ਜੰਮੂ-ਕਸ਼ਮੀਰ ਵਿਚ ਪੁਲਿਸ ਨੇ ਲੁਧਿਆਣਾ ਦੇ ਨੌਜਵਾਨ ਨੂੰ ਸਾਥੀ ਸਣੇ ਨਸ਼ਾ ਤਸਕਰੀ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਹੈ। ਤਸਕਰਾਂ ਦਾ ਇਕ ਸਾਥੀ ਮੌਕੇ ਤੋਂ ਫਰਾਰ ਹੋ ਗਿਆ। ਤਸਕਰਾਂ ਕੋਲੋਂ ਪੁਲਿਸ ਨੂੰ 190 ਕਿਲੋ ਚੂਰਾਪੋਸਤ ਬਰਾਮਦ ਹੋਇਆ ਹੈ। ਇਹ ਚੂਰਾਪੋਸਤ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਸਪਲਾਈ ਹੋਣਾ ਸੀ। ਪੁਲਿਸ ਨੇ ਗੁਪਤ ਸੂਚਨਾ ਦੇ ਬਾਅਦ ਦੋਸ਼ੀ ਨੂੰ ਮਨਪੋਰਾ ਪੰਪੋਰ ਤੋਂ ਹੀ ਦਬੋਚ ਲਿਆ।
ਦੋ ਲੋਕਾਂ ਨੂੰ ਤਾਂ ਗ੍ਰਿਫਤਾਰ ਕਰਲਿਆ ਪਰ ਇਕ ਦੋਸ਼ੀ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। SDPO ਪੰਪੋਰ ਮੀਰ ਇਮਤਿਆਜ ਅਹਿਮਦ ਦੀ ਨਿਗਰਾਨੀ ਵਿਚ ਐੱਸਐੱਚਓ ਮਨਜ਼ੂਰ ਅਹਿਮਦ ਦੀ ਅਗਵਾਈ ਵਿਚ ਖਰਿਯੂ ਪੁਲਿਸ ਸਟੇਸ਼ਨ ਦੀ ਇਕ ਟੀਮ ਨੇ ਪਿੰਡ ਏਂਡ੍ਰੋਸਾ ‘ਚ ਨਾਕਾਬੰਦੀ ਦੌਰਾਨ ਪੰਜਾਬ ਜਾ ਰਹੇ ਟਰੱਕ ਨੂੰ ਰੋਕਿਆ ਜਿਸ ਦਾ ਰਜਿਸਟ੍ਰੇਸ਼ਨ ਨੰਬਰ ਪੀਬੀ19 ਐੱਚ-0454 ਸੀ, ਜਿਸ ਵਿਚ 3 ਲੋਕ ਸਵਾਰ ਸਨ।
ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਨਸ਼ਾ ਤਸਕਰਾਂ ਵੱਲੋਂ ਸੇਬ ਦੇ ਡੱਬਿਆਂ ਵਿੱਚ ਛੁਪਾ ਕੇ ਰੱਖੀ ਭੁੱਕੀ ਬਰਾਮਦ ਹੋਈ। ਚੈਕਿੰਗ ਦੌਰਾਨ ਸੇਬਾਂ ਦੀਆਂ 22 ਪੇਟੀਆਂ ਬਰਾਮਦ ਹੋਈਆਂ। ਤਿੰਨ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਬਲਰਾਜ ਸਿੰਘ ਵਾਸੀ ਜਮਾਲਪੁਰ ਅਤੇ ਪਹੂ ਪੁਲਵਾਮਾ ਵਾਸੀ ਦਾਨਿਸ਼ ਗੱਫਾ ਵਜੋਂ ਹੋਈ ਹੈ। ਜਦਕਿ ਤੀਜਾ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਿਆ।
ਪੁਲਿਸ ਅਨੁਸਾਰ ਤੀਜੇ ਤਸਕਰ ਨੂੰ ਕਾਬੂ ਕੀਤਾ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਲੁਧਿਆਣਾ ਤੋਂ ਹੀ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਦਾ ਵੱਡਾ ਨੈੱਟਵਰਕ ਚਲਾਇਆ ਜਾ ਰਿਹਾ ਸੀ। ਮੁਲਜ਼ਮ ਖ਼ਿਲਾਫ਼ ਥਾਣਾ ਖਰੜੂ ਵਿੱਚ ਕੇਸ ਦਰਜ ਕਰ ਲਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: