ਭਾਰਤ ਤੇ ਸ਼੍ਰੀਲੰਕਾ ਵਿਚ 10 ਜਨਵਰੀ ਤੋਂ 3 ਮੈਚਾਂ ਦੀ ਵਨਡੇ ਸੀਰੀਜ ਖੇਡੀ ਜਾਵੇਗੀ। ਇਸ ਸੀਰੀਜ ਲਈ ਟੀਮ ਇੰਡੀਆ ਵਿਚ ਵੱਡਾ ਬਦਲਾਅ ਹੋਇਆ ਹੈ। ਟੀਮ ਵਿਚ ਸਟਾਰ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਦੀ ਵਾਪਸੀ ਹੋਈ ਹੈ।
ਬੁਮਰਾਹ ਸੱਟ ਦੀ ਵਜ੍ਹਾ ਨਾਲ ਸਤੰਬਰ 2022 ਤੋਂ ਟੀਮ ਇੰਡੀਆ ਤੋਂ ਦੂਰ ਸਨ। ਹੁਣ ਉਨ੍ਹਾਂ ਨੇ ਨੈਸ਼ਨਲ ਕ੍ਰਿਕਟ ਅਕਾਦਮੀ ਵਿਚ ਫਿਟਨੈੱਸ ਟੈਸਟ ਪਾਸ ਕਰ ਲਿਆ ਹੈ। ਅਖਿਲ ਭਾਰਤੀ ਚੋਣ ਕਮੇਟੀ ਨੇ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੂੰ ਸ਼੍ਰੀਲੰਕਾ ਖਿਲਾਫ ਆਉਣ ਵਾਲੇ 3 ਮੈਚਾਂ ਦੀ ਵਨਡੇ ਸੀਰੀਜ ਲਈ ਭਾਰਤੀ ਟੀਮ ਵਿਚ ਸ਼ਾਮਲ ਕੀਤਾ ਹੈ।
ਜਸਪ੍ਰੀਤ ਬੁਮਰਾਹ ਸਤੰਬਰ 2022 ਤੋਂ ਪਿੱਠ ਵਿਚ ਸੱਟ ਦੀ ਵਜ੍ਹਾ ਨਾਲ ਆਈਸੀਸੀ ਪੁਰਸ਼ 2022 ਟੀ-20 ਵਿਸਵ ਕੱਪ ਤੋਂ ਬਾਹਰ ਹੋ ਗਏ ਸਨ। ਬੁਮਰਹ ਨੂੰ ਰਾਸ਼ਟਰੀ ਕ੍ਰਿਕਟ ਅਕਾਦਮੀ ਵੱਲੋਂ ਫਿੱਟ ਐਲਾਨਿਆ ਗਿਆ ਹੈ। ਹੁਣ ਬੁਮਰਾਹ ਜਲਦ ਹੀ ਟੀਮ ਇੰਡੀਆ ਦੀ ਵਨਡੇ ਟੀਮ ਵਿਚ ਸ਼ਾਮਲ ਹੋਣਗੇ।
ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸੂਰਯ ਕੁਮਾਰ ਯਾਦਵ, ਸ਼੍ਰੇਅਰ ਅਈਅਰ ਕੇਐੱਲ ਰਾਹੁਲ (ਵਿਕਟ ਕੀਪਰ), ਈਸ਼ਾਨ ਕਿਸ਼ਨ (ਵਿਕਟ ਕੀਪਰ) ਹਾਰਦਿਕ ਪਾਂਡਯਾ (ਉਪ ਕਪਤਾਨ) ਵਾਸ਼ਿੰਗਟਨ ਸੁੰਦਰ, ਯੁਜਵੇਂਦਰ ਚਹਿਲ ਕੁਲਦੀਪ ਯਾਦਵ, ਅਕਸ਼ਰ ਪਟੇਲ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ਮੀ, ਮੁਹੰਮਦ ਸਿਰਾਜ, ਉਮਰਾਨ ਮਲਿਕ ਤੇ ਅਰਸ਼ੀਪ ਸਿੰਘ।
IPL 2023 : ਦਿੱਲੀ ਕੈਪਟੀਲਸ ‘ਚ ਹੋਈ ਸੌਰਵ ਗਾਂਗੁਲੀ ਦੀ ਵਾਪਸੀ, ਇਸ ਵਾਰ ਵੀ ਮਿਲੀ ਵੱਡੀ ਜ਼ਿੰਮੇਵਾਰੀ
ਜ਼ਿਕਰਯੋਗ ਹੈ ਕਿ ਭਾਰਤ ਤੇ ਸ਼੍ਰੀਲੰਕਾ ਵਿਚ ਅੱਜ ਤੋਂ ਤਿੰਨ ਮੈਚਾਂ ਦੀ ਟੀ-20 ਸੀਰੀਜ ਦਾ ਆਗਾਜ਼ ਹੋ ਰਿਹਾ ਹੈ। ਦੋਵੇਂ ਟੀਮਾਂ ਵਿਚ ਪਹਿਲਾਂ ਟੀ-20 ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡਿਆ ਜਾਵੇਗਾ। ਟੀ-20 ਸੀਰੀਜ ਲਈ ਟੀਮ ਵਿਚ ਰੋਹਿਤ ਸ਼ਰਮਾ ਵਿਰਾਟ ਕੋਹਲੀ, ਕੇਐੱਲ ਰਾਹੁਲ, ਰਵਿੰਦਰ ਜਡੇਜਾ ਤੇ ਜਸਪ੍ਰੀਤ ਬੁਮਰਾਹ ਨਹੀਂ ਹਨ। ਹਾਰਦਿਕ ਪਾਂਡਯ ਟੀ-20 ਸੀਰੀਜ ਵਿਚ ਟੀਮ ਇੰਡੀਆ ਦੇ ਕਪਾਤਨ ਹਨ। ਟੀ-20 ਸੀਰੀਜ ਲਈ ਟੀਮ ਇੰਡੀਆ ਵਿਚ ਕਈ ਨਵੇਂ ਖਿਡਾਰੀਆਂ ਨੂੰ ਚੁਣਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: