ਜਿਵੇਂ-ਜਿਵੇਂ ਚੋਣਾਂ ਦਾ ਸਮਾਂ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਪੰਜਾਬ ਵਿੱਚ ਲਗਾਤਾਰ ਸਰਗਰਮ ਰਹਿ ਰਹੇ ਹਨ। ਇਸ ਵਾਰ ਉਹ ਆਪਣੇ ਨਵੇਂ ਸਾਲ ਦੀ ਸ਼ੁਰੂਆਤ ਪੰਜਾਬ ਵਿੱਚ ਹੀ ਕਰਨਗੇ। ਕੇਜਰੀਵਾਲ ਭਲਕੇ ਪੰਜਾਬ ਵਿੱਚ ਤਿੰਨ ਦਿਨਾ ਦੌਰੇ ‘ਤੇ ਆ ਰਹੇ ਹਨ।
ਹਾਲਾਂਕਿ ਪਹਿਲਾਂ ਉਨ੍ਹਾਂ ਦੇ 31 ਦਸੰਬਰ ਨੂੰ ਹੀ ਪੰਜਾਬ ਆਉਣ ਦੀ ਗੱਲ ਕਹੀ ਜਾ ਰਹੀ ਸੀ। ਪਰ ਹੁਣ ਨਵੀਂ ਮਿਲੀ ਜਾਣਕਾਰੀ ਮੁਤਾਬਕ ਉਹ 30 ਦਸੰਬਰ ਨੂੰ ਸੂਬੇ ਵਿੱਚ ਆਉਣਗੇ ਤੇ ਤਿੰਨ ਦਿਨ ਯਾਨੀ 1 ਜਨਵਰੀ ਤੱਕ ਇਥੇ ਹੀ ਰੁਕਣਗੇ।
ਇਸ ਵਾਰ ਉਨ੍ਹਾਂ ਦੇ ਪੰਜਾਬ ਦੌਰੇ ਦੇ ਪ੍ਰੋਗਰਾਮ ਦੀ ਮਿਲੀ ਜਾਣਕਾਰੀ ਮੁਤਾਬਕ ਉਹ ਚੰਡੀਗੜ੍ਹ ਵਿੱਚ ‘ਵਿਕਟਰੀ ਮਾਰਚ’ ਕੱਢਣਗੇ ਤੇ 31 ਦਸੰਬਰ ਤੇ 1 ਜਨਵਰੀ ਨੂੰ ਉਨ੍ਹਾਂ ਦਾ ਪਟਿਆਲਾ ਵਿੱਚ ਪ੍ਰੋਗਰਾਮ ਤੈਅ ਹੋਇਆ ਹੈ।
ਵੀਡੀਓ ਲਈ ਕਲਿੱਕ ਕਰੋ -:
“sri darbar sahib ਬੇਅਦਬੀ ਮਾਮਲੇ ਨਾਲ ਜੁੜੀ ਇੱਕ ਹੋਰ CCTV ਆਈ ਸਾਹਮਣੇ”
ਭਗਵੰਤ ਮਾਨ ਨੇ ਉਨ੍ਹਾਂ ਦੇ ਪਟਿਆਲਾ ਵਿੱਚ ਪ੍ਰੋਗਰਾਮ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਮੰਦਭਾਗੀਆਂ ਘਟਨਾਵਾਂ ਵਾਪਰ ਰਹੀਆਂ ਹਨ, ਜਿਸ ਕਾਰਨ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪੰਜਾਬ ਦੀ ਭਾਈਚਾਰਕ ਸਾਂਝ ਬਣੀ ਰਹੇ ਇਸ ਕਾਮਨਾ ਨੂੰ ਲੈ ਕੇ ਆਮ ਆਦਮੀ ਪਾਰਟੀ 31 ਦਸੰਬਰ ਨੂੰ ਸ਼ਾਂਤੀ ਮਾਰਚ ਕੱਢੇਗੀ।