ਅਕਸਰ ਲੋਕਾਂ ਕੋਲੋਂ ਸੁਣਦੇ ਹਾਂ ਕਿ ਪੁੱਤ ਕਪੁੱਤ ਹੋ ਸਕਦੇ ਨੇ ਪਰ ਮਾਵਾਂ ਕਦੇ ਕੁਮਾਵਾਂ ਨਹੀਂ ਹੁੰਦੀਆਂ ਪਰ ਅੱਜ ਦੀਆਂ ਕਈ ਕਲਯੁਗੀ ਮਾਂ ਨੇ ਇਹ ਕਹਾਵਤ ਗਲਤ ਸਾਬਤ ਕਰ ਦਿੱਤੀ। ਅਜਿਹਾ ਹੀ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆ ਰਿਹਾ ਹੈ ਜਿਥੇ ਕਲਯੁਗੀ ਮਾਂ ਨੇ ਆਪਣੇ ਜਿਗਰ ਦੇ ਟੋਟੇ ਪੁੱਤ ਨੂੰ ਜ਼ਹਿਰ ਦੇ ਕੇ ਮੌਤ ਦੇ ਘਾਟ ਉਤਾਰ ਦਿੱਤਾ।
ਬਟਾਲਾ ਦੇ ਪਿੰਡ ਮਲਾਵੇ ਦੀ ਕੋਠੀ ਵਿਚ ਮਨਦੀਪ ਕੌਰ ਨਾਂ ਦੀ ਔਰਤ ਆਪਣੇ 2 ਸਾਲ ਦੇ ਬੱਚੇ ਨਾਲ ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿੰਦੀ ਸੀ। ਮਨਦੀਪ ਕੌਰ ਦਾ ਵਿਆਹ ਹੋ ਚੁੱਕਾ ਸੀ ਪਰ ਉਸ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲਦਾ ਸੀ ਜਿਸ ਕਰਕੇ ਉਹ ਉਸ ਤੋਂ ਵੱਖ ਹੋ ਚੁੱਕੀ ਸੀ ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿਚ ਰਹਿ ਰਹੀ ਸੀ। ਤੇ ਜਿਸ ਵਿਅਕਤੀ ਨਾਲ ਮਨਦੀਪ ਕੌਰ ਰਹਿ ਰਹੀ ਸੀ ਉਹ ਉਸ ਨਾਲ ਮਾਰਕੁਟਾਈ ਕਰਦਾ ਸੀ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਮਨਦੀਪ ਨੇ ਖੁਦ ਵੀ ਫਿਨਾਈਲ ਦੀ ਦਵਾਈ ਪੀ ਲਈ ਤੇ ਬੱਚੇ ਨੂੰ ਵੀ ਪਿਲਾ ਦਿੱਤੀ।
ਵੀਡੀਓ ਲਈ ਕਲਿੱਕ ਕਰੋ -:
“ਸਿੱਖ ਗੱਭਰੂ ਨੇ ਫੱਟੇ ਚੱਕ’ਤੇ ! ਕੈਨੇਡਾ ਦੀ Top University ਤੋਂ ਮਿਲੀ 2 ਕਰੋੜ ਦੀ ਸਕਾਲਰਸ਼ਿਪ ! ਪੁੱਤ ‘ਤੇ ਮਾਣ ਕਰਦੇ ਨੇ ਮਾਪੇ ! “
ਫਿਨਾਈਲ ਦਾ ਅਸਰ ਮਾਂ ‘ਤੇ ਤਾਂ ਨਹੀਂ ਹੋਇਆ ਪਰ ਬੱਚੇ ਦੀ ਮੌਤ ਹੋ ਗਈ। ਮਾਂ ਤੇ ਬੱਚੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤੇ ਮਨਦੀਪ ਕੌਰ ਦਾ ਇਲਾਜ ਕੀਤਾ ਜਾ ਰਿਹਾ ਹੈ।