ਏਸ਼ੀਅਨ ਕ੍ਰਿਕਟ ਕੌਂਸਲ ਦੇ ਚੇਅਰਮੈਨ ਦੇ BCCI ਦੇ ਸਕੱਤਰ ਜੈਸ਼ਾਹ ਨੇ ਏਸ਼ੀਆ ਕੱਪ ਨੂੰ ਲੈ ਕੇ ਵੱਡਾ ਅਪਡੇਟ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਇਸ ਲਈ ਟੂਰਨਾਮੈਂਟ ਨੂੰ ਪਾਕਿਸਤਾਨ ਤੋਂ ਬਾਹਰ ਕਿਸੇ ਹੋਰ ਦੇਸ਼ ਵਿਚ ਸ਼ਿਫਟ ਕਰ ਦਿੱਤਾ ਜਾਵੇਗਾ।
ਏਸ਼ੀਆ ਕੱਪ ਦੀ ਮੇਜ਼ਬਾਨੀ ਪਾਕਿਸਤਾਨ ਨੂੰ ਮਿਲੀ ਸੀ। ਉਸ ਨੂੰ ਉਮੀਦ ਸੀ ਕਿ ਇਸ ਟੂਰਨਾਮੈਂਟ ਜ਼ਰੀਏ ਉਹ ਦੁਨੀਆ ਦੀ ਸਭ ਤੋਂ ਲੋਕਪ੍ਰਿਯ ਟੀਮ ਇੰਡੀਆ ਨੂੰ ਆਪਣੇ ਘਰ ਵਿਚ 15 ਸਾਲ ਹੋਸਟ ਕਰ ਸਕੇਗਾ। ਇਸ ਵਿਚ ਪਾਕਿਸਤਾਨ ਕ੍ਰਿਕਟ ਬੋਰਡ ਮਾਲਾਮਾਲ ਬਣਦਾ ਅਤੇ ਉਸ ਦੇ ਦੇਸ਼ ਉਪਰ ਡੇਂਜਰਸ ਹੋਣ ਦਾ ਟੈਗ ਪੂਰੀ ਤਰ੍ਹਾਂ ਤੋਂ ਹਟ ਜਾਂਦਾ ਪਰ ਟੀਮ ਨਾ ਭੇਜਣ ਦੇ ਭਾਰਤ ਦੇ ਫੈਸਲੇ ਨੇ ਉਸ ਦੇ ਅਰਮਾਨਾਂ ‘ਤੇ ਪਾਣੀ ਫੇਰ ਦਿੱਤਾ ਹੈ।
ਇਸ ਦੇ ਬਾਅਦ ਪਾਕਿਸਤਾਨ ਆਪਣੀ ਆਦਤ ਮੁਤਾਬਕ ਧਮਕੀ ‘ਤੇ ਉਤਰ ਆਇਆ ਹੈ। ਉਸ ਵੱਲੋਂ ਆਵਾਜ਼ ਆਉਣ ਲੱਗੀ ਹੈ ਕਿ ਜੇਕਰ ਭਾਰਤ ਏਸ਼ੀਆ ਕੱਪ ਲਈ ਟੀਮ ਨਹੀਂ ਭੇਜਦਾ ਹੈ ਤਾਂ ਅਸੀਂ ਅਗਲੇ ਵਨਡੇ ਵਰਲਡ ਕੱਪ ਲਈ ਟੀਮ ਭਾਰਤ ਨਹੀਂ ਭੇਜਣਗੇ।
ਏਸ਼ੀਆ ਕੱਪ ਜੁਲਾਈ-ਅਗਸਤ ਵਿਚ ਹੋਣਾ ਹੈ ਤੇ ਵਰਲਡ ਕੱਪ ਅਕਤੂਬਰ-ਨਵੰਬਰ ਵਿਚ। ਪਾਕਿਸਤਾਨ ਦੀ ਇਸ ਧਮਕੀ ਵਿਚ ਕਿੰਨਾ ਦਮ ਹੈ? ਜੇਕਰ ਭਾਰਤ ਏਸ਼ੀਆ ਕੱਪ ਲਈ ਪਾਕਿਸਤਾਨ ਨਹੀਂ ਜਾਂਦਾ ਹੈ ਤਾਂ ਕੀ ਪਾਕਿਸਤਾਨ ਦੀ ਇੰਨੀ ਹੈਸੀਅਤ ਹੈ ਕਿ ਉਹ ਵਰਲਡ ਕੱਪ ਦਾ ਬਾਇਕਾਟ ਕਰ ਦੇਵੇ।
ਪੀਸੀਬੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਵਿਚ ਚਰਚਾ ਦੇ ਬਾਅਦ ਤੈਅ ਹੋਇਆ ਸੀ ਕਿ ਪਾਕਿਸਤਾਨ ਵਿਚ ਏਸ਼ੀਆ ਕੱਪ ਕਰਵਾਇਆ ਜਾਵੇਗਾ ਪਰ ਹੁਣ ਜੈ ਸ਼ਾਹ ਦਾ ਬਿਆਨ ਇਨ੍ਹਾਂ ਗੱਲਾਂ ਦਾ ਉਲੰਘਣ ਹੈ। ਇਹ ਉਸ ਭਾਵਨਾ ਖਿਲਾਫ ਹੈ ਜਿਸ ਨੂੰ ਲੈ ਕੇ 1983 ਵਿਚ ਏਸ਼ੀਅਨ ਕ੍ਰਿਕਟ ਕੌਂਸਲ ਬਣਾਇਆ ਗਿਆ ਸੀ।
ਪਾਕਿਸਤਾਨ ਕ੍ਰਿਕਟ ਬੋਰਡ ਨੇ ਧਮਕਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਬਿਆਨ ਏਸ਼ੀਅਨ ਕ੍ਰਿਕਟ ਦੇਸ਼ਾਂ ਤੇ ਇੰਟਰਨੈਸ਼ਨਲ ਕ੍ਰਿਕਟ ਸਬੰਧਾਂ ਵਿਚ ਤਣਾਅ ਪੈਦਾ ਕਰ ਸਕਦੇ ਹਨ ਤੇ ਦੇਸ਼ਾਂ ਨੂੰ ਗੁੱਟਾਂ ਵਿਚ ਵੰਡ ਸਕਦੇ ਹਨ। ਇਸ ਦੇ ਇਲਾਵਾ ਭਾਰਤ ਵਿਚ ਹੋਣ ਵਾਲੇ 2024 ਵਨਡੇ ਵਰਲਡ ਕੱਪ ਜਾਂ ਸਾਲ 2031 ਤੱਕ ਹੋਣ ਵਾਲੇ ਹੋਰ ਕ੍ਰਿਕਟ ਮੈਚਾਂ ‘ਤੇ ਅਸਰ ਪਾ ਸਕਦੇ ਹਨ। ਪਾਕਿਸਤਾਨ ਕ੍ਰਿਕਟ ਬੋਰਡ ਦੀ ਮੰਗ ਹੈ ਕਿ ਇਸ ਸਬੰਧੀ ਤੁਰੰਤ ਏਸ਼ੀਅਨ ਕ੍ਰਿਕਟ ਕੌਂਸਲ ਦੀ ਬੈਠਕ ਬੁਲਾਈ ਜਾਵੇ ਕਿਉਂਕਿ ਹੁਣ ਤੱਕ ਏਸ਼ੀਅਨ ਕ੍ਰਿਕਟ ਕੌਂਸਲ ਦੇ ਪ੍ਰਧਾਨ ਜੈ ਸ਼ਾਹ ਜਾਂ ਉਨ੍ਹਾਂ ਦੇ ਦਫਤਰ ਵੱਲੋਂ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: