ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਦਾਅਵਾ ਕੀਤਾ ਕਿ ਦਿੱਲੀ ਤੇ ਪੰਜਾਬ ਦੀ ਤਰ੍ਹਾਂ ਆਮ ਆਦਮੀ ਪਾਰਟੀ ਕਰਨਾਟਕ ਵਿਚ ਵੀ ਸਰਕਾਰ ਬਣਾਏਗੀ। ਕਰਨਾਟਕ ਸੂਬਾ ਰਾਏਕਾ ਸੰਘ ਦੀ ਅਗਵਾਈ ਵਿਚ ਵੱਖ-ਵੱਖ ਕਿਸਾਨ ਸੰਗਠਨਾਂ ਦੀ ਰੈਲੀ ਨੂੰ ਸੰਬੋਧਨ ਕਰਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ ਭ੍ਰਿਸ਼ਟਾਚਾਰ ਖਿਲਾਫ ਕਾਨੂੰਨ ਦੀ ਮੰਗ ਕੀਤੀ ਤਾਂ ਆਮ ਲੋਕਾਂ ਨੂੰ ਰਾਜਨੀਤੀ ਵਿਚ ਆਉਣ ਦੀ ਚੁਣੌਤੀ ਦਿੱਤੀ ਗਈ। ਅਸੀਂ ਇੱਕ ਰਾਜਨੀਤਕ ਦਲ ਬਣਾਇਆ। ਸਾਡੀ ਪਹਿਲੀ ਸਰਕਾਰ ਦਿੱਲੀ ਵਿਚ ਤੇ ਫਿਰ ਪੰਜਾਬ ਵਿਚ ਬਣੀ। ਹੁਣ ਅਗਲੀ ਸਰਕਾਰ ਕਰਨਾਟਕ ਵਿਚ ਬਣਾਵਾਂਗੇ।
ਕਰਨਾਟਕ ‘ਚ ਕਥਿਤ ਭ੍ਰਿਸ਼ਟਾਚਾਰ ਦਾ ਜ਼ਿਕਰ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਕਾਂਗਰਸ ਸਰਕਾਰ ਨੂੰ 20 ਫੀਸਦੀ ਕਮਿਸ਼ਨ ਸਰਕਾਰ ਕਿਹਾ ਜਾਂਦਾ ਹੈ ਤੇ ਮੌਜੂਦਾ ਭਾਜਪਾ ਸਰਕਾਰ ਨੂੰ 40 ਫੀਸਦੀ ਕਮਿਸ਼ਨ ਸਰਕਾਰ ਕਿਹਾ ਜਾਂਦਾ ਹੈ। ਕੇਜਰੀਵਾਲ ਉਸ ਘਟਨਾ ਦਾ ਹਵਾਲਾ ਦੇ ਰਹੇ ਸਨ ਜਿਸ ਵਿਚ ਇੱਕ ਠੇਕੇਦਾਰ ਨੇ ਸੂਬੇ ਦੇ ਪੇਂਡੂ ਵਿਕਾਸ ਤੇ ਪੰਚਾਇਤ ਰਾਜ ਮੰਰੀ ਕੇਐੱਸ ਈਸ਼ਰੱਪਾ ਖਿਲਾਫ 40 ਫੀਸਦੀ ਕਮਿਸ਼ਨ ਮੰਗਣ ਦਾ ਦੋਸ਼ ਲਗਾਇਆ ਸੀ ਤੇ ਬਾਅਦ ਵਿਚ ਠੇਕੇਦਾਰ ਨੇ ਖੁਦਕੁਸ਼ੀ ਕਰ ਲਈ ਸੀ।
ਵੀਡੀਓ ਲਈ ਕਲਿੱਕ ਕਰੋ -:
“ਬਠਿੰਡੇ ਦੀ ਜੱਟੀ ਟੋਹਰ ਨਾਲ ਚਲਾਉਂਦੀ ਐ ਟੈਂਕਰ ਤੇ ਟਰਾਲੇ, ਦੇਖੋ ਸਫ਼ਲ ਲੇਡੀ ਟਰਾਂਸਪੋਰਟਰ ਕਿਵੇਂ ਪਹੁੰਚੀ ਅਰਸ਼ਾਂ ‘ਤੇ !”
