ਇਸੁਦਾਨ ਗੜਵੀ ਗੁਜਰਾਤ ਵਿਚ ਆਮ ਆਦਮੀ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਹੋਣਗੇ। ਅਰਵਿੰਦ ਕੇਜਰੀਵਾਲ ਨੇ ਸੀਐੱਮ ਫੇਸ ਲਈ ਉਨ੍ਹਾਂ ਦੇ ਨਾਂ ਦਾ ਐਲਾਨ ਕੀਤਾ ਹੈ।
ਗੁਜਰਾਤ ਵਿਚ ਆਮ ਆਦਮੀ ਪਾਰਟੀ ਦੇ ਸੀਐੱਮ ਉਮੀਦਵਾਰ ਦੇ ਚਿਹਰੇ ਲਈ ਗੋਪਾਲ ਇਟਾਲੀਆ,, ਅਲਪੇਸ਼ ਕਥੇਰੀਆ, ਕਾਂਗਰਸ ਛੱਡ ਕੇ ਆਮ ਆਦਮੀ ਪਾਰਚੀ ਵਿਚ ਸ਼ਾਮਲ ਹੋਏ ਇੰਦਰਨੀਲ ਰਾਜਗੁਰੂ, ਮਨੋਜ ਸੁਰਥੀਆ ਦਾ ਨਾਂ ਚੱਲ ਰਿਹਾ ਸੀ ਪਰ ਕੇਜੀਵਾਲ ਨੇ ਜਨਤਾ ਵੱਲੋਂ ਮੰਗੀ ਗਈ ਰਾਏ ਦੇ ਆਧਾਰ ‘ਤੇ ਸਾਬਕਾ ਪੱਤਰਕਾਰ ਇਸੁਦਾਨ ਗੜਵੀ ਦੇ ਨਾਂ ਦਾ ਐਲਾਨ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -:
“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “
ਇਸੁਦਾਨ ਗੜਵੀ ਆਮ ਆਦਮੀ ਪਾਰਟੀ ਦੇ ਨੈਸ਼ਨਲ ਜੁਆਇੰਟ ਜਨਰਲ ਸੈਕ੍ਰੇਟਰੀ ਹਨ। ‘ਆਪ’ ਸੁਪਰੀਮੋ ਕੇਜਰੀਵਾਲ ਨੇ ਦੱਸਿਆ ਕਿ ਗੁਜਰਾਤ ਦੀ 16 ਲੱਖ 48 ਹਜ਼ਾਰ 500 ਲੋਕਾਂ ਤੋਂ ਰਾਏ ਲਈ। ਗੁਜਰਾਤ ਦੇ 16 ਲੱਖ ਤੋਂ ਵੱਧ ਲੋਕਾਂ ਦੀ ਰਾਏ ਦੇ ਆਧਾਰ ‘ਤੇ ਉਨ੍ਹਾਂ ਨੇ ਫੈਸਲਾ ਲਿਆ ਹੈ। ਇਥੋਂ ਦੀ ਜਨਤਾ ਨੇ ਇਸੁਦਾਨ ਗੜਵੀ ਨੂੰ ਚੁਣਿਆ ਹੈ। ਇਸ ਲਈ ਪਾਰਟੀ ਦਾ ਸੀਐੱਮ ਫੇਸ ਉਹੀ ਹੋਣਗੇ। ਉਨ੍ਹਾਂ ਕਿਹਾ ਕਿ ਗੁਜਰਾਤ ਬਦਲਾਅ ਵੱਲ ਵਧ ਰਿਹਾ ਹੈ। ‘ਆਪ’ ਨਵਾਂ ਇੰਜਣ ਹੈ, ਨਵੀਂ ਉਮੀਦ ਹੈ।