ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਮੰਗਲਵਾਰ ਨੂੰ ਦਿੱਲੀ ਦੇ ਸਭ ਤੋਂ ਵੱਡੇ ਕੋਵਿਡ ਹਸਪਤਾਲ LNJP ਪੁੱਜੇ ਤੇ ਉਥੇ ਪਹੁੰਚ ਕੇ ਹਸਪਤਾਲ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਨੇ ਕੇਜਰੀਵਾਲ ਨੇ ਕਿਹਾ ਕਿ ਉਨ੍ਹਾਂ ਨੇ ਹਸਪਤਾਲ ਦਾ ਨਿਰੀਖਣ ਕੀਤਾ ਹੈ। ਹਸਪਤਾਲ ਦੀ ਤਾਰੀਫ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ ਇਹ ਦੇਸ਼ ਦਾ ਨੰਬਰ 1 ਹਸਪਤਾਲ ਹੈ। ਜਿਥੇ ਸਭ ਤੋਂ ਵੱਧ ਕੋਰੋਨਾ ਦੇ ਮਰੀਜ਼ਾਂ ਦਾ ਇਲਾਜ ਹੋਇਆ ਹੈ।
ਮੌਤਾਂ ਦੇ ਵਧਦੇ ਅੰਕੜਿਆਂ ਉਤੇ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 130 ਅਜਿਹੇ ਮਰੀਜ਼ ਹਨ ਜਿਨ੍ਹਾਂ ਨੂੰ ਆਕਸੀਡੈਂਟਲੀ ਕੋਰੋਨਾ ਨਿਕਲਿਆ ਹੈ। ਪਹਿਲੀ ਲਹਿਰ ਵਿਚ ਆਕਸੀਜਨ ਦੀ ਕਮੀ ਵਾਲੇ ਮਰੀਜ਼ ਜ਼ਿਆਦਾ ਸਨ ਪਰ ਅਜੇ ਅਜਿਹੇ ਮਰੀਜ਼ ਜ਼ਿਆਦਾ ਹਨ ਜਿਨ੍ਹਾਂ ਨੂੰ ਆਕਸੀਡੈਂਟਲੀ ਕੋਰੋਨਾ ਨਿਕਲਿਆ ਹੈ ਜੋ ਕਿਸੇ ਹੋਰ ਬੀਮਾਰੀ ਦੇ ਇਲਾਜ ਲਈ ਆਏ ਸਨ ਤੇ ਸੰਕਰਮਿਤ ਹੋ ਗਏ।
ਦਿੱਲੀ ਦੇ CM ਕੇਜਰੀਵਾਲ ਨੇ ਕਿਹਾ ਕਿ ਸਾਡੀ ਤਿਆਰੀ ਪੂਰੀ ਹੈ। ਲੋੜ ਪਈ ਤਾਂ ਅਸੀਂ 37 ਹਜ਼ਾਰ ਬੈੱਡ ਤਿਆਰ ਕਰ ਸਕਦੇ ਹਾਂ ਤੇ ICUਬਿਸਤਰੇ ਵੀ ਵਧਾ ਸਕਦੇ ਹਾਂ ਪਰ ਅਜੇ ਇਸ ਦੀ ਲੋੜ ਨਹੀਂ ਹੈ। ਇਸ ਸਮੇਂ ਸਾਡੇ ਲਈ ਲੋਕਾਂ ਨੂੰ ਬੇਲੈਂਸ ਕਰਨਾ ਜ਼ਿਆਦਾ ਜ਼ਰੂਰੀ ਹੈ।ਲੋਕਾਂ ਦੇ ਰੋਜ਼ਗਾਰ ‘ਤੇ ਅਸਰ ਨਾ ਹੋਵੇ। ਕੋਰੋਨਾ ਕਦੋਂ ਆਪਣੇ ਸਿਖਰ ਉਤੇ ਹੋਵੇਗਾ, ਦੇ ਜਵਾਬ ਵਿਚ ਕੇਜਰੀਵਾਲ ਨੇ ਕਿਹਾ ਕਿ ਕੁਝ ਕਹਿ ਨਹੀਂ ਸਕਦਾ, ਪਾਜ਼ੀਟਿਵਿਟੀ ਰੇਟ 25 ਫੀਸਦੀ ਤੱਕ ਆ ਗਿਆ ਹੈ।
ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਜੋ ਪਾਬੰਦੀਆਂ ਦਿੱਲੀ ਵਿਚ ਹਨ ਉਨ੍ਹਾਂ ਨੂੰ ਐੱਨ. ਸੀ. ਆਰ. ਵਿਚ ਵੀ ਲਾਗੂ ਕੀਤਾ ਜਾਵੇ। ਸੀ. ਐੱਮ. ਨੇ ਕਿਹਾ ਕਿ ਦਿੱਲੀ ਵਿਚ ਲਾਕਡਾਊਨ ਨਹੀਂ ਲੱਗੇਗਾ। ਜੋ ਵੀ ਪਾਬੰਦੀਆਂ ਲਗਾਈਆਂ ਗਈਆਂ ਹਨ, ਉਨ੍ਹਾਂ ਨੂੰ ਕੇਸ ਘੱਟ ਹੁੰਦਿਆਂ ਹੀ ਹਟਾ ਦਿੱਤਾ ਜਾਵੇਗਾ। ਦਿੱਲੀ ਵਿਚ ਅੱਜ ਵੀ 20 ਹਜ਼ਾਰ ਦੇ ਲਗਭਗ ਮਾਮਲੇ ਸਾਹਮਣੇ ਆਏ ਹਨ।
DDMA ਦੀ ਬੈਠਕ ਵਿਚ ਫੈਸਲਾ ਲਿਆ ਗਿਆ ਕਿ ਦਿੱਲੀ ਵਿਚ ਸਾਰੇ ਨਿੱਜੀ ਦਫਤਰ ਬੰਦ ਰਹਿਣਗੇ, ਸਿਰਫ ਜ਼ਰੂਰੀ ਸੇਵਾਵਾਂ ਨਾਲ ਜੁੜੇ ਲੋਕ, ਜਿਨ੍ਹਾਂ ਨੂੰ ਪਹਿਲਾਂ ਤੋਂ ਛੋਟ ਮਿਲੀ ਹੋਈ ਹੈ, ਉਨ੍ਹਾਂ ਨੂੰ ਆਫਿਸਰ ਜਾਣ ਦੀ ਇਜਾਜ਼ਤ ਹੋਵੇਗੀ। ਬਾਕੀ ਪ੍ਰਾਈਵੇਟ ਦਫਤਰਾਂ ਦੇ ਮੁਲਾਜ਼ਮਾਂ ਨੂੰ ਵਰਕ ਫਰਾਮ ਹੋਮ ਕਰਨਾ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਰੈਸਟੋਰੈਂਟ ਤੇ ਬਾਰ ਬੰਦ ਰਹਿਣਗੇ ਤੇ ਸਿਰਫ ‘ਟੇਕ ਅਵੇਅ’ ਦੀ ਸਹੂਲਤ ਦੇਣ ਦਾ ਫੈਸਲਾ ਲਿਆ ਗਿਆ ਹੈ। ਹਰ ਜ਼ੋਨ ਵਿਚ ਰੋਜ਼ਾਨਾ ਸਿਰਫ ਇੱਕ ਹਫਤਾਵਾਰੀ ਬਾਜ਼ਾਰ ਖੋਲ੍ਹਣ ਦੀ ਇਜਾਜ਼ਤ ਦਿੱਤੀ ਗਈ ਹੈ। ਹਸਪਤਾਲਾਂ ਵਿਚ ਮੈਨ ਪਾਵਰ ਦੀ ਲੋੜੀਂਦੀ ਵਿਵਸਥਾ ਕਰਨ ਤੇ 15-18 ਸਾਲ ਦੇ ਬੱਚਿਆਂ ਦੇ ਟੀਕਾਕਰਨ ਦੀ ਰਫਤਾਰ ਨੂੰ ਵਧਾਉਣ ਦੀ ਮੰਗ ਕੀਤੀ ਗਈ ਹੈ। ਜਨਤਕ ਥਾਵਾਂ ਉਤੇ ਭੀੜ ਨਾ ਲੱਗਣ ਦੇਣ ਤੇ ਸਾਰਿਆਂ ਨੂੰ ਮਾਸਕ ਲਗਾ ਕੇ ਕੋਰੋਨਾ ਨਿਯਮਾਂ ਦਾ ਪਾਲਣ ਕਰਨ ਨੂੰ ਕਿਹਾ ਗਿਆ ਹੈ।