ਆਮ ਆਦਮੀ ਪਾਰਟੀ ਨੇ ਮੱਧ ਪ੍ਰਦੇਸ਼ ਦੀ ਰਾਜ ਕਾਰਜਕਾਰਨੀ ਨੂੰ ਤਤਕਾਲ ਪ੍ਰਭਾਵ ਨਾਲ ਭੰਗ ਕਰ ਦਿੱਤਾ ਹੈ। ਜਲਦ ਹੀ ਨਵੀਂ ਕਾਰਜਕਾਰਨੀ ਦਾ ਗਠਨ ਕੀਤਾ ਜਾਵੇਗਾ। ਪਾਰਟੀ ਵੱਲੋਂ ਇਹ ਫੈਸਲਾ ਕਿਉਂ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ। ਦੱਸ ਦੇਈਏਕਿ ਇਸ ਤੋਂ ਪਹਿਲਾਂ 25 ਜਨਵਰੀ ਨੂੰ ਹਰਿਆਣਾ ਇਕਾਈ ਨੂੰ ਵੀ ਇਸੇ ਤਰ੍ਹਾਂ ਭੰਗ ਕਰ ਦਿੱਤਾ ਸੀ।
ਮੱਧ ਪ੍ਰਦੇਸ਼ ਵਿਚ ਇਸ ਸਾਲ ਦੇ ਅਖੀਰ ਵਿਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ਵਿਚ ਪਾਰਟੀ ਉਮੀਦਵਾਰ ਉਤਾਰਨ ਦੀ ਤਿਆਰੀ ਕਰ ਰਹੀ ਹੈ ਜਿਸ ਕਾਰਨ ਸੰਗਠਨ ਦਾ ਪੁਨਰਗਠਨ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਮੱਧ ਪ੍ਰਦੇਸ਼ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੱਧ ਪ੍ਰਦੇਸ਼ ਦੀਆਂ ਨਗਰ ਨਿਗਮ ਚੋਣਾਂ ਵਿਚ ਵੀ ਆਮ ਆਦਮੀ ਪਾਰਟੀ ਆਪਣੀ ਛਾਪ ਛੱਡ ਚੁੱਕੀ ਹੈ। ਮੱਧ ਪ੍ਰਦੇਸ਼ ਵਿਚ ਪਹਿਲੀ ਵਾਰ ਨਿਗਮ ਚੋਣਾਂ ਲੜਨ ਵਾਲੀ ਪਾਰਟੀ ਨੇ ਸੂਬੇ ਦੀ ਇਕ ਨਗਰ ਨਿਗਮ ਵਿਚ ਜਿੱਤ ਹਾਸਲ ਕੀਤੀ। ਮੱਧਪ੍ਰਦੇਸ਼ ਦੀ ਸਿੰਗਰੌਲੀ ਸੀਟ ‘ਤੇ ‘ਆਪ’ ਨੇ ਲਗਭਗ 9000 ਵੋਟਾਂ ਤੋਂ ਜਿੱਤ ਹਾਸਲ ਕੀਤੀ ਸੀ। ਇਸ ਸੀਟ ‘ਤੇ ਪਹਿਲਾਂ ਭਾਜਪਾ ਦਾ ਕਬਜ਼ਾ ਸੀ।
ਇਹ ਵੀ ਪੜ੍ਹੋ : CIA ਅੰਮ੍ਰਿਤਸਰ ਨੇ ਨਸ਼ਾ ਤਸਕਰ ਰਸ਼ਪਾਲ ਉਰਫ ਪਾਲਾ ਨੂੰ ਕੀਤਾ ਗ੍ਰਿਫਤਾਰ, ਹੈਰੋਇਨ ਤੇ ਲੱਖਾਂ ਦੀ ਡਰੱਗ ਮਨੀ ਬਰਾਮਦ
ਮੱਧ ਪ੍ਰਦੇਸ਼ ਦੀ ਸਿਆਸਤ ਹੁਣ ਤੱਕ ਭਾਜਪਾ ਤੇ ਕਾਂਗਰਸ ਤੱਕ ਸੀਮਤ ਰਹੀ ਪਰ 2022 ਦੀਆਂ ਨਿਗਮ ਚੋਣਾਂ ਤੋਂ ਆਮ ਆਦਮੀ ਪਾਰਟੀ ਨੇ ਵੀ ਆਪਣੀ ਜਗ੍ਹਾ ਬਣਾਈ ਹੈ। ਪੰਜਾਬ ਚੋਣਾਂ ਵਿਚ ਪਾਰਟੀ ਆਪਣੇ ਪ੍ਰਦਰਸ਼ਨ ਤੋਂ ਪਹਿਲਾਂ ਹੀ ਸਾਰਿਆਂ ਨੂੰ ਹੈਰਾਨ ਕਰ ਚੁੱਕੀ ਹੈ। ਅਜਿਹੇ ਵਿਚ ਮੱਧ ਪ੍ਰਦੇਸ਼ ਵਿਚ ਭਾਜਪਾ ਤੇ ਕਾਂਗਰਸ ਲਈ ਵੀ ਆਮ ਆਦਮੀ ਦੇ ਵਧਦੇ ਕਦਮ ਮੁਸੀਬਤ ਦਾ ਸਬਬ 2023 ਦੀਆਂ ਵਿਧਾਨ ਸਭਾ ਚੋਣਾਂ ਬਣ ਸਕਦੇ ਹਨ।
ਵੀਡੀਓ ਲਈ ਕਲਿੱਕ ਕਰੋ -: