ਅਮਰੀਕਾ ਦੇ 21 ਸਾਲਾ ਸਿੱਖ ਨੌਜਵਾਨ ਨੇ ਯੂਐੱਸ ਮਰੀਨ ਕਾਰਪਸ ਦੀ ਟ੍ਰੇਨਿੰਗ ਬਿਨਾਂ ਆਪਣੀ ਦਾੜ੍ਹੀ ਕਟਾਏ ਤੇ ਆਪਣੀਆਂ ਧਾਰਮਿਕ ਭਾਵਨਾਵਾਂ ਨੂੰ ਛੱਡੇ ਬਿਨਾਂ ਪੂਰੀ ਕੀਤੀ ਹੈ। ਜਸਕੀਰਤ ਸਿੰਘ ਨੇ ਇਤਿਹਾਸ ਰਚਦੇ ਹੋਏ ਸੈਨਡੀਏਗਾ ਵਿਚ ਮਰੀਨ ਕਾਰਪਸ ਰਿਕਰੂਟ ਟ੍ਰੇਨਿੰਗ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਅਪ੍ਰੈਲ ਵਿਚ ਅਮਰੀਕਾ ਦੀ ਇਕ ਸੰਘੀ ਅਦਾਲਤ ਨੇ ਫੌਜ ਵਿਚ ਮੁਲਾਜ਼ਮਾਂ ਨੂੰ ਉਨ੍ਹਾਂ ਦੀ ਧਾਰਮਿਕ ਮਾਨਤਾ ਦੇ ਨਾਲ ਸੇਵਾਵਾਂ ਦੇਣ ਦਾ ਹੁਕਮ ਦਿਤਾ ਸੀ।
ਦੱਸ ਦੇਈਏ ਕਿ ਤਿੰਨ ਸਿੱਖ, ਯਹੂਦੀ ਤੇ ਮੁਸਲਿਮ ਨੌਜਵਾਨਾਂ ਨੇ ਮਰੀਨ ਕਮਾਂਡੋ ਦੀ ਟ੍ਰੇਨਿੰਗ ਦੌਰਾਨ ਉਨ੍ਹਾਂ ਦੀਆਂ ਧਾਰਮਿਕ ਮਾਨਤਾਵਾਂ ਦਾ ਪਾਲਣ ਕਰਨ ਦੀ ਮੰਗ ਨੂੰ ਲੈ ਕੇ ਮੁਕੱਦਮਾ ਕੀਤਾ ਸੀ।ਇਸੇ ਮੁਕੱਦਮੇ ‘ਤੇ ਸੰਘੀ ਅਦਾਲਤ ਨੇ ਅਪ੍ਰੈਲ ਵਿਚ ਹੁਕਮ ਜਾਰੀ ਕੀਤਾ ਸੀ। ਰਿਪੋਰਟ ਮੁਤਾਬਕ ਅਮਰੀਕਾ ਦੀ ਫੌਜ ਤੇ ਹਵਾਈ ਫੌਜ ਵਿਚ ਸਿੱਖ ਜਵਾਨਾਂ ਨੂੰ ਭਰਤੀ ਕੀਤਾ ਜਾਂਦਾ ਹੈ ਪਰ ਜਲ ਸੈਨਾ ਵਿਚ ਸੀਮਤ ਗਿਣਤੀ ਵਿਚ ਹੀ ਸਿੱਖ ਜਵਾਨਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਤੇ ਇਨ੍ਹਾਂ ਵਿਚੋਂ ਵੀ ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਕਾਫੀ ਜ਼ਿਆਦਾ ਪ੍ਰਤੀਬੰਧ ਹਨ।ਮਰੀਨ ਕਮਾਂਡੋ ਦੀ ਟ੍ਰੇਨਿੰਗ ਲਈ ਜਵਾਨਾਂ ਨੂੰ ਆਪਣਾ ਸਿਰ ਤੇ ਦਾੜ੍ਹੀ ਕਟਾਉਣੀ ਪੈਂਦੀ ਸੀ। ਇਹੀ ਵਜ੍ਹਾ ਹੈ ਕਿ ਮਰੀਨ ਕਮਾਂਡੋ ਦੀ ਟ੍ਰੇਨਿੰਗ ਵਿਚ ਸਿੱਖ ਫੌਜੀਆਂ ਨੂੰ ਆਪਣੀਆਂ ਧਾਰਮਿਕ ਮਾਨਤਾਵਾਂ ਨੂੰ ਛੱਡਣਾ ਪੈਂਦਾ ਸੀ।
ਇਹ ਵੀ ਪੜ੍ਹੋ : ਵਿਜੀਲੈਂਸ ਦੀ ਕੱਸਿਆ ਸ਼ਿਕੰਜਾ, 1 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ‘ਚ ਮਾਈਨਿੰਗ ਵਿਭਾਗ ਦਾ SDO ਗ੍ਰਿਫਤਾਰ
ਮਿਲਟਰੀ ਡਾਟ ਕਾਮ ਨੇ ਸਿੱਖ ਕੋਲੀਸ਼ਨ ਨਾਂ ਦੇ ਗਠਜੋੜ ਦੇ ਹਵਾਲੇ ਨਾਲ ਲਿਖਿਆ ਕਿ ਜਸਕੀਰਤ ਸਿੰਘ ਸਿੱਖ ਧਾਰਮਿਕ ਮਾਨਤਾਵਾਂ ਦੇ ਨਾਲਮਰੀਨ ਕਮਾਂਡੋ ਦੀ ਟ੍ਰੇਨਿੰਗ ਪੂਰੀ ਕਰਨ ਵਾਲਾ ਪਹਿਲਾ ਜਵਾਨ ਹੈ। ਜਸਕੀਰਤ ਸਿੰਘ ਨੇ ਵੀ ਆਪਣੀਆਂ ਧਾਰਮਿਕ ਭਾਵਨਾਵਾਂ ਨਾਲ ਟ੍ਰੇਨਿੰਗ ਪੂਰੀ ਹੋਣ ‘ਤੇ ਖੁਸ਼ੀ ਪ੍ਰਗਟਾਈ ਤੇ ਆਪਣੀ ਬਟਾਲੀਅਨ ਦੇ ਜਵਾਨਾਂ ਨੂੰ ਧੰਨਵਾਦ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: