ਵਾਲ ਕੱਟਦੇ ਸਮੇਂ ਮਹਿਲਾ ਦੇ ਸਿਰ ‘ਚ ਥੁੱਕਣ ਵਾਲੇ ਜਾਵੇਦ ਹਬੀਬ ਨੇ ਹੁਣ ਇੱਕ ਵੀਡੀਓ ਜਾਰੀ ਕਰਕੇ ਮੁਆਫੀ ਮੰਗੀ ਹੈ। ਉਸ ਨੇ ਕਿਹਾ ਕਿ ਉਨ੍ਹਾਂ ਦੇ ਅਜਿਹਾ ਕਰਨ ਨਾਲ ਜੇਕਰ ਕਿਸੇ ਨੂੰ ਠੇਸ ਪੁੱਜੀ ਹੈ ਤਾਂ ਉਹ ਇਸ ਲਈ ਮਾਫੀ ਮੰਗਦਾ ਹਾਂ। ਇਸ ਤੋਂ ਪਹਿਲਾਂ ਰਾਸ਼ਟਰੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਦਿੱਲੀ ਤੇ ਯੂ. ਪੀ. ਪੁਲਿਸ ਨੂੰ ਚਿੱਠੀ ਲਿਖ ਕੇ ਹਬੀਬ ਖਿਲਾਫ ਹੋਈ ਕਾਰਵਾਈ ਦੀ ਰਿਪੋਰਟ ਮੰਗੀ ਹੈ। ਹਿੰਦੂ ਸੰਗਠਨਾਂ ਨੇ ਵੀ ਹਬੀਬ ਦੀ ਗ੍ਰਿਫਤਾਰੀ ਲਈ ਪ੍ਰਦਰਸ਼ਨ ਕੀਤਾ ਸੀ।
3 ਜਨਵਰੀ ਨੂੰ ਮੁਜ਼ੱਫਨਗਰ ਦੇ ਜੜੌਦਾ ਵਿਚ ਇੱਕ ਹੋਟਲ ਵਿਚ ਜਾਵੇਦ ਹਬੀਬ ਦਾ ਪ੍ਰੋਗਰਾਮ ਸੀ। ਇਸ ਦੌਰਾਨ ਉਨ੍ਹਾਂ ਨੇ ਵਰਕਸ਼ਾਪ ਜ਼ਰੀਏ ਹੇਅਰ ਸਟਾਈਲ ਦੇ ਟਿਪਸ ਦਿੱਤੇ ਸੀ। ਜਾਵੇਦ ਹਬੀਬ ਨੇ ਦੱਸਿਆ ਕਿ ਪਾਣੀ ਨਾ ਹੋਣ ‘ਤੇ ਥੁੱਕ ਨਾਲ ਵੀ ਹੇਅਰ ਕੱਟ ਕੀਤੇ ਜਾ ਸਕਦੇ ਹਨ। ਇਹ ਬੋਲਦੇ ਹੋਏ ਉਨ੍ਹਾਂ ਨੇ ਡੈਮੋ ਵਜੋਂ ਕੁਰਸੀ ‘ਤੇ ਬੈਠੀ ਇੱਕ ਮਹਿਲਾ ਦੇ ਸਿਰ ‘ਤੇ ਥੁੱਕ ਦਿੱਤਾ।
ਇਹ ਵੀਡੀਓ 6 ਜਨਵਰੀ ਨੂੰ ਵਾਇਰਲ ਹੋਇਆ। ਮਹਿਲਾ ਦੀ ਪਛਾਣ ਪੂਜਾ ਗੁਪਤਾ ਵਜੋਂ ਹੋਈ ਹੈ। ਉਹ ਬਾਗਪਤ ਜਿਲ੍ਹੇ ਦੇ ਬੜੌਤ ਕਸਬੇ ਦੀ ਰਹਿਣ ਵਾਲੀ ਹੈ ਤੇ ਬਿਊਟੀ ਪਾਰਲਰ ਚਲਾਉਂਦੀ ਹੈ। ਪੂਜਾ ਨੇ 6 ਜਨਵਰੀ ਨੂੰ ਹੀ ਮੁਜ਼ੱਫਰਨਗਰ ਦੇ ਥਾਣਾ ਮੰਸੂਰਪੁਰ ਵਿਚ ਜਾਵੇਦ ਬਬੀਬ ਖਿਲਾਫ IPC ਦੀ ਧਾਰਾ 355, 304 ਤਹਿਤ ਆਪਦਾ ਪ੍ਰਬੰਧਨ ਐਕਟ ਵਿਚ ਕੇਸ ਦਰਜ ਕਰ ਲਿਆ। ਇਸ ਤੋਂ ਬਾਅਦ ਹਿੰਦੂ ਸੰਗਠਨਾਂ ਨੇ ਉਸ ਦੀ ਗ੍ਰਿਫਤਾਰੀ ਲਈ ਪ੍ਰਦਰਸ਼ਨ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰਾਸ਼ਟਰੀ ਮਹਿਲਾ ਕਮਿਸ਼ਨ ਯਾਨੀ NCW ਨੇ ਵਾਇਰਲ ਵੀਡੀਓ ਦਾ ਨੋਟਿਸ ਲਿਆ ਹੈ ਤੇ ਪੂਰੇ ਮਾਮਲੇ ਵਿਚ UP ਪੁਲਿਸ ਦੇ DGP ਤੇ ਦਿੱਲੀ ਪੁਲਿਸ ਨੂੰ ਚਿੱਠੀ ਲਿਖੀ ਹੈ। NCW ਦੀ ਚੇਅਰਪਰਸਨ ਰੇਖਾ ਸ਼ਰਮਾ ਨੇ ਟਵੀਟ ਕੀਤਾ ਕਿ ਇਸ ਮਾਮਲੇ ਵਿਚ ਪੁਲਿਸ ਨੂੰ ਜ਼ਰੂਰੀ ਕਾਰਵਾਈ ਕਰਨੀ ਚਾਹੀਦੀ। ਮਹਿਲਾ ਕਮਿਸ਼ਨ ਦੇ ਸਖਤ ਰਵੱਈਏ ਤੋਂ ਬਾਅਦ ਜਾਵੇਦ ਹਬੀਬ ਦੀਆਂ ਮੁਸ਼ਕਲਾਂ ਵੱਧ ਸਕਦੀਆਂ ਹਨ।