ਚਾਰ ਸਾਬਕਾ ਕਾਂਗਰਸੀਆਂ ਵੱਲੋਂ ਭਾਜਪਾ ਵਿੱਚ ਸ਼ਾਮਲ ਹੋਣ ‘ਤੇ ਆਮ ਆਦਮੀ ਪਾਰਟੀ ਨੇ ਬੀਜੇਪੀ ‘ਤੇ ਨਿਸ਼ਾਨਾ ਵਿਨ੍ਹਿਆ। ਪਾਰਟੀ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਸਵਾਲ ਕੀਤਾ ਕਿ ਭਾਜਪਾ ਕੋਲ ਅਜਿਹੀ ਕਿਹੜੀ ਮਸ਼ੀਨ ਹੈ, ਜਿਸ ਵਿੱਚ ਦਾਗੀਆਂ ਨੂੰ ਪਾ ਸਾਫ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ‘ਤੇ ਕੁਰੱਪਸ਼ਨ ਦੇ ਦੋਸ਼ ਸਨ, ਉਹ ਭਾਜਪਾ ਵਿੱਚ ਸ਼ਾਮਲ ਹੋ ਗਏ ਹਨ। ਇਥੋਂ ਤੱਕ ਕਿ ਭਾਜਪਾ ਨੇ ਹੀ ਇਨ੍ਹਾਂ ‘ਤੇ ਦੋਸ਼ ਲਾਏ ਸਨ।
ਮਾਲਵਿੰਦਰ ਕੰਗ ਨੇ ਕਿਹਾ ਕਿ ਸਾਬਕਾ ਇੰਡਸਟਰੀ ਮੰਤਰੀ ਸੁੰਦਰ ਸ਼ਾਮ ਅਰੋੜਾ ‘ਤੇ ਬੀਜੇਪੀ ਦੇ ਵੱਡੇ ਨੇਤਾ ਤੀਕਸ਼ਣ ਸੂਦ ਨੇ ਦੋਸ਼ ਲਾਏ ਸਨ ਕਿ ਉਨ੍ਹਾਂ ਨੇ ਮੋਹਾਲੀ ਵਿੱਚ 450 ਕਰੋੜ ਦੀ 31 ਏਕੜ ਜ਼ਮੀਨ ਦੇ ਘਪਲੇ ਕੀਤੇ। ਇਹ ਉਸੇ ਕੰਪਨੀ ਨੂੰ ਦਿੱਤੀ ਗਈ, ਜਿਸ ਵਿੱਚ ਅਰੋੜਾ ਹਿੱਸੇਦਾਰ ਸਨ।
ਉਨ੍ਹਾਂ ਕਿਹਾ ਕਿ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਤੇ ਉਨ੍ਹਾਂ ਦੇ ਮੇਅਰ ਭਰਾ ਅਮਰਜੀਤ ਸਿੰਘ ‘ਤੇ ਕੁਰੱਪਸ਼ਨ ਦੇ ਦੋਸ਼ ਹਨ। ਭਾਜਪਾ ਨੇਤਾਵਾਂ ਨੇ ਕਾਨਫਰੰਸ ਕਰਕੇ ਕਿਹਾ ਸੀ ਕਿ ਕੋਵਿਡ ਦੌਰਾਨ ਫਤਿਹ ਕਿੱਟ ਵਿੱਚ ਘਪਲਾ ਕੀਤਾ ਹੈ। ਸਿੱਧੂ ਨੇ 5 ਕਰੋੜ ਤੋਂ ਵੱਧ ਗੋਲੀਆਂ ਸਰਕਾਰੀ ਸੈਂਟਰਾਂ ਨੂੰ ਦੇਣ ਦੀ ਥਾਂ ਪ੍ਰਾਈਵੇਟ ਨੂੰ ਵੇਚ ਦਿੱਤੀਆਂ।
ਵੀਡੀਓ ਲਈ ਕਲਿੱਕ ਕਰੋ -:
“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”
‘ਆਪ’ ਦੇ ਬੁਲਾਰੇ ਨੇ ਕਿਹਾ ਕਿ ਰਾਜਕੁਮਰਾ ਵੇਰਕਾ ਨੇ ਕੁਝ ਦਿਨ ਪਹਿਲਾਂ ਕਿਹਾ ਸੀ ਕਿ ਦੇਸ਼ ਦੇ ਪੀ.ਐੱਮ. ਮੋਦੀ ਐਂਟੀ ਦਲਿਤ ਹਨ। ਪੀ.ਐੱਮ. ਡਾ. ਅੰਬੇਡਕਰ ਦੀ ਵਿਚਾਰਧਾਰਾ ਖਿਲਾਫ ਹਨ। ਉਥੇ ਹੀ ਸਾਬਕਾ ਬਿਜਲਈ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਆਪਣੇ ਜਵਾਈ ਲਈ ਨਿਯਮਾਂ ਨੂੰ ਤਾਕ ‘ਤੇ ਰਖ ਕੇ ਸਰਕਾਰੀ ਨੌਕਰੀ ਦਿਵਾਈ ਸੀ। ਭਾਜਪਾ ਕਹਿੰਦੀ ਹੈ ਕਿ ਅਸੀਂ ਪਰਿਵਾਰਵਾਦ ਦੇ ਖਿਲਾਫ ਹਾਂ ਤਾਂ ਕੀ ਇਹ ਭਾਜਪਾ ਦਾ ਚਰਿੱਤਰ ਏ?