ਮੂਸੇਵਾਲਾ ਕਤਲਕਾਂਡ ਦੇ ਮੁੱਖ ਦੋਸ਼ੀ ਜੱਗੂ ਭਗਵਾਨਪੁਰੀਆ ਨੂੰ ਅੰਮ੍ਰਿਤਸਰ ਡਿਸਟ੍ਰਿਕਟ ਕੋਰਟ ਵਿਚ ਪੇਸ਼ ਕੀਤਾ ਗਿਆ। ਕੋਰਟ ਵਿਚ ਸੁਣਵਾਈ ਦੇ ਬਾਅਦ ਗੈਂਗਸਟਰ ਜੱਗੂ ਨੂੰ 7 ਦਿਨਾਂ ਲਈ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਦੇ ਸਪੁਰਦ ਕਰ ਦਿੱਤਾ ਗਿਆ ਹੈ। ਹੁਣ ਅਗਲੇ 7 ਦਿਨ ਪੁਲਿਸ ਜੱਗੂ ਤੋਂ ਇਕ ਨਸ਼ਾ ਤਸਕਰੀ ਮਾਮਲੇ ਵਿਚ ਪੁੱਛਗਿਛ ਕਰੇਗੀ।
SSOC ਨੇ ਕੁਝ ਦਿਨ ਪਹਿਲਾਂ 17 ਮਈ ਨੂੰ ਜੱਗੂ ਦੇ ਦੋ ਸਾਥੀ ਤਰਨਤਾਰਨ ਦੇ ਪਲਾਸੋਰ ਵਿਚ ਰਹਿਣ ਵਾਲੇ ਰੋਬਿਨ ਸਿੰਘ ਤੇ ਝੰਡਾ ਕਲਾਂ ਸਰਦੂਲਗੜ੍ਹ ਮਾਨਸਾ ਦੇ ਰਹਿਣ ਵਾਲਾ ਹਰਪਾਲ ਸਿੰਘ ਨੂੰ ਨਸ਼ੀਲੇ ਪਦਾਰਥਾਂ ਤੇ ਡਰੱਗ ਮਨੀ ਨਾਲ ਗ੍ਰਿਫਤਾਰ ਕੀਤਾ ਸੀ। ਮੁਲਜ਼ਮਾਂ ਤੋਂ ਫਾਰਚੂਨਲ ਕਾਰ ਵੀ ਜ਼ਬਤ ਕੀਤੀ ਗਈ ਸੀ। ਮੁਲਜ਼ਮ ਇਥੇ ਹੈਰੋਇਨ ਦੀ ਡੀਲ ਕਰਨ ਲਈ ਪਹੁੰਚੇ ਸਨ। ਟੀਮ ਨੇ ਸੂਚਨਾ ਦੇ ਆਧਾਰ ‘ਤੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਫੜ ਲਿਆ।
SSOC ਦੀ ਟੀਮ ਨੇ ਜਦੋਂ ਹਰਪਾਲ ਤੇ ਰੋਬਿਨ ਤੋਂ ਪੁੱਛਗਿਛ ਸ਼ੁਰੂ ਕੀਤੀ ਤਾਂ ਉਸ ਵਿਚ ਜੱਗੂ ਦਾ ਨਾਂ ਸਾਹਮਣੇ ਆਇਆ। ਮਿਲੀ ਜਾਣਕਾਰੀ ਮੁਤਾਬਕ ਦੋਵੇਂ ਹੀ ਮੁਲਜ਼ਮ ਜੱਗੂ ਲਈ ਕੰਮ ਕਰਦੇ ਸਨ ਤੇ ਉਸੇ ਦੇ ਇਸ਼ਾਰੇ ‘ਤੇ ਡਲਿਵਰੀ ਤੇ ਪੈਸਿਆਂ ਦੀ ਕਲੈਕਸ਼ਨ ਕਰਦੇ ਸਨ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਨੇ 9 DC’s ਦੇ ਟ੍ਰੇਨਿੰਗ ‘ਤੇ ਜਾਣ ਤੋਂ ਬਾਅਦ ਉਨ੍ਹਾਂ ਦੀ ਥਾਂ ‘ਤੇ IAS ਅਧਿਕਾਰੀਆਂ ਨੂੰ ਦਿੱਤਾ ਵਾਧੂ ਚਾਰਜ
ਜੱਗੂ ਨੂੰ ਕੋਰਟ ਵਿਚ ਪੇਸ਼ ਕਰਕੇ 14 ਦਿਨ ਦੇ ਰਿਮਾਂਡ ਦੀ ਮੰਗ ਕੀਤੀਸੀ ਪਰ ਜੱਗੂ ਨੂੰ 29 ਮਈ ਤੱਕ ਪੁਲਿਸ ਰਿਮਾਂਡ ਵਿਚ ਰੱਖਿਆ ਗਿਆ ਹੈ। ਇਸ ਦੌਰਾਨ ਜੱਗੂ ਤੋਂ ਇਸ ਮਾਮਲੇ ਵਿਚ ਪੁੱਛਗਿਛ ਤੋਂ ਇਲਾਵਾ ਫਿਰੌਤੀ ਮਾਮਲਿਆਂ ਵਿਚ ਵੀ ਪੁੱਛਗਿਛ ਕੀਤੀ ਜਾਵੇਗੀ।
ਵੀਡੀਓ ਲਈ ਕਲਿੱਕ ਕਰੋ -: