ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਅੱਤਵਾਦੀਆਂ ਨੇ ਦੋ ਕਸ਼ਮੀਰੀ ਪੰਡਿਤਾਂ ‘ਤੇ ਹਮਲਾ ਕੀਤਾ। ਇਨ੍ਹਾਂ ਵਿਚੋਂ ਇਕ ਸੁਨੀਲ ਭੱਟ ਦੀ ਮੌਤ ਹੋ ਗਈ ਹੈ। ਕਸ਼ਮੀਰੀ ਪੰਡਿਤ ਪਿੰਡੂ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਸੰਗਠਨ ਕੇਐੱਫਐੱਫ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ। ਅੱਤਵਾਦੀ ਸੰਗਠਨ ਦਾ ਕਹਿਣਾ ਹੈ ਕਿ ਸੁਨੀਲ ਭੱਟ ਤਿਰੰਗਾ ਰੈਲੀ ਵਿਚ ਗਏ ਸਨ ਇਸ ਲਈ ਉਸ ਦੀ ਹੱਤਿਆ ਕੀਤੀ ਗਈ।
ਜੰਮੂ-ਕਸ਼ਮੀਰ ਵਿਚ ਆਜ਼ਾਦੀ ਦਿਹਾੜੇ ਵਾਲੇ ਦਿਨ ਅੱਤਵਾਦੀਆਂ ਨੇ ਦੋ ਥਾਵਾਂ ‘ਤੇ ਗ੍ਰੇਨੇਡ ਅਟੈਕ ਕੀਤੇ ਸਨ। ਕੁਝ ਦਿਨ ਪਹਿਲਾਂ ਹੀ ਬਡਗਾਮ ਵਿਚ ਮੁਕਾਬਲੇ ਦੌਰਾਨ ਅੱਤਵਾਦੀ ਲਤੀਫ ਰਾਥਰ ਮਾਰਿਆ ਗਿਆ ਸੀ। ਇਸ ਦੇ ਬਾਅਦ ਦੂਜੀ ਵਾਰ ਆਮ ਨਾਗਰਿਕ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਹੈ।
ਅੱਤਵਾਦੀਆਂ ਨੇ ਸੁਨੀਲ ‘ਤੇ ਹਮਲਾ ਕਰਨ ਤੋਂ ਪਹਿਲਾਂ ਉਸ ਦਾ ਨਾਂ ਪੁੱਛਿਆ ਤੇ ਫਿਰ ਮਾਰ ਦਿੱਤਾ। ਘਟਨਾ ਦੇ ਬਾਅਦ ਤੋਂ ਲੋਕਾਂ ਵਿਚ ਗੁੱਸਾ ਹੈ। ਸੁਨੀਲ ਭੱਟੀ ਦੀਆਂ ਚਾਰ ਕੁੜੀਆਂ ਹਨ ਜਿਨ੍ਹਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੁਨੀਲ ਦੀ ਹੱਤਿਆ ਨੇ ਪੂਰੇ ਪਰਿਵਾਰ ਨੂੰ ਹਿਲਾ ਕੇ ਰੱਖ ਦਿਤਾ ਹੈ। ਸੁਨੀਲ ਦੇ ਗੁਆਂਢੀ ਨੇ ਦੱਸਿਆ ਕਿ ਉਹ ਆਪਣੇ ਭਰਾ ਪਿੰਟੂ ਨਾਲ ਬਾਗ ਵਿਚ ਕੰਮ ਕਰ ਰਿਹਾ ਸੀ। ਇਸ ਦੇ ਬਾਅਦ ਅੱਤਵਾਦੀ ਉੁਨ੍ਹਾਂ ਕੋਲ ਪਹੁੰਚੇ ਤੇ ਨਾਂ ਪੁੱਛਿਆ। ਫਿਰ ਅੱਤਵਾਦੀਆਂ ਨੇ ਗੋਲੀ ਚਲਾ ਦਿੱਤੀ। ਇਕ ਗੋਲੀ ਪਿੰਟੂ ਨੂੰ ਵੀ ਲੱਗੀ। ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਹਮਲਾ ਕੀਤਾ ਗਿਆ ਹੈ। ਇੰਝ ਲੱਗਦਾ ਹੈ ਕਿ ਕਈ ਦਿਨਾਂ ਤੋਂ ਉਸ ਦੀ ਰੇਕੀ ਕੀਤੀ ਜਾ ਰਹੀ ਸੀ।
ਦੱਸ ਦੇਈਏ ਕਿ ਕਸ਼ਮੀਰ ਵਿਚ ਇਨ੍ਹੀਂ ਦਿਨੀਂ ਟਾਰਗੈੱਟ ਕਿਲਿੰਗ ਦੀਆਂ ਘਟਨਾਵਾਂ ਵਧੀਆਂ ਹਨ। 12 ਮਈ ਨੂੰ ਇਕ ਸਰਕਾਰੀ ਮੁਲਾਜ਼ਮ ਕਸ਼ਮੀਰੀ ਪੰਡਿਤ ਰਾਹੁਲ ਭੱਟ ਦੀ ਹੱਤਿਆ ਕੀਤੀ ਗਈ ਸੀ। ਇਸ ਦੇ ਬਾਅਦ 17 ਮਈ ਨੂੰ ਬਾਰਾਮੁੱਲਾ ਵਿਚ 52 ਸਾਲ ਦੇ ਕਾਰੋਬਾਰੀ ਨੂੰ ਮਾਰ ਦਿੱਤਾ ਗਿਆ। 25 ਮਈ ਨੂੰ ਟੀਵੀ ਐਕਟ੍ਰੈਸ ਅਮਰੀਨ ਭੱਟ ਦੀ ਬਡਗਾਮ ਵਿਚ ਹੱਤਿਆ ਕੀਤੀ ਗਈ। 31 ਮਈ ਨੂੰ ਕੁਲਗਾਮ ਵਿਚ ਇਕ ਟੀਚਰ ਨੂੰ ਨਿਸ਼ਾਨਾ ਬਣਾਇਆ ਗਿਆ। 2 ਜੂਨ ਨੂੰ ਬਡਗਾਮ ਵਿਚ 17 ਸਾਲ ਦੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ ਤੇ 4 ਅਗਸਤ ਨੂੰ ਧਾਰਾ 370 ਹਟਣ ਦੀ ਬਰਸੀ ਤੋਂ ਠੀਕ ਇਕ ਦਿਨ ਪਹਿਲਾਂ ਪੁਲਵਾਮਾ ਵਿਚ ਬਿਹਾਰ ਦੇ ਪ੍ਰਵਾਸੀ ਮਜ਼ਦੂਰ ਦੀ ਹੱਤਿਆ ਕਰ ਦਿੱਤੀ ਗਈ।
ਵੀਡੀਓ ਲਈ ਕਲਿੱਕ ਕਰੋ -: