇ ਕਾਂਗਰਸ ਦੀ ਅਨੁਸ਼ਾਸਨ ਕਮੇਟੀ ਨੇ ਸੁਨੀਲ ਜਾਖੜ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਜਾਖੜ ਤੋਂ ਇਕ ਹਫਤੇ ਦੇ ਅੰਦਰ ਆਪਣਾ ਜਵਾਬ ਦੇਣ ਲਈ ਕਿਹਾ ਗਿਆ ਹੈ। ਜਾਖੜ ਦੇ ਜਵਾਬ ਤੋਂ ਬਾਅਦ ਹਾਈਕਮਾਨ ਉਨ੍ਹਾਂ ਖਿਲਾਫ ਕਾਰਵਾਈ ਦਾ ਫੈਸਲਾ ਲਵੇਗਾ।
ਕਾਂਗਰਸ ਪਾਰਟੀ ਸੂਤਰਾਂ ਮੁਤਾਬਕ ਚੋਣਾਂ ਦੌਰਾਨ ਅਤੇ ਉਸ ਤੋਂ ਪਹਿਲਾਂ ਦੇ ਸਾਰੇ ਟਵੀਟ, ਬਿਆਨ ਤੇ ਇੰਟਰਵਿਊਜ਼ ਵਿਚ ਜਾਖੜ ਨੇ ਕਾਂਗਰਸ ਖਿਲਾਫ ਜਾਂ ਆਪਣੇ ਨੇਤਾਵਾਂ ਖਿਲਾਫ ਜੋ ਵੀ ਕਿਹਾ ਹੈ, ਉੁਸ ਦਾ ਪੂਰਾ ਰਿਕਾਰਡ ਇਕੱਠਾ ਕੀਤਾ ਗਿਆ ਹੈ। ਅਨੁਸ਼ਾਸਨ ਕਮੇਟੀ ਨੇ ਇਸ ਦੀ ਜਾਂਚ ਵੀ ਕਰਵਾਈ ਸੀ ਕਿ ਜੋ ਸ਼ਿਕਾਇਤਾਂ ਆਈਆਂ ਹਨ, ਉਨ੍ਹਾਂ ਵਿਚ ਕਿੰਨੀ ਸੱਚਾਈ ਹੈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਸਾਬਕਾ ਮੁੱਖ ਮੰਤਰੀ ਚੰਨੀ ਦੀ ਸ਼ਿਕਾਇਤ ਨੂੰ ਵੀ ਹਾਈਕਮਾਨ ਨੇ ਗੰਭੀਰਤਾ ਨਾਲ ਲਿਆ ਸੀ। ਜਾਖੜ ਦੀ ਗਲਤ ਟਿੱਪਣੀ ਕਾਰਨ ਪੰਜਾਬ ਭਰ ਵਿਚ ਐੱਸੀ ਭਾਈਚਾਰਾ ਜਾਖੜ ਖਿਲਾਫ ਧਰਨਾ ਪ੍ਰਦਰਸ਼ਨ ਕਰ ਰਿਹਾ ਹੈ। ਥਾਂ-ਥਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨੋਟਿਸ ਦੇ ਕੇ ਜਾਖੜ ਖਿਲਾਫ ਐੱਸੀ-ਐੱਸਟੀ ਐਕਟ ਵਿਚ ਕੇਸ ਦਰਜ ਕਰਨ ਦੀ ਗੁਹਾਰ ਲਗਾ ਰਿਹਾ ਹੈ। ਪਿਛਲੇ ਦਿਨੀਂ ਚੰਨੀ ਵੀ ਰਾਹੁਲ ਗਾਂਧੀ ਨੂੰ ਮਿਲੇ ਸੀ। ਉਨ੍ਹਾਂ ਨੇ ਲਿਖਤ ਸ਼ਿਕਾਇਤ ਰਾਹੁਲ ਗਾਂਧੀ ਨੂੰ ਦਿੱਤੀ ਸੀ। ਉਨ੍ਹਾਂ ਨੇ ਆਪਣੀ ਸ਼ਿਕਾਇਤ ਵਿਚ ਕਿਹਾ ਸੀਕਿ ਚੋਣਾਂ ਦੌਰਾਨ ਉਨ੍ਹਾਂ ਦੀ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਨਤੀਜਿਆਂ ‘ਤੇ ਉਲਟ ਅਸਰ ਪਿਆ ਹੈ।
ਇਹ ਵੀ ਪੜ੍ਹੋ : ਮੁੱਖ ਮੰਤਰੀ ਭਗਵੰਤ ਮਾਨ ਨੇ 13 ਅਪ੍ਰੈੱਲ ਨੂੰ ਸੱਦੀ ਪੰਜਾਬ ਕੈਬਨਿਟ ਦੀ ਬੈਠਕ
ਪੰਜਾਬ ਕਾਂਗਰਸ ਵਿਚ ਚੱਲ ਰਹੇ ਲੜਾਈ ਝਗੜਿਆਂ ਨੂੰ ਦੇਖਣ ਦੇ ਬਾਅਦ ਹੁਣ ਕਾਂਗਰਸ ਹਾਈਕਮਾਨ ਸਖਤ ਹੋ ਗਈ ਹੈ। ਹਾਈਕਮਾਨ ਹੁਣ ਕਿਸੇ ਵੀ ਤਰ੍ਹਾਂ ਦੀ ਅਨੁਸ਼ਾਸਨਹੀਣਤਾ ਨੂੰ ਬਰਦਾਸ਼ਤ ਕਰਨ ਦੇ ਮੂਡ ਵਿਚ ਨਹੀਂ ਹੈ। ਹੁਣ ਦਿੱਲੀ ਵਿਚ ਬੈਠੇ ਨੇਤਾਵਾਂ ਨੂੰ ਵੀ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਵਿਚ ਕਾਂਗਰਸ ਦੀ ਹਾਰ ਦਾ ਸਭ ਤੋਂ ਵੱਡਾ ਕਾਰਨ ਇਕਜੁੱਟਤਾ ਦੀ ਕਮੀ, ਆਪਸੀ ਖਿਚੋਤਾਣਾ, ਇੱਕ ਦੂਜੇ ਨੂੰ ਹੇਠਾਂ ਡਿਗਾਉਣ ਦੀ ਨੀਤੀ ਰਹੀ ਹੈ। ਭਵਿੱਖ ਵਿਚ ਹੁਣ ਪਾਰਟੀ ਕਲੇਸ਼ ਪੈਦਾ ਕਰਨ ਵਾਲੇ ਨੇਤਾਵਾਂ ਨੂੰ ਬਾਹਰ ਦਾ ਰਸਤਾ ਦਿਖਾਏਗੀ।