ਦਿੱਲੀ ਦੀ ਤਿਹਾੜ ਜੇਲ੍ਹ ਅੰਦਰ ਬੰਦ ਜਗਤਾਰ ਸਿੰਘ ਜੱਗੀ ਜੋਹਲ, ਰਮਨਦੀਪ ਸਿੰਘ ਬੱਗਾ, ਹਰਦੀਪ ਸਿੰਘ ਸ਼ੇਰਾ ਨੂੰ ਅੱਜ ਵੀਡੀਓ ਕਾਨਫਰੰਸ ਰਾਹੀਂ ਦਿੱਲੀ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਇਨ੍ਹਾਂ ਸਾਰੇ ਦੋਸ਼ੀਆਂ ਨੂੰ ਜੱਜ ਪ੍ਰਵੀਨ ਕੁਮਾਰ ਦੇ ਸਾਹਮਣੇ ਪੇਸ਼ ਕੀਤਾ ਗਿਆ। NIA ਨੇ ਜੱਜ ਨੂੰ ਦੱਸਿਆ ਕਿ ਇਨ੍ਹਾਂ ਸਾਰਿਆਂ ਵਿਰੁੱਧ ਜਿਹੜੇ 2 ਕੇਸ ਮੋਹਾਲੀ ਵਿਚ ਚੱਲ ਰਹੇ ਹਨ ਉਨ੍ਹਾਂ ਨੂੰ ਵੀ ਦਿੱਲੀ ਦੀ ਅਦਾਲਤ ਵਿਚ ਹੀ ਚਲਾਇਆ ਜਾਣਾ ਚਾਹੀਦਾ ਹੈ ਤੇ ਸਾਰੇ ਕੇਸਾਂ ਦੀ ਸੁਣਵਾਈ ਦਿੱਲੀ ਅਦਾਲਤ ਵਿਚ ਕੀਤੀ ਜਾਣੀ ਚਾਹੀਦੀ ਹੈ, ਜਿਸ ਦੀ ਅਪੀਲ ਸੁਪਰੀਮ ਕੋਰਟ ਵਿਚ ਲਗਾਈ ਹੋਈ ਹੈ। ਇਸ ਮਾਮਲੇ ‘ਤੇ ਸੁਣਵਾਈ 18 ਅਕਤੂਬਰ ਨੂੰ ਹੋਣੀ ਹੈ। ਸਿੰਘਾਂ ਵੱਲੋਂ ਪੇਸ਼ ਹੋਏ ਵਕੀਲਾਂ ਨੇ ਦਲੀਲ ਦਿੱਤੀ ਕਿ ਇਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਤੇ ਇਸ ਮਾਮਲੇ ਵਿਚ ਸੁਪਰੀਮ ਕੋਰਟ ਅੰਦਰ ਇੱਕ ਵੀ ਸੁਣਵਾਈ ਨਹੀਂ ਹੋਈ ਹੈ ਤੇ ਜੱਜ ਪ੍ਰਵੀਨ ਕੁਮਾਰ ਨੇ NIA ਨੂੰ ਹੋਰ ਸਮਾਂ ਦਿੰਦੇ ਹੋਏ ਅਗਲੀ ਸੁਣਵਾਈ 10, 11, 12 ਤੇ 13 ਜਨਵਰੀ ਨੂੰ ਪਾ ਦਿੱਤੀ।
ਇਹ ਵੀ ਪੜ੍ਹੋ : Breaking : ‘ਆਪ’ ਆਗੂ ਸੇਵਾ ਸਿੰਘ ਸੇਖਵਾਂ ਦਾ ਹੋਇਆ ਦੇਹਾਂਤ
ਅਦਾਲਤ ਨੇ ਐਨ ਆਈ ਏ ਨੂੰ ਕਿਹਾ ਕਿ ਜ਼ੇਕਰ ਅਗਲੀ ਤਰੀਕ ਤਕ ਮੋਹਾਲੀ ਚਲਦੇ ਦੋ ਕੇਸ ਦਿੱਲੀ ਵਿਚ ਟਰਾਂਸਫਰ ਹੋ ਗਏ ਤਾਂ ਚਲ ਰਹੇ 6 ਕੇਸਾਂ ਨਾਲ ਉਨ੍ਹਾਂ ਕੇਸਾਂ ਦੀ ਵੀ ਸੁਣਵਾਈ ਹੋਵੇਗੀ ਜ਼ੇਕਰ ਕਿਸੇ ਵਜ੍ਹਾ ਕਰਕੇ ਕੇਸ ਨਹੀਂ ਬਦਲੀ ਹੋ ਪਾਂਦੇ ਤਾਂ ਚਲ ਰਹੇ 6 ਕੇਸਾਂ ਦੀ ਸੁਣਵਾਈ ਕੀਤੀ ਜਾਏਗੀ । ਅਗਲੀਆਂ ਤਰੀਕਾਂ ਪੈਣ ਕਰਕੇ ਚੱਲ ਰਹੇ 6 ਮਾਮਲਿਆਂ ਦੀ ਸੁਣਵਾਈ ਲਈ 7 ਤੇ 8 ਅਕਤਬੂਰ ਦੀ ਬਜਾਏ ਅਗਲੀਆਂ ਤਰੀਕਾਂ ਨੂੰ ਹੋਵੇਗੀ। ਜੱਗੀ ਜੋਹਲ ਜੋ ਕਿ ਬ੍ਰਿਟਿਸ਼ ਨਾਗਰਿਕ ਹੈ ਆਪਣਾ ਵਿਆਹ ਕਰਵਾਉਣ ਹਿੰਦੁਸਤਾਨ ਆਇਆ ਸੀ ਤੇ ਉਸਨੂੰ ਪੰਜਾਬ ਪੁਲਿਸ ਵਲੋਂ ਬਜ਼ਾਰ ਅੰਦਰੋ ਫੜ ਕੇ ਸੀਰੀਅਲ ਕਤਲ ਮਾਮਲਿਆਂ ਨਾਲ ਜੋੜ ਕੇ ਬੰਦ ਕਰ ਦਿਤਾ ਗਿਆ ਸੀ ਤੇ ਹਾਲੇ ਤਕ ਕਿਸੇ ਵੀ ਕੇਸ ਅੰਦਰ ਉਸ ਦੇ ਖਿਲਾਫ ਕੋਈ ਵੀ ਸਬੂਤ ਪੇਸ਼ ਨਹੀਂ ਕੀਤਾ ਜਾ ਸਕਿਆ ਹੈ ।