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਜ਼ੀਰੋ ਫੀਸਦੀ ਕਮਿਸ਼ਨ ਦੀ ਸਰਕਾਰ ਹੈ ਕਿਉਂਕਿ ਦਿੱਲੀ ‘ਚ ਬਹੁਤ ਹੀ ਈਮਾਨਦਾਰ ਸਰਕਾਰ ਹੈ। ਇੱਕ ਪੈਸਾ ਬਤੌਰ ਰਿਸ਼ਵਤ ਨਹੀਂ ਲਈ ਜਾਂਦੀ ਹੈ। ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਤੋਂ ਸਭ ਤੋਂ ਈਮਾਨਦਾਰ ਸਰਕਾਰ ਹੋਣ ਦਾ ਪ੍ਰਮਾਣ ਪੱਤਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰੀ ਜਾਂਚ ਬਿਊਰੋ, ਆਮਦਨ ਕਰ ਵਿਭਾਗ ਅਤੇ ਦਿੱਲੀ ਪੁਲਿਸ ਨੇ ਉਨ੍ਹਾਂ, ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਅਤੇ 17 ਹੋਰ ਵਿਧਾਇਕਾਂ ‘ਤੇ ਛਾਪੇਮਾਰੀ ਕੀਤੀ ਪਰ ਏਜੰਸੀਆਂ ਨੂੰ ਕੁਝ ਨਹੀਂ ਮਿਲਿਆ।
ਇਹ ਵੀ ਪੜ੍ਹੋ : 5 ਤੋਂ 12 ਸਾਲ ਦੇ ਬੱਚਿਆਂ ਨੂੰ ਵੀ ਜਲਦ ਲੱਗੇਗਾ ਟੀਕਾ, Corbevax ਵੈਕਸੀਨ ਨੂੰ ਮਿਲੀ ਮਨਜ਼ੂਰੀ
ਦਿੱਲੀ ਅਤੇ ਕਰਨਾਟਕ ‘ਚ ਹੋਏ ਦੰਗਿਆਂ ਦਾ ਜ਼ਿਕਰ ਕਰਦਿਆਂ ‘ਆਪ’ ਆਗੂ ਨੇ ਕਿਹਾ ਕਿ ਦੇਸ਼ ਭਰ ਦੇ ਬਦਮਾਸ਼ ਅਤੇ ਭ੍ਰਿਸ਼ਟਾਚਾਰੀ ਇੱਕੋ ਸਿਆਸੀ ਪਾਰਟੀ ‘ਚ ਜਾਂਦੇ ਹਨ। ਉਨ੍ਹਾਂ ਕਿਹਾ ਕਿ ਇੱਕ ਮੰਤਰੀ ਦੇ ਪੁੱਤਰ ਨੂੰ ਜੀਪ ਨੇ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ ਅਤੇ ਉਸ ਦੇ ਪਿਤਾ ਨੂੰ ਮੰਤਰੀ ਅਹੁਦੇ ਦਾ ਤੋਹਫ਼ਾ ਦਿੱਤਾ ਗਿਆ ਹੈ। ਜਬਰ-ਜਨਾਹ ਕਰਨ ਵਾਲੇ ਦਾ ਨਿੱਘਾ ਸਵਾਗਤ ਕੀਤਾ ਜਾਂਦਾ ਹੈ। ਇੱਕ ਨੌਜਵਾਨ ਕੁੜੀ ਨਾਲ ਜਬਰ-ਜਨਾਹ ਕੀਤਾ ਜਾਂਦਾ ਹੈ ਅਤੇ ਉਹ ਜਲੂਸ ਕੱਢਦੇ ਹਨ। ਅਜਿਹੀ ਸਥਿਤੀ ਵਿੱਚ ਦੇਸ਼ ਕਿਵੇਂ ਤਰੱਕੀ ਕਰੇਗਾ?