ਗੈਂਗਸਟਰ ਜਗਰੂਪ ਰੂਪਾ ਦਾ ਬੀਤੀ ਦੇਰ ਰਾਤ ਢਾਈ ਵਜੇ ਤਰਨਤਾਰਨ ਦੇ ਪਿੰਡ ਜੌੜਾ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਸਸਕਾਰ ਕਰ ਦਿੱਤਾ ਗਿਆ। ਜਗਰੂਪ ਰੂਪਾ ਮੂਸੇਵਾਲਾ ਕਤਲਕਾਂਡ ਦਾ ਮੁੱਖ ਦੋਸ਼ੀ ਸੀ ਜਿਸ ਕਾਰਨ ਉਹ ਪੰਜਾਬ ਪੁਲਿਸ ਦੀ ਰਾਡਾਰ ਤੇ ਸੀ ਤੇ ਕਾਫੀ ਦੇਰ ਤੋਂ ਉਸ ਦੀ ਭਾਲ ਕੀਤੀ ਜਾ ਰਹੀ ਸੀ।
ਅੰਮ੍ਰਿਤਸਰ ਦੇ ਪਿੰਡ ਭਕਨਾ ਵਿਖੇ ਸ਼ਾਰਪ ਸ਼ੂਟਰ ਮਨੂ ਕੁੱਸਾ ਤੇ ਜਗਰੂਰ ਰੂਪਾ ਦਾ ਬੁੱਧਵਾਰ ਐਨਕਾਊਂਟਰ ਕਰ ਦਿੱਤਾ ਗਿਆ। ਵੀਰਵਾਰ ਨੂੰ ਦੋਵਾਂ ਮ੍ਰਿਤਕ ਦੇਹਾਂ ਦਾ ਪੋਸਟਮਾਟਰਮ ਕੀਤਾ ਗਿਆ ਤੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਭਾਰੀ ਸੁਰੱਖਿਆ ਹੇਠ ਬੀਤੀ ਰਾਤ ਲਗਭਗ ਢਾਈ ਵਜੇ ਜਗਰੂਪ ਰੂਪਾ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ।
ਜਗਰੂਪ ਰੂਪਾ ਦੇ ਪਿਤਾ ਨੇ ਦੱਸਿਆ ਕਿ ਉਹ ਗਲਤ ਸੰਗਤ ਵਿਚ ਪੈ ਗਿਆ ਸੀ ਜਿਸ ਕਰਕੇ ਪਰਿਵਾਰ ਵੱਲੋਂ ਉਸ ਨੂੰ 2017 ਵਿਚ ਬੇਦਖਲ ਕਰ ਦਿਤਾ ਗਿਆ ਸੀ ਤੇ ਪਿਛਲੇ ਲਗਭਗ ਢਾਈ ਸਾਲਾਂ ਤੋਂ ਉਹ ਘਰ ਨਹੀਂ ਆਇਆ ਸੀ ਤੇ ਨਾ ਹੀ ਉਸ ਦਾ ਪਰਿਵਾਰ ਵਾਲਿਆਂ ਨਾਲ ਕੋਈ ਸੰਪਰਕ ਹੋਇਆ ਸੀ।
ਵੀਡੀਓ ਲਈ ਕਲਿੱਕ ਕਰੋ -: