ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੂੰ ਐੱਸ. ਸੀ. ਭਾਈਚਾਰੇ ਤੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖਿਲਾਫ ਗਲਤ ਬਿਆਨ ਦੇਣ ਕਾਰਨ ਪਾਰਟੀ ਦੀ ਅਨੁਸ਼ਾਸਨ ਕਮੇਟੀ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ। ਪਰ ਜਾਖੜ ਨੇ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਉਨ੍ਹਾਂ ਨੂੰ ਜਵਾਬ ਲਈ ਇੱਕ ਹਫਤੇ ਤੱਕ ਦਾ ਸਮਾਂ ਦਿੱਤਾ ਗਿਆ ਸੀ ਜੋ ਕਿ ਖਤਮ ਹੋ ਚੁੱਕਾ ਹੈ। ਜਿਸ ਦੇ ਬਾਅਦ ਕਾਂਗਰਸ ਹਾਈਕਮਾਨ ਉਨ੍ਹਾਂ ਖਿਲਾਫ ਕਾਰਵਾਈ ਕਰਨ ਦੀ ਤਿਆਰੀ ‘ਚ ਹੈ।
ਜਾਖੜ ਨੂੰ ਨੋਟਿਸ ਭੇਜਣ ਵਾਲੇ ਕਾਂਗਰਸ ਜਨਰਲ ਸਕੱਤਰ ਤਾਰਿਕ ਅਨਵਰ ਨੇ ਕਿਹਾ ਕਿ ਸੁਨੀਲ ਜਾਖੜ ਨੂੰ ਇੱਕ ਹਫਤੇ ਦਾ ਸਮਾਂ ਦਿੱਤਾ ਗਿਆ ਸੀ। ਸਮਾਂ ਖਤਮ ਹੋ ਚੁੱਕਾ ਹੈ। 1-2 ਦਿਨ ਅੰਦਰ ਅਨੁਸ਼ਾਸਨ ਕਮੇਟੀ ਦੀ ਮੀਟਿੰਗ ਹੋਵੇਗੀ ਜੋ ਵੀ ਸੰਵਿਧਾਨਕ ਪ੍ਰੰਪਰਾ ਹੈ, ਉਸ ਮੁਤਾਬਕ ਉੁਨ੍ਹਾਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਜਾਖੜ ਨੂੰ ਦਿੱਲੀ ਵੀ ਤਲਬ ਕੀਤਾ ਜਾ ਸਕਦਾ ਹੈ। ਪਾਰਟੀ ਦੇ ਰਵੱਈਏ ਤੋਂ ਨਾਰਾਜ਼ ਜਾਖੜ ਪਾਰਟੀ ਵੀ ਛੱਡ ਸਕਦੇ ਹਨ। ਸਗਰਮ ਰਾਜਨੀਤੀ ਤੋਂ ਉਹ ਪਹਿਲਾਂ ਹੀ ਕਿਨਾਰਾ ਕਰ ਚੁੱਕੇ ਹਨ।
ਸਾਬਕਾ ਪ੍ਰਧਾਨ ਜਾਖੜ ਦੀ ਕਾਂਗਰਸ ਹਾਈਕਮਾਨ ਤੋਂ ਜ਼ਿਆਦਾ ਉਨ੍ਹਾਂ ਦੇ ਦੂਤਾਂ ਨਾਲ ਨਾਰਾਜ਼ਗੀ ਹੈ ਜਿਨ੍ਹਾਂ ਨੇ ਹਾਈਕਮਾਨ ਨੂੰ ਗਲਤ ਫੀਡਬੈਕ ਦੇ ਕੇ ਪਿਛਲੀਆਂ ਚੋਣਾਂ ਵਿਚ ਕਾਂਗਰਸ ਵੰਡੀ ਗਈ। ਪਹਿਲਾਂ ਨਵਜੋਤ ਸਿੰਘ ਸਿੱਧੂ ਨੂੰ ਪ੍ਰਧਾਨ ਬਣਾਉਣ ਲਈ ਅਚਾਨਕ ਉੁਨ੍ਹਾਂ ਨੂੰ ਕੁਰਸੀ ਤੋਂ ਹਟਾ ਦਿੱਤਾ। ਇਸ ਲਈ ਕੋਈ ਵਜ੍ਹਾ ਤੱਕ ਨਹੀਂ ਦੱਸੀ ਗਈ।
ਵੀਡੀਓ ਲਈ ਕਲਿੱਕ ਕਰੋ -:
“PTC ਦੇ MD ਨੂੰ ਤਿੱਖੇ ਸਵਾਲ, ਇੱਕਲਾ ਪੀਟੀਸੀ ਹੀ ਕਿਉਂ ਕਰਦੈ ਸ਼੍ਰੀ ਦਰਬਾਰ ਸਾਹਿਬ ਤੋਂ ਗੁਰਬਾਣੀ ਦਾ ਪ੍ਰਸਾਰਣ ?”
ਇਹ ਵੀ ਪੜ੍ਹੋ :
ਕਾਂਗਰਸ ਨੇ ਪੰਜਾਬ ਵਿਚ ਫਿਰ ਸਿੱਖ-ਹਿੰਦੂ ਦੇ ਸਿਆਸੀ ਸੰਲੁਤਨ ਲਈ ਭਾਰਤ ਭੂਸ਼ਣ ਆਸ਼ੂ ‘ਤੇ ਦਾਅ ਖੇਡਿਆ ਹੈ। ਲੁਧਿਆਣਾ ਦੇ ਦਿੱਗਜ਼ ਨੇਤਾ ਤੇ ਸਰਕਾਰ ਵਿਚ ਮੰਤਰੀ ਰਹੇ ਆਸ਼ੂ ਨੂੰ ਵਰਕਿੰਗ ਪ੍ਰਧਾਨ ਬਣਾਇਆ ਗਿਆ ਹੈ ਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਸੂਬਾ ਪ੍ਰਧਾਨ ਐਲਾਨਿਆ ਗਿਆ ਹੈ।