ਇੰਗਲੈਂਡ ਦੌਰੇ ‘ਤੇ ਪਹੁੰਚੀ ਟੀਮ ਇੰਡੀਆ ਨੂੰ ਵੱਡਾ ਝਟਕਾ ਲੱਗਾ ਹੈ। ਕੋਰੋਨਾ ਪਾਜੀਟਿਵ ਪਾਏ ਗਏ ਕਪਤਾਨ ਰੋਹਿਤ ਸ਼ਰਮਾ ਏਜਬੇਸਟਨ ਟੈਸਟ ਤੋਂ ਬਾਹਰ ਹੋ ਗਏ ਹਨ। ਉਹ ਫਿਟਨੈੱਸ ਟੈਸਟ ਪਾਸ ਨਹੀਂ ਕਰ ਸਕੇ ਹਨ। ਹੁਣ ਉਨ੍ਹਾਂ ਦੀ ਜਗ੍ਹਾ ਟੀਮ ਇੰਡੀਆ ਦੀ ਕਪਤਾਨੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਕਰਨਗੇ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਹ ਜਾਣਕਾਰੀ ਦਿੱਤੀ ਹੈ। ਬੋਰਡ ਨੇ ਦੱਸਿਆ ਕਿ ਰੋਹਿਤ ਸ਼ਰਮਾ ਫਿਟਨੈੱਸ ਟੈਸਟ ਵਿਚ ਪਾਸ ਨਹੀਂ ਹੋਏ ਹਨ। ਇਸ ਲਈ ਉਹ ਏਜਬੇਸਟਰ ਟੈਸਟ ਤੋਂ ਬਾਹਰ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਬੁਮਰਾਹ ਨੂੰ ਕਪਤਾਨ ਬਣਾਇਆ ਗਿਆ ਹੈ। ਨਾਲ ਹੀ ਰਿਸ਼ਭ ਪੰਤ ਨੂੰ ਉਪ ਕਪਤਾਨੀ ਸੌਂਪੀ ਗਈ ਹੈ। ਇੰਡੀਆ ਤੇ ਇੰਗਲੈਂਡ ਵਿਚ ਪਿਛਲੇ ਸਾਲ 5 ਮੈਚਾਂ ਦੀ ਟੈਸਟ ਸੀਰੀਜ ਖੇਡੀ ਗਈ ਸੀ। ਉਦੋਂ ਕੋਰੋਨਾ ਮਾਮਲਿਆਂ ਕਾਰਨ ਪੰਜਵਾਂ ਟੈਸਟ ਨਹੀਂ ਹੋ ਸਕਿਆ ਸੀ, ਜੋ ਕਿ ਹੁਣ ਖੇਡਿਆ ਜਾਵੇਗਾ। ਸੀਰੀਜ ਵਿਚ ਭਾਰਤੀ ਟੀਮ ਨੇ 2-1 ਦੀ ਬੜ੍ਹਤ ਬਣਾ ਲਈ ਹੈ।
ਟੀਮ ਇੰਡੀਆ ਤੇ ਇੰਗਲੈਂਡ ਵਿਚ ਇਹ ਪੰਜਵਾਂ ਟੈਸਟ ਮੈਚ 1 ਜੁਲਾਈ ਤੋਂ ਬਰਮਿੰਘਮ ਵਿਚ ਖੇਡਿਆ ਜਾਵੇਗਾ। ਇਸ ਦੇ ਬਾਅਦ ਜੇਕਰ ਰੋਹਿਤ ਸ਼ਰਮਾ ਵਾਪਸੀ ਕਰਦੇ ਹਨ ਤਾਂ ਉਨ੍ਹਾਂ ਦੀ ਕਪਤਾਨੀ ਵਿਚ ਹੀ ਤਿੰਨ ਟੀ-20 ਅਤੇ ਤਿੰਨ ਵਨਡੇ ਮੈਚਾਂ ਦੀ ਸੀਰੀਜ ਖੇਡਣਾ ਹੈ। ਟੈਸਟ ਮੈਚ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਜਦਕਿ ਵਨਡੇ ਅਤੇ ਟੀ-20 ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਹੋਣਾ ਬਾਕੀ ਹੈ।
ਵੀਡੀਓ ਲਈ ਕਲਿੱਕ ਕਰੋ -:
“ਪੰਜਾਬ ਦੀ ਨਵੀਂ ਐਕਸਾਈਜ਼ ਪਾਲਿਸੀ ‘ਤੇ ਮਨਜਿੰਦਰ ਸਿਰਸਾ ਨੇ ਖੋਲ੍ਹੇ ਭੇਦ ! 12% ਫਿਕਸ 1 ਦਾਰੂ ਦੀ ਬੋਤਲ ‘ਤੇ? ਦੇਖੋ “
ਦੱਸ ਦੇਈਏ ਕਿ ਰੋਹਿਤ ਸ਼ਰਮਾ ਨੇ ਹੁਣੇ ਜਿਹੇ ਟੀਮ ਇੰਡੀਆ ਦੀ ਕਪਤਾਨੀ ਕਰਦੇ ਹੋਏ ਇੰਗਲਿਸ਼ ਕਲੱਬ ਲਿਸੇਸਟਰ ਸ਼ਾਇਰ ਖਿਲਾਫ ਪ੍ਰੈਕਟਿਸ ਮੈਚ ਖੇਡਿਆ ਸੀ। ਮੈਚ ਦੀ ਦੂਜੀ ਪਾਰੀ ਵਿਚ ਰੋਹਿਤ ਸ਼ਰਮਾ ਟੀਮ ਦੇ ਨਾਲ ਨਹੀਂ ਦਿਖੇ ਸਨ। ਉਨ੍ਹਾਂ ਨੇ ਬੈਟਿੰਗ ਵੀ ਨਹੀਂ ਕੀਤੀ ਸੀ ਉਦੋਂ ਖਬਰ ਆਈ ਸੀ ਕਿ ਰੋਹਿਤ ਕੋਵਿਡ ਪਾਜ਼ੀਟਿਵ ਹੋ ਗਏ ਹਨ। ਇਸ ਦੇ ਬਾਅਦ ਤੋਂ ਹੀ ਰੋਹਿਤ ਆਈਸੋਲੇਸ਼ਨ ਵਿਚ ਹਨ।