ਜਗਰਾਓਂ ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਡਰੱਗ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ। ਪਹਿਲੇ ਮਾਮਲੇ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਮਾਨ ਸਿੰਘ ਵਾਸੀ ਬਾਬਾ ਗੋਦੜੀ ਪੀਰ ਕਾਲੋਨੀ ਸ਼ਾਹਕੋਟ ਜਲੰਧਰ ਜੋ ਕਿ ਬਾਹਰੀ ਸੂਬਿਆਂ ਤੋਂ ਅਫੀਮ ਲਿਆ ਕੇ ਵੇਚਣ ਦਾ ਕਾਰੋਬਾਰ ਕਰਦਾ ਹੈ।
ਸੂਚਨਾ ਸੀ ਕਿ ਮਾਨ ਸਿੰਘ ਆਪਣੀ ਕਾਰ ਸਵਿਫਟ ਵਿਚ ਸਵਾਰ ਹੋ ਕੇ ਗਾਹਕਾਂ ਨੂੰ ਅਫੀਮ ਦੀ ਸਪਲਾਈ ਦੇਣ ਲਈ ਸਿੱਧਵਾਂ ਬੇਟ ਏਰੀਆ ਤੋਂ ਸ਼ਹਿਰ ਜਗਰਾਓਂ ਵੱਲ ਆ ਰਿਹਾ ਹੈ। ਜੇਕਰ ਸਮੇਂ ਰਹਿੰਦੇ ਚੈਕਿੰਗ ਕੀਤੀ ਜਾਵੇ ਤਾਂ ਮੁਲਜ਼ਮ ਤੋਂ ਅਫੀਮ ਬਰਾਮਦ ਹੋ ਸਕਦੀ ਹੈ। ਪੁਲਿਸ ਅਧਿਕਾਰੀਆਂ ਨੇ ਜਗਰਾਓਂ ਤੋਂ ਸਿੱਧਵਾਂ ਬੇਟ ਨੂੰ ਜਾਂਦੀ ਸੜਕ ‘ਤੇ ਪੁਲ ਸੇਮ ਨਾਲਾ ਜਗਰਾਓਂ ਨੇੜੇ ਟਰੱਕ ਯੂਨੀਅਨ ਕੋਲ ਨਾਕਾਬੰਦੀ ਕਰਕੇ ਮਾਨ ਸਿੰਘ ਨੂੰ ਅਫੀਮ ਸਣੇ ਕਾਬੂ ਕਰ ਲਿਆ।
ਮੁਲਜ਼ਮਾਂ ਤੋਂ ਪੁਲਿਸ ਨੇ 1 ਕਿਲੋ ਅਫੀਮ ਬਰਾਮਦ ਕੀਤੀ। ਮੁਲਜ਼ਮ ਨੇ ਪੁਲਿਸ ਨੂੰ ਦੱਸਿਆ ਕਿ ਉਹ ਰਾਂਚੀ ਤੋਂ ਅਫੀਮ ਲਿਆ ਕੇ ਹੋਰ ਸ਼ਹਿਰਾਂ ਵਿਚ ਸਪਲਾਈ ਕਰਦਾ ਹੈ। ਦੂਜੇ ਮਾਮਲੇ ਵਿਚ ਐੱਸਐੱਸਪੀ ਨਵਨੀਤ ਸਿੰਘ ਬੈਂਸ ਨੇ ਕਿਹਾ ਕਿ ਮੁਲਜ਼ਮ ਗੁਰਜੀਤ ਸਿੰਘ ਉਰਫ ਗੀਤੀ ਵਾਸੀ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਨੂੰ 5 ਕਿਲੋ ਅਫੀਮ ਸਣੇ ਗ੍ਰਿਫਤਾਰ ਕੀਤਾ ਹੈ।
ਇਹ ਵੀ ਪੜ੍ਹੋ : ਜਲੰਧਰ ਜ਼ਿਮਨੀ ਚੋਣ : ਕਾਂਗਰਸ ਨੇ ਸਵ. ਸੰਤੋਖ ਚੌਧਰੀ ਦੀ ਪਤਨੀ ਕਰਮਜੀਤ ਕੌਰ ਨੂੰ ਐਲਾਨਿਆ ਉਮੀਦਵਾਰ
ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਗੁਰਜੀਤ ਸਿੰਘ ਉਰਫ ਗੀਤੀ ਪਿੰਡ ਵੰਡਾਲਾ ਨੇ ਬੰਬ ਥਾਣਾ ਜੀਰਾ ਜੋ ਕਿ ਅਸਮ ਸਾਈਡ ਤੋਂ ਟਰਾਲਾ ਲੈ ਕੇ ਆ ਰਿਹਾ ਹੈ। ਮੁਲਜ਼ਮ ਗੀਤੀ ਅਸਮ ਤੋਂ ਭਾਰੀ ਮਾਤਰਾ ਵਿਚ ਅਫੀਮ ਲਿਆ ਰਿਹਾ ਹੈ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੁਲਜ਼ਮ ਨੂੰ ਜੀਟੀ ਰੋਡ ‘ਤੇ ਰੋਕ ਲਿਆ ਤੇ ਉਸ ਕੋਲੋਂ 5 ਕਿਲੋ ਅਫੀਮ ਬਰਾਮਦ ਹੋਈ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮੁਲਜ਼ਮਾਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ‘ਤੇ ਲਿਆ ਜਾਵੇਗਾ।
ਵੀਡੀਓ ਲਈ ਕਲਿੱਕ ਕਰੋ -: