ਨਾਰਕੋਟਿਕਸ ਕੰਟਰੋਲ ਬਿਊਰੋ (NCB) ਨੇ ਚੰਡੀਗੜ੍ਹ ਅਤੇ ਕਾਊਂਟਰ ਇੰਟੈਲੀਜੈਂਸ (CI) ਪੰਜਾਬ ਪੁਲਿਸ ਨੇ ਲੁਧਿਆਣਾ ਵਿੱਚ NCB ਚੰਡੀਗ੍ਹੜ ਵੱਲੋਂ 40 ਕਿਲੋਗ੍ਰਾਮ ਹੈਰੋਇਨ ਬਰਾਮਦਗੀ ਦੇ ਮਾਮਲੇ ਵਿੱਚ ਇੱਕ ਸਾਂਝਾ ਆਪ੍ਰੇਸ਼ਨ ਚਲਾਇਆ। ਇਸ ਆਪ੍ਰੇਸ਼ਨ ਵਿੱਚ ਇੱਕ ਅੰਤਰਰਾਸ਼ਟਰੀ ਸਮੱਗਲਰ ਸੰਨੀ ਵਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਫੜਿਆ ਗਿਆ ਤਸਕਰ ਸੰਨੀ ਵਰਮਾ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਲਈ ਭੁਗਤਾਨ ਲੈਣ-ਦੇਣ ਨੂੰ ਸੰਭਾਲਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਸੀ।
ਜਾਣਕਾਰੀ ਅਨੁਸਾਰ ਮੁਲਜ਼ਮ ਸੰਨੀ ਵਰਮਾ ਪਿਛਲੇ ਸਾਲ ਜੈਪੁਰ ਹਵਾਈ ਅੱਡੇ ‘ਤੇ ਫੜੇ ਗਏ ਅਕਸ਼ੈ ਛਾਬੜਾ ਨਾਮ ਦੇ ਮੁਲਜ਼ਮ ਦਾ ਮੁੱਖ ਸਾਥੀ ਹੈ। ਅਕਸ਼ੈ ਛਾਬੜਾ ਸ਼ਰਾਬ ਦਾ ਠੇਕੇਦਾਰ ਹੈ। ਅਧਿਕਾਰੀਆਂ ਨੇ ਇਸ ਕਾਰਵਾਈ ਨੂੰ ਗੁਪਤ ਰੱਖਿਆ। ਪੰਜਾਬ ਪੁਲਿਸ ਦੇ AIG ਨਵਜੋਤ ਸਿੰਘ ਮਾਹਲ ਨੇ ਖੁਦ ਇਸ ਕਾਰਵਾਈ ਦੀ ਅਗਵਾਈ ਕੀਤੀ। NCB ਅਤੇ CI ਪੰਜਾਬ ਪੁਲਿਸ ਦੇ ਸਾਂਝੇ ਯਤਨਾਂ ਨਾਲ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ।
ਫਿਲਹਾਲ NCB ਚੰਡੀਗੜ੍ਹ ਜ਼ੋਨਲ ਯੂਨਿਟ ਨੇ ਕੁੱਲ 40 ਕਿਲੋ ਹੈਰੋਇਨ ਅਤੇ 0.557 ਕਿਲੋ ਅਫੀਮ ਜ਼ਬਤ ਕੀਤੀ ਹੈ। ਇਸ ਤੋਂ ਇਲਾਵਾ ਇਸ ਨੈੱਟਵਰਕ ਨਾਲ ਜੁੜੇ 18 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਜੋ ਸਾਰੇ ਲੁਧਿਆਣਾ ਵਿੱਚ ਅਕਸ਼ੈ ਛਾਬੜਾ ਵੱਲੋਂ ਚਲਾਏ ਜਾ ਰਹੇ ਗੈਰ-ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਸਨ। ਤਸਕਰੀ ਵਿੱਚ ਸ਼ਾਮਲ ਵਿਅਕਤੀਆਂ ਨੂੰ ਫੜਨ ਅਤੇ ਅਕਸ਼ੈ ਛਾਬੜਾ ਦੇ ਨਿਯੰਤਰਣ ਹੇਠ ਲੁਧਿਆਣਾ ਤੋਂ ਚੱਲ ਰਹੇ ਨੈਟਵਰਕ ਨੂੰ ਖਤਮ ਕਰਨ ਵਿੱਚ NCB ਅਤੇ CI ਪੰਜਾਬ ਪੁਲਿਸ ਦੀਆਂ ਸਾਂਝੀਆਂ ਕੋਸ਼ਿਸ਼ਾਂ ਮਹੱਤਵਪੂਰਨ ਹਨ।
ਇਹ ਵੀ ਪੜ੍ਹੋ : ਪੰਜਾਬ ‘ਚ ਸੁਸਤ ਹੋਇਆ ਮੌਨਸੂਨ: ਅਗਲੇ 2 ਦਿਨਾਂ ਤੱਕ ਮੀਂਹ ਦੀ ਸੰਭਾਵਨਾ ਘੱਟ, ਤਾਪਮਾਨ ‘ਚ ਹੋਵੇਗਾ ਵਾਧਾ
ਦੱਸ ਦੇਈਏ ਕਿ ਲੁਧਿਆਣਾ ਵਿੱਚ ਸੱਤ ਮਹੀਨੇ ਪਹਿਲਾਂ NCB ਨੇ ਦੁੱਗਰੀ ਇਲਾਕੇ ਵਿੱਚ ਛਾਪਾ ਮਾਰ ਕੇ ਹੈਰੋਇਨ ਸਮੇਤ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਮੁਲਜ਼ਮ ਸੰਦੀਪ ਸਿੰਘ (36) ਵਾਸੀ ਮੁਹੱਲਾ ਜਨਤਾ ਨਗਰ ਨੂੰ ਗ੍ਰਿਫ਼ਤਾਰ ਕੀਤਾ ਗਿਆ। ਮੁਲਜ਼ਮਾਂ ਕੋਲੋਂ 20.326 ਕਿਲੋ ਹੈਰੋਇਨ, 17 ਗ੍ਰਾਮ ਅਫੀਮ, 2 ਕਾਰਤੂਸ, 5.50 ਲੱਖ, 300 ਹਜ਼ਾਰ ਦਰਾਮ ਬਰਾਮਦ ਕੀਤੇ ਗਏ ਹਨ। ਇਸ ਤੋਂ ਬਾਅਦ ਪੁਲਿਸ ਨੇ ਕਈ ਹੋਰ ਲੋਕਾਂ ਤੋਂ ਵੀ ਹੈਰੋਇਨ ਬਰਾਮਦ ਕੀਤੀ।
ਵੀਡੀਓ ਲਈ ਕਲਿੱਕ ਕਰੋ -: