ਜਗਤਾਰ ਸਿੰਘ ਹਵਾਰਾ ਨੂੰ ਅੱਜ ਦਿੱਲੀ ਦੀ ਤਿਹਾੜ ਜੇਲ੍ਹ ਤੋਂ ਨਹੀਂ ਲਿਆਂਦਾ ਗਿਆ। ਸੂਤਰਾਂ ਮੁਤਾਬਕ ਚੰਡੀਗੜ੍ਹ ਕੋਰਟ ਨੂੰ ਤਿਹਾੜ ਜੇਲ੍ਹ ਤੋਂ ਇਕ ਚਿੱਠੀ ਭੇਜੀ ਗਈ ਹੈ। ਇਸ ਵਿਚ ਦੱਸਿਆ ਗਿਆ ਹੈ ਕਿ ਸੁਰੱਖਿਆ ਕਾਰਨਾਂ ਤੋਂ ਹਵਾਰਾ ਨੂੰ ਪੇਸ਼ ਨਹੀਂ ਕੀਤਾ ਜਾ ਸਕਦਾ।
ਮੋਹਾਲੀ ਕੋਰਟ ਵਿਚ ਹਵਾਲਾ ਖਿਲਾਫ ਪੈਂਡਿੰਕ ਕੇਸ ਵਿਚ ਸੁਣਵਾਈ ਹੈ। ਚੰਡੀਗੜ੍ਹ ਵਿਚ ਸਾਲ 2005 ਵਿਚ ਦਰਜ ਇਕ ਕੇਸ ਵਿਚ ਐਡੀਸ਼ਨਲ ਸੈਸ਼ਨ ਜੱਜ ਦੀ ਕੋਰਟ ਨੇ ਹਵਾਰਾ ਨੂੰ ਪੇਸ਼ ਕਰਨ ਦੇ ਹੁਕਮ ਦਿੱਤੇ ਸਨ।
ਹਵਾਰਾ ਇਸ ਸਮੇਂ ਦਿੱਲੀ ਦੀ ਤਿਹਾੜ ਜੇਲ੍ਹ ਵਿਚ ਬੰਦ ਹੈ। ਲੰਬੇ ਸਮੇਂ ਤੋਂ ਉਸ ਨੂੰ ਸੁਰੱਖਿਆ ਕਾਰਨਾਂ ਕਰਕੇ ਤਿਹਾੜ ਜੇਲ੍ਹ ਵਿਚ ਰੱਖਿਆ ਗਿਆ ਹੈ। 2004 ਵਿਚ ਉਹ ਆਪਣੇ ਸਾਥੀਆਂ ਜਗਤਾਰ ਸਿੰਘ ਤਾਰਾ, ਪਰਮਜੀਤ ਸਿੰਘ ਭਿਓਰਾ ਤੇ ਇਕ ਕਤਲ ਮਾਮਲੇ ਵਿਚ ਦੋਸ਼ੀ ਦੇਵੀ ਸਿੰਘ ਨਾਲ ਬੁੜੈਲ ਜੇਲ੍ਹ ਵਿਚ 104 ਫੁੱਟ ਡੂੰਘੀ ਸੁਰੰਗ ਬਣਾ ਕੇ ਫਰਾਰ ਹੋ ਗਿਆ ਸੀ। ਦੇਵੀ ਸਿੰਘ ਨੂੰ ਛੱਡ ਕੇ ਤਿੰਨਾਂ ਨੂੰ ਫੜ ਲਿਆ ਗਿਆ ਸੀ।
ਆਪਣੇ ਹੁਕਮਾਂ ਵਿਚ ਏਡੀਜੇ ਦੀ ਕੋਰਟ ਨੇ ਜੇਲ੍ਹ ਅਥਾਰਟੀ ਨੂੰ ਕਿਹਾ ਸੀ ਕਿ ਜੇਕਰ ਹਵਾਰਾ ਖਿਲਾਫ ਦਿੱਲੀ ਦੀਆਂ ਅਦਾਲਤਾਂ ਵਿਚ ਕੋਈ ਕੇਸ ਪੈਂਡਿੰਗ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਸ਼ਿਫਟ ਕੀਤਾ ਜਾਵੇ। ਚੰਡੀਗੜ੍ਹ ਵਿਚ ਉਸ ਖਿਲਾਫ ਪੈਂਡਿੰਗ ਕੇਸਾਂ ਦੀ ਸਹੀ ਤਰੀਕੇ ਨਾਲ ਸੁਣਵਾਈ ਹੋ ਸਕੇਗੀ।
ਇਹ ਵੀ ਪੜ੍ਹੋ : ਸੁਰਜੀਤ ਜਿਆਣੀ ਦਾ ਵੱਡਾ ਬਿਆਨ-‘ਪੰਜਾਬ ‘ਚ ਸਰਕਾਰੀ ਜ਼ਮੀਨਾਂ ‘ਤੇ ਹੋਵੇ ਪੋਸਤ ਅਤੇ ਅਫੀਮ ਦੀ ਖੇਤੀ ਤਾਂ ਹੀ ਰੁਕ ਸਕਦੈ ਨਸ਼ਾ’
ਦੱਸ ਦੇਈਏ ਕਿ ਸਾਲ 2005 ਦੇ ਸਬੰਧਤ ਕੇਸ ਵਿਚ ਸੁਣਵਾਈ ਦੌਰਾਨ ਹਵਾਰਾ ਨੂੰ ਨਾ ਤਾਂ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ ਕੀਤਾ ਜਾ ਸਕਿਆ ਸੀ ਤੇ ਨਾ ਹੀ ਨਿੱਜੀ ਤੌਰ ‘ਤੇ ਉਸ ਦੀ ਪੇਸ਼ੀ ਹੋਈ ਸੀ। ਕੋਰਟ ਨੇ ਕਿਹਾ ਸੀ ਕਿ ਮਾਮਲੇ ਵਿਚ ਦੋਸ਼ ਤੈਅ ਨੂੰ ਲੈ ਕੇ ਬਹਿਸ ਹੋਣੀ ਹੈ। ਅਜਿਹੇ ਵਿਚ ਦੋਸ਼ੀ ਦਾ ਪੇਸ਼ ਹੋਣਾ ਜ਼ਰੂਰੀ ਹੈ। ਇਸ ਲਈ ਬੀਤੇ ਦਿਨੀਂ ਸਬੰਧਤ ਜੇਲ੍ਹ ਅਥਾਰਟੀ ਨੂੰ ਹਵਾਰਾ ਨੂੰ ਪੇਸ਼ ਕਤੇ ਜਾਣ ਲਈ ਹੁਕਮ ਦਿਤੇ ਗਏ ਸਨ ਤੇ ਜੇਲ੍ਹ ਅਥਾਰਟੀ ਨੂੰ ਕਿਹਾ ਗਿਆ ਹੈ ਕਿ ਜੇਕਰ ਦਿੱਲੀ ਵਿਚ ਉਸ ਖਿਲਾਫ ਕੋਈ ਪੈਂਡਿੰਗ ਕੇਸ ਨਹੀਂ ਹੈ ਤਾਂ ਉਸ ਨੂੰ ਚੰਡੀਗੜ੍ਹ ਜੇਲ੍ਹ ਵਿਚ ਸ਼ਿਫਟ ਕੀਤਾ ਜਾ ਸਕਦਾ ਹੈ।
ਵੀਡੀਓ ਲਈ ਕਲਿੱਕ ਕਰੋ -: