ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਕਾਰ ਨੂੰ ਸ਼ੁੱਕਰਵਾਰ ਪੰਜਾਬ ‘ਚ ਨਾਰਾਜ਼ ਕਿਸਾਨਾਂ ਦੀ ਭੀੜ ਨੇ ਘੇਰ ਲਿਆ ਸੀ। ਜਦੋਂ ਕਿਸਾਨ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਸਨ ਤਾਂ ਕੰਗਨਾ ਨੇ ਕਿਸਾਨਾਂ ‘ਤੇ ਵਿਵਾਦਿਤ ਟਿੱਪਣੀ ਕੀਤੀ ਸੀ, ਜਿਸ ਤੋਂ ਬਾਅਦ ਕਈ ਉਹ ਉਸ ਤੋਂ ਨਾਰਾਜ਼ ਹੋ ਗਏ ਸਨ। ਚੰਡੀਗੜ੍ਹ-ਊਨਾ ਕੌਮੀ ਮਾਰਗ ’ਤੇ ਕੀਰਤਪੁਰ ਸਾਹਿਬ ਵਿਖੇ ਕੰਗਨਾ ਨੂੰ ਕਿਸਾਨਾਂ ਨੇ ਘੇਰਿਆ ਸੀ। ਭੀੜ ਦੇ ਗੁੱਸੇ ਨੂੰ ਦੇਖ ਕੇ ਕੰਗਨਾ ਕਾਰ ਤੋਂ ਬਾਹਰ ਨਿਕਲੀ ਅਤੇ ਮੁਆਫੀ ਮੰਗੀ। ਪਰ ਜਿਵੇਂ ਹੀ ਉਹ ਇੱਥੋਂ ਚਲੀ ਗਈ, ਕੰਗਨਾ ਦੇ ਤੇਵਰ ਫਿਰ ਤੋਂ ਬਦਲ ਗਏ ਹਨ।
ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਇਸ ਘਟਨਾ ਨੂੰ ਲੈ ਕੇ ਸਫਾਈ ਦਿੱਤੀ। ਉਸ ਨੇ ਲਿਖਿਆ ਕਿ ਮੈਂ ਕਿਸੇ ਤੋਂ ਮੁਆਫੀ ਨਹੀਂ ਮੰਗੀ ਅਤੇ ਮੈਂ ਕਿਸੇ ਤੋਂ ਮੁਆਫੀ ਕਿਉਂ ਮੰਗਾਂਗੀ। ਮੈਂ ਕਿਸਾਨ ਵਿਰੋਧੀ ਨਹੀਂ ਹਾਂ ਤੇ ਮੁਆਫ਼ੀ ਮੰਗਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਹਾਂ, ਉਹ ਲੋਕ ਥੋੜ੍ਹੇ ਗੁੱਸੇ ਵਿਚ ਸਨ। ਮੇਰੇ ਬਾਰੇ ਉਨ੍ਹਾਂ ਨੂੰ ਕੁਝ ਸ਼ਿਕਾਇਤਾਂ ਸਨ। ਮੈਂ ਉਨ੍ਹਾਂ ਦੇ ਗਿਲ-ਸ਼ਿਕਵੇ ਸੁਣੇ ਤੇ ਆਪਣੀ ਪੂਰੀ ਗੱਲ ਸਮਝਾਈ।
ਵੀਡੀਓ ਲਈ ਕਲਿੱਕ ਕਰੋ -:
Congress Person open CM Channi’s ” ਪੋਲ”, “CM Channi Spent crores of rupees for advertisement”
ਕੰਗਨਾ ਨੇ ਅੱਗੇ ਲਿਖਿਆ, ਔਰਤਾਂ ਨਾਲ ਪੂਰੀ ਗੱਲਬਾਤ ਕਿਸੇ ਹੋਰ ਵਿਸ਼ੇ ‘ਤੇ ਸੀ। ਉਥੇ ਸਾਰੇ ਮੀਡੀਆ ਦੇ ਕੈਮਰੇ ਮੌਜੂਦ ਸਨ। ਅਫਵਾਹਾਂ ਨਾ ਫੈਲਾਓ। ਮੈਂ ਹਮੇਸ਼ਾ ਕਿਸਾਨਾਂ ਦਾ ਸਮਰਥਨ ਕੀਤਾ ਹੈ, ਇਸ ਲਈ ਮੈਂ ਖੇਤੀਬਾੜੀ ਬਿੱਲ ਦੇ ਹੱਕ ਵਿੱਚ ਬੋਲਿਆ ਹੈ ਅਤੇ ਅੱਗੇ ਵੀ ਕਰਦੀ ਰਹਾਂਗੀ। ਜੈ ਹਿੰਦ।