ਅੰਮ੍ਰਿਤਸਰ ਵਿਚ ਜੰਮੂ-ਕਸ਼ਮੀਰ ਦੀ ਪੁਲਿਸ ਨੇ ਆ ਕੇ ਇਕ ਗੈਂਗਸਟਰ ਦੇ ਘਰ ਨੂੰ ਸੀਲ ਕਰ ਦਿੱਤਾ ਹੈ। ਜੰਮੂ-ਕਸ਼ਮੀਰ ਪੁਲਿਸ ਨੇ ਦੋਸ਼ ਲਗਾਏ ਹਨ ਕਿ ਇਥੇ ਰਹਿਣ ਵਾਲਾ ਗੈਂਗਸਟਰ ਪਿੰਡ ਮਾਹਲ ਬਾਬਾ ਦਰਸ਼ਨ ਸਿੰਘ ਇਨਕਲੇਵ ਵਾਸੀ ਅਮਰਬੀਰ ਸਿੰਘ ਗੋਪੀ ਮਾਹਲ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਫੰਡਿੰਗ ਕਰਦਾ ਸੀ।
ਗੈਂਗਸਟਰ ਅਮਰਬੀਰ ਸਿੰਘ ਗੋਪੀ ਮਾਹਲ ਅੰਮ੍ਰਿਤਸਰ ਦੇ ਮਾਹਲ ਪਿੰਡ ਦਾ ਰਹਿਣ ਵਾਲਾ ਹੈ। ਜੰਮੂ-ਕਸ਼ਮੀਰ ਵਿਚ ਨਗਰੋਟਾ ਥਾਣੇ ਵਿਚ ਉਸ ਖਿਲਾਫ 429/2021 ਅੰਡਰ ਸੈਕਸ਼ਨ 17, 18, 20 38, 39, 40 UA (P) ਸੈਕਸ਼ਨ 3/25 ਆਰਮਸ ਐਕਟ, ਸੈਕਸ਼ਨ 153/201 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲੇ ਵਿਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਜਾਂਚ ਵਿਚ ਸਾਹਮਣੇ ਆਇਆ ਕਿ ਗੋਪੀ ਨੇ ਜੈਸ਼-ਏ-ਮੁਹੰਮਦ ਅੱਤਵਾਦੀ ਸੰਗਠਨ ਨੂੰ ਪੈਸੇ ਦਿੱਤੇ ਸਨ।
ਅਮਰਦੀਪ ਗੋਪੀ ਮਾਹਲ ਪਾਕਿਸਤਾਨ ਤੋਂ ਆਉਣ ਵਾਲੀ ਹੈਰੋਇਨ ਨੂੰ ਪੰਜਾਬ ਵਿਚ ਵੇਚ ਕੇ ਉਸ ਦੇ ਪੈਸੇ ਜੰਮੂ-ਕਸ਼ਮੀਰ ਵਿਚ ਪਹੁੰਚਾ ਰਿਹਾ ਸੀ। ਜਾਂਚ ਵਿਚ ਦੋਸ਼ ਤੈਅ ਹੋਣ ਦੇ ਬਾਅਦ ਉਸ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ ਪਰ ਉਹ ਹਰ ਵਾਰ ਭੱਜ ਜਾਂਦਾ ਸੀ।
ਇਹ ਵੀ ਪੜ੍ਹੋ : ਕਰਨਾਟਕ ਚੋਣਾਂ ‘ਚ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ, ਨਵਜੋਤ ਸਿੱਧੂ ਦਾ ਨਾਂ ਨਹੀਂ ਸ਼ਾਮਲ
ਮੁਲਜ਼ਮ ਗੋਪੀ ਮਾਹਲ ਹੁਣ ਦੁਬਈ ਭੱਜ ਚੁੱਕਾ ਹੈ ਜਿਸ ਸਮੇਂ ਜੰਮੂ-ਕਸ਼ਮੀਰ ਦੀ ਸਟੇਟ ਜਾਂਚ ਏਜੰਸੀ ਕਾਰਵਾਈ ਕਰਨ ਪਹੁੰਚੀ, ਘਰ ਖਾਲੀ ਸੀ। ਉਸ ਦੇ ਦਾਦਾ-ਦਾਦੀ ਕੋਲ ਦੇ ਹੀ ਘਰ ਵਿਚ ਰਹਿੰਦੇ ਹਨ ਪਰ ਉਨ੍ਹਾਂ ਨੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: