ਆਈਟੈੱਲ ਨੇ ਭਾਰਤ ਵਿਚ ਆਪਣੀ ਨਵੀਂ ਸਮਾਰਟਵਾਚ itel Ultra 2 ਨੂੰ ਲਾਂਚ ਕੀਤਾ ਹੈ। itel Ultra 2 ਦੇ ਨਾਲ ਲੰਬੀ ਬੈਟਰੀ ਲਾਈਫ ਦਿੱਤੀ ਗਈ ਹੈ। itel Ultra 2 ਵਿਚ 600mAh ਦੀ ਬੈਟਰੀ ਦਿੱਤੀ ਗਈ ਹੈ ਜਿਸ ਨੂੰ ਲੈ ਕੇ 30 ਦਿਨਾਂ ਦੇ ਸਟੈਂਡਬਾਏ ਦਾ ਦਾਅਵਾ ਹੈ।
itel Ultra 2 ਵਿਚ 2.0 ਇੰਚ ਦੀ IPS ਡਿਸਪਲੇਅ ਹੈ ਜੋ ਕਿ ਕਲਰ ਡਿਸਪਲੇਅ ਹੈ। itel ultra 2 ਦੀ ਕੀਮਤ 2099 ਰੁਪਏ ਰੱਖੀ ਗਈ ਹੈ ਤੇ ਇਸ ਦੀ ਵਿਕਰੀ ਸ਼ੁਰੂ ਹੋ ਗਈ ਹੈ। ਵਾਚ ਨੂੰ 1 ਸਾਲ ਦੀ ਗਾਰੰਟੀ ਨਾਲ ਖਰੀਦਿਆ ਜਾ ਸਕਦਾ ਹੈ।
itel Ultra-2 ਵਿਚ ਬਲੂਟੁੱਥ ਕਾਲਿੰਗ ਵੀ ਦਿੱਤੀ ਗਈ ਹੈ ਤੇ ਇਸ ਲਈ ਮਾਈਕ੍ਰੋਫੋਨ ਤੇ ਸਪੀਕਰ ਵੀ ਹੈ। ਬੇਹਤਰ ਕਾਲਿੰਗ ਐਕਸਪੀਰੀਅੰਸ ਲਈ ਵਾਚ ਵਿਚ ਡਾਇਲਪੈਡ ਵੀ ਦਿੱਤਾ ਗਿਆ ਹੈ। ਹੈਲਥ ਫੀਚਰਸ ਦੀ ਗੱਲ ਕਰੀਏ ਤਾਂ ਇਸ ਵਿਚ 24/7 ਹਾਰਟ ਮਾਨੀਟਰਿੰਗ ਹੈ।ਇਸ ਤੋਂ ਇਲਾਵਾ SpO2 ਸੈਂਸਰ, ਸਲੀਪ ਮਾਨਿਟਰ ਤੇ 100 ਸਪੋਰਟਸ ਮੋਡ ਹਨ। ਇਸ ਵਿਚ 100+ ਵਾਚ ਫੇਸੇਜ ਹਨ। ਇਸ ਵਿਚ ਅਲਟਰਾ ਪਾਵਰ ਸੇਵਿੰਗ ਮੋਡ ਵੀ ਹੈ।
ਇਹ ਵੀ ਪੜ੍ਹੋ : ਫਿਰੋਜ਼ਪੁਰ : BSF ਤੇ ਆਰਮੀ ਨੂੰ ਮਿਲੀ ਕਾਮਯਾਬੀ, ਸਰਚ ਆਪ੍ਰੇਸ਼ਨ ਤਹਿਤ 4 ਪੈਕੇਟ ਹੈਰੋਇਨ ਦੇ ਕੀਤੇ ਬਰਾਮਦ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪਿਛਲੇ ਸਾਲ ਆਈਟੈੱਲ ਨੇ itel 1ES ਨੂੰ ਲਾਂਚ ਕੀਤਾ ਸੀ ਜੋ ਕਿ ਕੰਪਨੀ ਦੀ ਪਹਿਲੀ ਸਮਾਰਟਵਾਚ ਹੈ। ਇਸ ਵਿਚ ਸਾਰੇ ਹੈਲਥ ਫੀਚਰਸ ਮਿਲਣਗੇ। ਇਸ ਵਾਚ ਨੂੰ ਵਾਟਰ ਰੈਸਿਸਟੈਂਟ ਲਈ IP68 ਦੀ ਰੇਟਿੰਗ ਮਿਲੀ ਹੈ। itel 1ES ਦੀ ਕੀਮਤ 1999 ਰੁਪਏ ਹੈ।
ਵੀਡੀਓ ਲਈ ਕਲਿੱਕ ਕਰੋ -: